Share on Facebook Share on Twitter Share on Google+ Share on Pinterest Share on Linkedin ‘ਸੱਧਰਾਂ ਮੇਰੀਆਂ’ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ: ਰਾਣਾ ਹੈਂਡੀਕਰਾਫਟਸ ਇੰਟਰਨੈਸ਼ਨਲ ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਬਾਲ ਭਵਨ ਫੇਜ਼-4, ਮੁਹਾਲੀ ਵਿਖੇ ਸ਼ਾਇਰ ਸਰਵਨ ਸਿੰਘ ਸਹੋਤੇ ਦੀ ਕਾਵਿ ਪੁਸਤਕ ‘ਸੱਧਰਾਂ ਮੇਰੀਆਂ’ ਸ਼ਾਨੋ ਸ਼ੌਕਤ ਨਾਲ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਜਸਪਾਲ ਸਿੰਘ ਸਿੱਧੂ ਵੱਲੋਂ ਕੀਤੀ ਗਈ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਕਹਾਣੀਕਾਰ ਪ੍ਰੀਤਮ ਸੰਧੂ, ਸ਼ਾਇਰ ਬਲਵੰਤ ਸਿੰਘ ਮੁਸਾਫਿਰ, ਸ਼ਾਇਰ ਵਰਿਆਮ ਬਟਾਵਲੀ, ਪ੍ਰੀਤਮ ਸਿੰਘ ਭੋਪਾਲ (ਡੀਪੀ ਆਈ ਰਿਟਾਇਰਡ), ਸ਼ਸ਼ੀ ਸਹੋਤਾ ਅਤੇ ਸ਼ਾਇਰ ਸਰਵਨ ਸਿੰਘ ਸਹੋਤਾ ਸ਼ੁਸ਼ੋਭਿਤ ਹੋਏ। ਇਸ ਮੌਕੇ ਪੁਸਤਕ ਤੇ ਭਾਵਪੂਰਤ ਪਰਚਾ ਸ਼ਾਇਰਾ ਕਿਰਨ ਬੇਦੀ ਵੱਲੋਂ ਪੜ੍ਹਿਆ ਗਿਆ ਅਤੇ ਚਰਚਾ ਵਿੱਚ ਗੀਤਕਾਰ ਰਣਜੋਧ ਰਾਣਾ, ਭੁਪਿੰਦਰ ਮਟੌਰੀਆਂ ਤੇ ਸਾਹੋਵਾਲੀਆਂ ਵੱਲੋਂ ਭਾਗ ਲਿਆ ਗਿਆ। ਪੁਸਤਕ ਦੇ ਰਚੇਤਾ ਵੱਲੋਂ ਲੋਕ ਅਰਪਣ ਹੋਈ ਇਸ ਪੁਸਤਕ ਵਿੱਚੋਂ ਆਪਣੀ ਪਸੰਦ ਦੀਆਂ ਰਚਨਾਵਾਂ ਸਰੋਤਿਆਂ ਨੂੰ ਸੁਣਾਈਆਂ ਗਈਆਂ। ਇਸ ਸਮਾਗਮ ਦੇ ਅਗਲੇ ਦੌਰ ਵਿੱਚ ਕਵੀ ਦਰਬਾਰ ਦਾ ਆਰੰਭ ਕਰਦਿਆਂ ਮਲਕੀਤ ਕਲਸੀ ਵੱਲੋੱ ਸ਼ਾਇਰ ਕਸ਼ਮੀਰ ਘੇਸਲ, ਹਰਬੰਸਪ੍ਰੀਤ ਅਤੇ ਸਾਹੋਵਾਲੀਆਂ ਦੇ ਰਚਿਤ ਗੀਤਾਂ ਨਾਲ ਛਹਿਬਰ ਲਾਈ। ਇਸ ਉਪਰੰਤ ਬਲਦੇਵ ਪ੍ਰਦੇਸੀ ਵੱਲੋਂ ਆਪਣੀ ਪੁਸਤਕ ‘ਜੀਵਨ ਦੇ ਰੰਗ’ ਵਿੱਚੋੱ ਗੀਤ ‘ਰੱਜਿਆ ਨਹੀਂ ਬੰਦਾ ਰਹੀ ਮਨ ’ਚ ਕੰਗਾਲੀ’ ਪੇਸ਼ ਕੀਤੀ। ਕਵੀ ਦਰਬਾਰ ਦੇ ਅਗਲੇ ਦੌਰ ਵਿੱਚ ਜੰਗ ਬਹਾਦਰ, ਰਾਣਾ ਬੂਲਪੁਰੀ, ਭੁਪਿੰਦਰ ਮਟੌਰੀਆਂ, ਸੁਰਿੰਦਰ ਕੌਰ ਭੋਗਲ, ਧਿਆਨ ਸਿੰਘ ਕਾਹਲੋੱ, ਸੁਮਿੱਤਰ ਸਿੰਘ, ਡੈਨੀਅਲ ਨਾਚੀਜ ਅਤੇ ਸੁਖਦੇਵ ਸਿੰਘ ਭੱਟੀ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਰਣਜੋਧ ਰਾਣੇ ਵੱਲੋਂ ਆਪਣੇ ਗੀਤ ਵਿੱਚ ਝੂਠੇ ਬੰਦੇ ਤੇ ਇਤਬਾਰ ਨਾ ਕਰਨ ਦੀ ਨਸੀਹਤ ਦਿੱਤੀ ਗਈ ਜਦੋਂਕਿ ਸ਼ਾਇਰਾ ਕਸ਼ਮੀਰ ਕੌਰ ਸੰਧੂ ਨੇ ਉਨ੍ਹਾਂ ਦੀ ਮਾਤਾ ਵੱਲੋਂ ਉਨ੍ਹਾਂ ਨੂੰ ਲਿਖੇ ਗਏ ਮਮਤਾ ਭਰਪੂਰ ਖਤ ਨੂੰ ਭਾਵੁਕ ਅੰਦਾਜ ਵਿੱਚ ਸਰੋਤਿਆਂ ਸਾਹਮਣੇ ਗਮਗੀਨ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ। ਮੈਡਮ ਪ੍ਰੀਤਮ ਸੰਧੁੂ ਵੱਲੋਂ ਆਪਣੀ ਗਜਲ ‘ਜਿੰਦਗੀ ਵੀ ਗਈ, ਉਹ ਨਜ਼ਾਰੇ ਗਏ, ਤੇਰੇ ਬਿਨ ਅਸੀਂ ਹਿਜਰਾਂ ’ਚ ਮਾਰੇ ਗਏ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਕਸ਼ਮੀਰ ਘੇਸਲ ਨੇ ਦੁਨੀਆਂ ਦੇ ਬਦਲਦੇ ਅੰਦਾਜ ਦੇ ਸਨਮੁੱਖ ਰਚਨਾ ‘ਦੁਨੀਆਂ ਵੇਖੀ ਗੋਲ ਮਟੋਲ, ਉਲਤੋਂ ਮੋਮਨ ਅੰਦਰੋਂ ਪੋਲ’ ਸੁਣਾਈ। ਬਹਾਦਰ ਸਿੰਘ ਗੋਸਲ ਵੱਲੋਂ ਝੋਲਾ ਛਾਪ ਡਾਕਟਰਾਂ ਤੋਂ ਬੱਚਣ ਦੀ ਨਸੀਅਤ ਦਿੱਤੀ ਗਈ ਜਦੋਂਕਿ ਸਤਪਾਲ ਸਿੰਘ ਨੂਰ, ਮਹਿੰਗਾ ਸਿੰਘ ਕਲਸੀ, ਮਹਿੰਦਰ ਸਿੰਘ, ਦਰਸ਼ਨ ਤਿਊਣਾ, ਵਰਿਆਮ ਬਟਾਲਵੀ ਤੇ ਬਲਵੰਤ ਸਿੰਘ ਮੁਸਾਫਿਰ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਹਰਬੰਸ ਪ੍ਰੀਤ ਨੇ ਭਾਈ ਜੈਤੇ ਦੀ ਉਪਮਾ ਵਿੱਚ ਇੱਕ ਗੀਤ ਤਰਨੁੰਮ ਵਿੱਚ ਸੁਣਾਇਆ ਅਤੇ ਕਾਕਾ ਸੰਜੀਵ ਕੁਮਾਰ ਵੱਲੋਂ ਕੁਝ ਸ਼ੇਅਰ ਪੜ੍ਹੇ ਗਏ। ਸਟੇਜੀ ਕਵੀ ਨਰਿੰਦਰ ਕਮਲ ਵੱਲੋਂ ਆਪਣੇ ਗੀਤ ‘ਇਹ ਵਤਨ ਤੁਹਾਡਾ ਆਪਣਾ ਏ, ਇਹਨੂੰ ਹੋਰ ਉਸਾਰੋ ਰਲ ਮਿਲ ਕੇ’ ਨਾਲ ਇੱਕ ਵੱਖਰਾ ਮਾਹੌਲ ਸਿਰਜਿਆ। ਇਸ ਮੌਕੇ ਤੇ ਪ੍ਰੀਤਮ ਸਿੰਘ ਭੋਪਾਲ ਅਤੇ ਜਸਪਾਲ ਸਿੰਘ ਸਿੱਧੂ ਵੱਲੋਂ ਆਪੋ ਆਪਣੇ ਕੁੂੰਜੀਵਤ ਭਾਸ਼ਣ ਵਿੱਚ ਪੂਰੇ ਸਮਾਗਮ ਨੂੰ ਮਿਆਰੀ ਦੱਸਿਆ ਗਿਆ। ਇਸ ਸਮਾਗਮ ਵਿੱਚ ਕਰਨੈਲ ਸਿੰਘ ਸਹੋਤਾ, ਸ਼ਸ਼ੀ ਸਹੋਤਾ, ਮੋਨਟੂ, ਪਾਲ ਸਿੰਘ ਬੈਦਵਾਣ, ਕੁਲਮੋਹਨ ਸਿੰਘ, ਮਨੂੰਇੰਦਰ ਸਿੰਘ ਸਹੋਤਾ, ਜਸਵੀਰ ਸਿੰਘ, ਅਰਵਿੰਦਰ ਸਿੰਘ, ਸੁਨੀਤਾ ਰਾਣੀ ਅਤੇ ਮਨਜੀਤ ਸਿੰਘ ਕਲਸੀ ਵੱਲੋਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਕਰਦਿਆਂ ਮਾਂ ਬੋਲੀ ਨੂੰ ਪੂਰਾ ਸਤਿਕਾਰ ਦੇਣ ਦਾ ਹੋਕਾ ਲਾਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ