ਨਕਲੀ ਸਿੱਖ ਵੱਲੋਂ ਗੁਰਦੁਆਰਾ ਧੰਨਾ ਭਗਤ ਵਿੱਚ ਹਮਲਾ ਕਰਕੇ ਤਿੰਨ ਸਿੱਖ ਜ਼ਖ਼ਮੀ

ਮੁਲਜ਼ਮ ਨੂੰ ਸਖ਼ਤ ਸਜ਼ਾ ਦੇ ਕੇ ਡੂੰਘੀ ਸਾਜ਼ਿਸ਼ ਕਰਨ ਵਾਲਿਆਂ ਦਾ ਵੀ ਪਤਾ ਲਗਾਇਆ ਜਾਵੇ: ਭਾਈ ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਸਥਾਨਕ ਗੁਰਦੁਆਰਾ ਧੰਨਾ ਭਗਤ ਵਿਖੇ ਬੀਤੀ ਸ਼ਾਮ ਸਿੱਖੀ ਭੇਸ ਵਿੱਚ ਆਏ ਇਕ ਨਕਲੀ ਸਿੱਖ ਨੇ ਵੱਡੇ ਖੰਡੇ ਨਾਲ ਹਮਲਾ ਕਰਕੇ ਤਿੰਨ ਸਿੱਖਾਂ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਹਰ ਦਿਨ ਹੀ ਸ਼ਾਮ ਵੇਲੇ 4 ਵਜੇ ਤੋਂ 5 ਵਜੇ ਤੱਕ ਕਥਾ ਹੁੰਦੀ ਹੈ। ਬੀਤੇ ਦਿਨ ਇਕ ਵਿਅਕਤੀ ਸਿੱਖੀ ਭੇਖ ਵਿੱਚ ਆ ਕੇ ਕਥਾ ਵਿੱਚ ਬੈਠਾ ਰਿਹਾ। ਇਸ ਵਿਅਕਤੀ ਨੇ ਉੱਪਰ ਦੀ ਗਾਤਰਾ ਵੀ ਪਾਇਆ ਹੋਇਆ ਸੀ। ਜਦੋਂ ਕਥਾ ਸਮਾਪਤੀ ਤੋੱ ਬਾਅਦ ਸੰਗਤਾਂ ਬਾਹਰ ਆਈਆਂ ਤਾਂ ਇਸ ਵਿਅਕਤੀਆਂ ਨੇ ਆਪਣੇ ਨਾਲ ਲਿਆਂਦੇ ਵੱਡੇ ਖੰਡੇ ਨਾਲ ਹਮਲਾ ਕਰਕੇ ਤਿੰਨ ਸਿੱਖਾਂ ਨੂੰ ਗੰਭੀਰ ਜਖਮੀ ਕਰ ਦਿੱਤਾ ਤੇ ਫਰਾਰ ਹੋ ਗਿਆ। ਸੰਗਤਾਂ ਵੱਲੋਂ ਇਸ ਹਮਲਾਵਰ ਦਾ ਪਿੱਛਾ ਕੀਤਾ ਗਿਆ ਤਾਂ ਇਹ ਵਿਅਕਤੀ ਸੈਕਟਰ 52 ਦੇ ਛੋਟੇ ਮਕਾਨਾਂ ਨੇੜੇ ਬਣੇ ਸ਼ਿਵ ਮੰਦਰ ਵਿੱਚ ਜਾ ਕੇ ਲੁਕ ਗਿਆ। ਜਦੋਂ ਸੰਗਤਾਂ ਉਸ ਮੰਦਰ ਵਿੱਚ ਪਹੁੰਚੀਆਂ ਤਾਂ ਇਸ ਵਿਅਕਤੀ ਨੂੰ ਬਾਹਰ ਕੱਢਣ ਦੀ ਥਾਂ ਮੰਦਰ ਦਾ ਪੁਜਾਰੀ ਸੰਗਤਾਂ ਨਾਲ ਬਹਿਸ ਕਰਨ ਲੱਗ ਪਿਆ ਫਿਰ ਸੰਗਤਾਂ ਨੇ ਪੁਲੀਸ ਬੁਲਾਈ ਤਾਂ ਪੁਲੀਸ ਅੱਗੇ ਵੀ ਇਹ ਪੁਜਾਰੀ ਇਸ ਵਿਅਕਤੀ ਦੇ ਮੰਦਰ ਵਿੱਚ ਹੋਣ ਤੋੱ ਮੁਕਰ ਗਿਆ ਪਰ ਸੰਗਤਾਂ ਨੇ ਇਸ ਵਿਅਕਤੀ ਨੂੰ ਮੰਦਰ ਦੇ ਹੀ ਇਕ ਕਮਰੇ ਵਿੱਚੋੱ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲੀਸ ਵਲੋੱ ਤਲਾਸ਼ੀ ਲੈਣ ਮੌਕੇ ਪਤਾ ਚਲਿਆ ਕਿ ਇਹ ਵਿਅਕਤੀ ਮੋਨਾ ਹੈ ਅਤੇ ਸਿਰਫ ਪੱਗ ਹੀ ਬੰਨੀ ਹੋਈ ਸੀ ਅਤੇ ਇਸਨੇ ਕਛਹਿਰਾ ਵੀ ਨਹੀਂ ਸੀ ਪਾਇਆ ਹੋਇਆ। ਉਹਨਾਂ ਮੰਗ ਕੀਤੀ ਕਿ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਸਿੱਖ ਦੇ ਭੇਖ ਵਿੱਚ ਆਏ ਵਿਅਕਤੀ ਵਲੋੱ ਸਿੱਖਾਂ ਉਪਰ ਹਮਲਾ ਕਰਕੇ ਤਿੰਨ ਸਿੱਖਾਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਬਹੁਤ ਗੰਭੀਰ ਹੈ, ਇਹ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਨੂੰ ਵੀ ਅੰਜਾਮ ਦੇ ਸਕਦਾ ਸੀ। ਉਹਨਾਂ ਕਿਹਾ ਕਿ ਇਸ ਘਟਨਾ ਬਾਰੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਮੁਲਜਮ ਵਿਅਕਤੀ ਦੇ ਨਾਲ ਨਾਲ ਇਸ ਘਟਨਾ ਦੀ ਸਾਜਿਸ ਕਰਨ ਵਾਲੇ ਵਿਅਕਤੀਆਂ ਨੂੰ ਵੀ ਬੇਨਕਾਬ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਵਿਅਕਤੀ ਸਿੱਖੀ ਭੇਖ ਵਿੱਚ ਕੁਝ ਵੀ ਕਰ ਸਕਦਾ ਸੀ ਤੇ ਬਦਨਾਮੀ ਸਿੱਖਾਂ ਦੀ ਹੋਣੀ ਸੀ। ਇਸ ਸਬੰਧੀ ਪੁਲੀਸ ਵੱਲੋਂ ਹਮਲਾਵਾਰ ਬਲਵਿੰਦਰ ਸਿੰਘ ਦੇ ਖ਼ਿਲਾਫ਼ ਧਾਰਾ 307 ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…