5178 ਮਾਸਟਰ ਕਾਡਰ ਯੂਨੀਅਨ ਵੱਲੋਂ ਮੁਹਾਲੀ ਵਿੱਚ ਡੀਜੀਐਸਈ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
5178 ਮਾਸਟਰ ਕਾਡਰ ਯੂਨੀਅਨ ਪੰਜਾਬ ਵੱਲੋਂ ਆਪਣੀਅ ਹੱਕੀ ਮੰਗਾਂ ਅਤੇ ਸੇਵਾਵਾਂ ਨੂੰ ਰੈਗੂਲਰ ਗਰੇਡ ਵਿੱਚ ਕਰਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਡੀਜੀਐਸਈ ਦੇ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਅਧਿਆਪਕਾਂ ਵਿਸਾਲ ਧਰਨਾ ਦਿੱਤਾ ਅਤੇ ਬੀਬੀਆਂ ਖਾਲੀ ਥਾਲੀਆਂ ਖੜਾ ਕੇ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਪਿੱਟ ਸਿਆਪਾ ਕੀਤਾ। ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਮਲੇਰਕੋਟਲਾ ਅਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਅੌਜਲਾ ਨੇ ਕਿਹਾ ਕਿ 5178 ਮਾਸਟਰਾਂ ਨੂੰ ਪੰਜਾਬ ਸਰਕਾਰ ਵੱਲੋਂ ਨਵੰਬਰ 2017 ਵਿੱਚ ਰੈਗੂਲਰ ਕੀਤਾ ਗਿਆ ਅਤੇ ਤਿੰਨ ਸਾਲ ਉਨ੍ਹਾਂ ਕੇਵਲ 6 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਂਦਾ ਰਿਹਾ। ਸੇਵਾ ਸਰਤ ਅਨੂਸਾਰ ਤਿੰਨ ਸਾਲ ਤੋਂ ਬਾਅਦ ਉਨ੍ਹਾਂ ਨੂੰ ਰੈਗੂਲਰ ਗਰੇਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਉਨ੍ਹਾਂ ਦੇ ਤਿੰਨ ਸਾਲ ਪੂਰੇ ਹੋ ਗਏ ਹਨ ਪਰ ਕੈਪਟਨ ਦੀ ਸਰਕਾਰ ਉਨ੍ਹਾਂ ਰੈਗੂਲਰ ਸਕੇਲ ਦੇਣ ਦੀ ਬਜਾਏ 10300 ਰੁਪਏ ਹੋਰ ਤਿੰਨ ਸਾਲ ਲਈ ਮੁੱਢਲੀ ਤਨਖਾਣ ਦੇਣ ਦਾ ਮਨ ਬਣਾ ਕੇ ਅਧਿਆਪਕਾਂ ਦਾ ਸੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਰੀਆਂ ਯੋਗਤਾਵਾਂ ਪਾਸ ਕਰਕੇ ਤਿੰਨ ਸਾਲ ਨਿਗੁਣੇ ਮਾਣਭੱਤੇ ਤੇ ਗੁਜਾਰਾ ਕਰਕੇ ਮਾਨਸਿਕ ਪੀੜਾਂ ’ਚ ਅਪਣਾ ਤੇ ਅਪਣੇ ਬੱਚਿਆਂ ਦਾ ਗੁਜਾਰਾ ਕੀਤਾ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਸਰਕਾਰੀ ਮੁਲਾਜਮ ਹੋਣ ਦੇ ਬਾਵਜੂਦ ਸਰਕਾਰ ਹੱਥੇ ਇਨ੍ਹਾਂ ਸ਼ੋਸਣ ਸਹਿ ਰਹੇ ਹਨ।
ਉਨ੍ਹਾਂ ਵੱਲੋਂ ਸਰਕਾਰ ਦੇ ਇਸ ਗੈਰ ਸੰਵੀਧਾਨ ਇਰਾਦੇ ਤੋਂ ਦੁੱਖੀ ਹੋਕੇ ਭਾਰਤ ਦੇ ਰਾਸ਼ਟਰਪੀਤ ਅਤੇ ਪ੍ਰਧਾਨ ਮੰਤਰੀ ਨੂੰ ਸਵੈ-ਇਛਕ ਮੌਤ ਦੀ ਪ੍ਰਾਪਤੀ ਲਈ ਪੱਤਰ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਗਰੇਡ ਨਾ ਦਿੱਤਾ ਤਾਂ ਉਹ ਸਮੂਹਿਕ ਰੂਪ ਵਿੱਚ ਮੁੰਡਨ ਕਰਵਾਇਆ ਜਾਵੇਗਾ ਅਤੇ ਪੰਜਾਬ ਦੇ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਪਟਿਆਲਾ, ਸ਼ੈਲੀ ਸਰਮਾਂ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਅਮਰ ਵਰਮਾ ਮੁਕਤਸਰ, ਗੁਰਪ੍ਰੀਤ ਰੋਪੜ, ਬਲਜੀਤ ਮਾਨਸਾ, ਅਸ਼ਵਨੀ ਬਠਿੰਡਾ, ਪ੍ਰਦੁਮਣ ਫਰੀਦਕੋਟ, ਗੁਰਜੀਤ ਕੌਰ ਮੁਹਾਲੀ, ਗੁਰਮੀਤ ਮੋਗਾ, ਕਰਮਜੀਤ ਸੰਗਰੂਰ, ਗੁਰਚਰਨ ਕਲਸੀ, ਕੁਸ਼ਮ ਕੁਮਾਰ ਕਪੂਰਥਲਾ, ਅਮਰਜੀਤ ਅੰਮ੍ਰਿਤਸਰ, ਵਿਪਨ ਹੁਸ਼ਿਆਰਪੁਰ ਅਤੇ ਭਰਾਤਰੀ ਜੱਥੇਬੰਦੀਆਂ ਦੇ ਡੀਟੀਐਫ ਦੇ ਸੂਬਾ ਸਕੱਤਰ ਦਵਿੰਦਰ ਸਿੰਘ ਪੂਨੀਆ, ਵਿਕਰਦੇਵ ਸਿੰਘ, ਅਤੇ ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਆਪਣੇ ਵਿਚਾਰ ਪੇਸ਼ ਕੀਤੇ।
ਉਧਰ, ਦੇਰ ਸ਼ਾਮੀ ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਧਰਨਾਕਾਰੀਆਂ ਦੇ ਵਫ਼ਦ ਦੀ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਐਮ.ਪੀ. ਸਿੰਘ ਨਾਲ ਮੀਟਿੰਗ ਹੋਈ। ਜਿਸ ਵਿੱਚ ਅਧਿਆਪਕਾਂ ਮੰਗਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਐਮਪੀ ਸਿੰਘ ਨੇ ਯੂਨੀਅਨ ਆਗੂਆਂ ਦੀ 1 ਮਾਰਚ ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਪੈਨਲ ਮੀਟਿੰਗ ਫਿਕਸ ਕਰਵਾਈ ਗਈ। ਇਸ ਮਗਰੋਂ ਰਾਤੀ ਕਰੀਬ ਸਾਢੇ 8 ਵਜੇ ਧਰਨਾ ਚੁੱਕਣ ਦਾ ਐਲਾਨ ਕੀਤਾ ਅਤੇ ਸਾਰੇ ਅਧਿਆਪਕ ਆਪਣੇ ਘਰਾਂ ਲਈ ਰਵਾਨਾ ਹੋ ਗਏ। ਉਂਜ ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ ਤਾਂ ਮੁੜ ਸਿੱਖਿਆ ਭਵਨ ਦਾ ਘਿਰਾਓ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…