ਸੀਜੀਸੀ ਝੰਜੇੜੀ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਦਾ ਕੌਮੀ ਗੋਕਾਰਟ ਡਿਜ਼ਾਇਨਿੰਗ ਵਿੱਚ ਲਾਸਾਨੀ ਪ੍ਰਦਰਸ਼ਨ

ਭਾਰਤ ਦੇ ਪਹਿਲੀ ਸ਼੍ਰੇਣੀ ਵਿੱਚ ਸ਼ੁਮਾਰ ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਕਰਾਰੀ ਟੱਕਰ ਦਿੰਦੇ ਹੋਏ ਹਾਸਲ ਕੀਤੀ ਪੁਜ਼ੀਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਵੇਂ ਆਲ ਇੰਡੀਆ ਗੋ ਕਾਰਟ ਡਿਜ਼ਾਈਨ ਚੈਲੰਜ ਵਿੱਚ ਪੁਜ਼ੀਸ਼ਨ ਲਿਆ ਪੰਜਾਬ ਦਾ ਨਾਮ ਕੌਮੀ ਪੱਧਰ ਤੇ ਰੌਸ਼ਨ ਕੀਤਾ ਹੈ।ਕਾਲਜ ਦੇ ਵਿਦਿਆਰਥੀ ਵਿਮਲ ਅਤੇ ਕਾਲੀ ਪ੍ਰਸ਼ਾਦ ਨੇ ਪ੍ਰੋ ਵਿਰਾਟ ਸਰੂਪ ਦੀ ਅਗਵਾਈ ਵਿਚ ਇਹ ਵਕਾਰੀ ਜਿੱਤ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਕੋਇੰਬਟੂਰ ਸ਼ਹਿਰ ਵਿਚ ਹੋਏ ਇਕ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੇ ਝੰਜੇੜੀ ਕਾਲਜ ਦੇ ਭਵਿਖ ਦੇ ਭਾਵੀ ਇੰਜੀਨੀਅਰਾਂ ਨੇ ਆਈ ਆਈ ਟੀ ਦਿੱਲੀ, ਆਈਆਈਟੀ ਮੁੰਬਈ, ਐਨਆਈਟੀ ਵਾਰੰਗਲ, ਥਾਪਰ ਯੂਨੀਵਰਸਿਟੀ, ਮਦਰਾਸ ਇੰਸਟੀਚਿਊਟ ਆਫ਼ ਟੈਕਨੌਲੋਜੀ, ਹਿੰਦੁਸਤਾਨ ਇੰਜੀਨੀਅਰਿੰਗ ਕਾਲਜ, ਜੇ ਐਮ ਆਈ ਯੂਨੀਵਰਸਿਟੀ ਦਿੱਲੀ ਜਿਹੇ ਭਾਰਤ ਦੇ ਨੰਬਰ ਇਕ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕਰਾਰੀ ਟੱਕਰ ਦਿੰਦੇ ਹੋਏ ਫਸਟ ਰਨਰ ਅਪ ਦੀ ਟਰਾਫ਼ੀ ਹਾਸਿਲ ਕੀਤੀ।
ਇੱਥੇ ਇਹ ਵਰਨਣਯੋਗ ਹੈ ਕਿ ਭਾਰਤ ਦੇ ਬਿਹਤਰੀਨ ਕਾਲਜਾਂ ਵੱਲੋਂ ਤਿਆਰ ਕੀਤੀਆਂ ਗੋ ਕਾਰਟ ਕਾਰਾਂ ਦੀ ਗੁਣਵੱਤਾ ਦੇ ਨਿਰੀਖਣ ਦਾ ਪੈਰਾਮੀਟਰ ਵੀ ਬਹੁਤ ਸਖ਼ਤ ਅਤੇ ਦਿਲਚਸਪ ਹੁੰਦਾ ਹੈ। ਇਸ ਦੌਰਾਨ ਵਾਹਨ ਦਾ ਪਰਿਖਣ ਟਰੈਕ ਉੱਪਰ ਮਾਹਿਰਾਂ ਦੀ ਦੇਖ ਰੇਖ ਵਿੱਚ ਬਾਕੀ ਪ੍ਰਤੀਯੋਗੀਆਂ ਦੀ ਮੌਜੂਦਗੀ ਪਾਰਦਰਸ਼ੀ ਢੰਗ ਨਾਲ ਹੁੰਦਾ ਹੈ। ਲਗਾਤਾਰ ਚਾਰ ਸਾਲਾਂ ਤੋ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦਾ ਪੰਜਵਾ ਕੌਮੀ ਮੁਕਾਬਲਾ ਕਾਰੀ ਮੋਟਰ ਸਪੀਡਵੇ, ਕੋਇੰਬਟੂਰ ਵਿਚ ਹੋਇਆਂ। ਵੱਖ ਵੱਖ ਪੈਰਾਮੀਟਰ ਵਿਚ ਲੰਘਣ ਵਾਲੇ ਪੰਜ ਦਿਨਾਂ ਦੇ ਮੁਕਾਬਲਿਆਂ ਵਿਚ ਦੇਸ਼ ਦੀਆਂ ਸਭ ਤੋਂ ਬਿਹਤਰੀਨ 50 ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਗੋ ਕਾਰਟ ਵਿਚ ਆਪਣੇ ਆਪਣੇ ਬਿਹਤਰੀਨ ਡਿਜ਼ਾਈਨ ਪੇਸ਼ ਕੀਤੇ ਸਨ। ਇਸ ਮੁਕਾਬਲੇ ਵਿਚ ਨਾ ਸਿਰਫ਼ ਕਾਰ ਦਾ ਡਿਜ਼ਇਨ ਖ਼ੁਦ ਬਣਾਉਣਾ ਹੁੰਦਾ ਹੈ ਬਲਕਿ ਕਾਰ ਵੀ ਖ਼ੁਦ ਹੀ ਤਿਆਰ ਕਰਨੀ ਹੁੰਦੀ ਹੈ।
ਇਨ੍ਹਾਂ ਕਾਰਾਂ ਨੂੰ ਡਿਸੈਮਪਬਲਿੰਗ ਅਤੇ ਅਸੈਂਬਲਿੰਗ ਵਹੀਕਲ, ਤਕਨੀਕੀ ਨਿਰੀਖਣ ਟੈੱਸਟ, ਟਰਨਿੰਗ ਰੇਡਿਅਸ ਟੈੱਸਟ, ਸਰਕਲ ਵਿਚ ਦੋਨੋ ਪਾਸੇ ਚਲਾਉਣ ਦਾ ਪ੍ਰਦਰਸ਼ਨ, ਐਕਸੇਲੇਰੇਸ਼ਨ ਅਤੇ ਬਰੇਕ ਟੈੱਸਟ ਜਿਸ ਵਿਚ ਇਕ ਮਾਪੀ ਦੂਰੀ ਤੇ ਵਾਹਨ ਨੂੰ ਬਰੇਕ ਲਗਾਉਣਾ, ਗੁਣਵੱਤਾ ਜਿਹੇ ਸਖ਼ਤ ਪੈਰਾਮੀਟਰ ਵਿਚੋਂ ਲੰਘਣਾ ਪੈਦਾ ਹੈ। ਇਨ੍ਹਾਂ ਟੈੱਸਟਾਂ ਵਿਚ ਤਕਨੀਕੀ ਨਰੀਖਣ ਅਤੇ ਬਰੇਕ ਟੈੱਸਟ ਵਿਚ ਸਭ ਠੀਕ ਦਾ ਨਤੀਜਾ ਪਾਸ ਕਰਨ ਤੋਂ ਬਾਅਦ ਮਾਹਿਰਾਂ ਦੀ ਇਕ ਟੀਮ ਗੋਕਾਰਟ ਕਾਰਾਂ ਦੇ ਬਿਜ਼ਨਸ ਪਲਾਨ, ਘੱਟ ਖਰਚੇ ਦੀ ਰਿਪੋਰਟ ਦਾ ਵਿਸ਼ਲੇਸ਼ਣ, ਕੰਪਿਊਟਰ ਏਡਿਡ ਇੰਜੀਨੀਅਰਿੰਗ, ਡਿਜ਼ਾਈਨ ਵੈਧਤਾ ਦੀ ਯੋਜਨਾ ਸਮੇਤ ਕਈ ਹੋਰ ਕੁਆਲਿਟੀ ਦੀ ਕਸੌਟੀ ਤੋਂ ਲੰਘਣਾ ਪੈਦਾ ਹੈ। ਇਸ ਤੋਂ ਬਾਅਦ ਫਿਰ ਟਰੈਕ ਤੇ 36 ਤਰਾਂ ਦੀਆਂ ਰੋਕਾਂ ਨੂੰ ਬਿਨਾਂ ਰੁਕੇ, ਫਸੇ ਅਤੇ ਬਿਨਾਂ ਕਿਸੇ ਟੱਕਰ ਦੇ ਫਿਊਲ ਇਕਾਨਮੀ ਟੈੱਸਟ ਵਿਚੋਂ ਲੰਘਣਾ ਪੈਦਾ ਹੈ।
ਝੰਜੇੜੀ ਕਾਲਜ ਦੀ ਟੀਮ ਨੇ ਇਹ ਅੌਕੜਾਂ 46.5 ਸਕਿੱਟਾਂ ਵਿੱਚ ਪੂਰਾ ਕਰਦੇ ਹੋਏ ਦੂਜੇ ਪ੍ਰਤੀਯੋਗੀਆਂ ਨੂੰ ਕਰਾਰੀ ਟੱਕਰ ਦਿੰਦੇ ਹੋਏ ਫ਼ਸਟ ਰਨਰ ਅੱਪ ਦੀ ਟਰਾਫ਼ੀ ਜਿੱਤੀ। ਜੇਤੂ ਟੀਮ ਨੂੰ 10000 ਦੇ ਨਕਦ ਇਨਾਮ ਨਾਲ ਵੀ ਨਿਵਾਜਿਆ ਗਿਆ। ਇਸ ਮੌਕੇ ਸੀਜੀਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਟੀਮ ਨੂੰ ਇਸ ਮਾਣਮੱਤੀ ਉਪਲਬਧੀ ਲਈ ਵਧਾਈ ਦਿੰਦੇ ਹੋਏ ਭਵਿਖ ਦੇ ਪ੍ਰੋਜੈਕਟ ਲਈ 10 ਲੱਖ ਦੀ ਨਕਦ ਰਾਸ਼ੀ ਦਿੰਦੇ ਹੋਏ ਜੇਤੂ ਟੀਮ ਨੂੰ 21000 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…