ਖਰੜ ਦੇ ਵਾਰਡ ਨੰਬਰ-14 ਦੀ ਉਪ ਚੋਣ ਵਿੱਚ ਆਜ਼ਾਦ ਉਮੀਦਵਾਰ ਸੋਹਨ ਸਿੰਘ ਛੱਜੂਮਾਜਰਾ ਜੇਤੂ ਰਹੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਫਰਵਰੀ:
ਖਰੜ ਨਗਰ ਕੌਂਸਲ ਦੇ ਵਾਰਡ ਨੰਬਰ-14 ਦੀ ਅੱਜ ਹੋਈ ਉਪ ਚੋਣ ਵਿੱਚ ਆਜ਼ਾਦ ਉਮੀਦਵਾਰ ਸੋਹਨ ਸਿੰਘ ਛੱਜੂਮਾਜਰਾ ਜੇਤੂ ਰਹੇ। ਰਿਟਰਨਿੰਗ ਅਫਸਰ -ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਸੋਹਨ ਸਿੰਘ ਨੂੰ 701, ਵਰਿੰਦਰ ਸਿੰਘ ਨੂੰ 506, ਭਾਜਪਾ ਦੇ ਸੁਧੀਰ ਗੁਲੇਰੀਆਂ ਨੂੰ 111, ਵਿਨੋਦ ਕੁਮਾਰ ਨੂੰ 50 ਵੋਟਾਂ ਪਈਆਂ ਜਦੋਂਕਿ 12 ਵੋਟਾਂ ਨੋਟਾ ਪਈਆਂ ਹਨ। ਭਾਜਪਾ ਦੇ ਉਮੀਦਵਾਰ ਸੁਧੀਰ ਗੁਲੇਰੀਆ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਹਨ ਅਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਵਿਨੀਤ ਜੋਸੀ ਦੇ ਅਤਿ ਨਜ਼ਦੀਕੀ ਹਨ।
ਜਾਣਕਾਰੀ ਅਨੁਸਾਰ ਖਰੜ ਦੇ ਵਾਰਡ ਨੰਬਰ-14 ਤੇ ਨਗਰ ਕੌਂਸਲ ਦੀ ਉਪ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਵਿੱਚ 4 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਸੀ। ਇਸ ਦੌਰਾਨ ਖਰੜ ਹਲਕੇ ਦੀਆਂ ਉੱਚ ਸ਼ਖ਼ਸੀਅਤਾਂ ਵੱਲੋਂ ਆਪਣੀ ਸ਼ਾਖ ਨੂੰ ਬਚਾਉਣ ਲਈ ਪਰਦੇ ਪਿੱਛੋਂ ਅਤੇ ਕੁਝ ਆਗੂਆਂ ਵੱਲੋਂ ਖੁੱਲ੍ਹੇ ਸਮਰਥਨ ਦੇ ਨਾਲ ਆਪੋ ਆਪਣੇ ਉਮੀਦਵਾਰਾਂ ਨੂੰ ਇਹਨਾਂ ਵੱਲੋਂ ਸਮਰਥਨ ਵੀ ਕੀਤਾ ਗਿਆ।
ਬੂਥ ਨੰਬਰ 1 ਵਿੱਚ ਪ੍ਰੀਜਾਈਡਿੰਗ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਇਸ ਬੂਥ ਵਿੱਚ ਕੁਲ 1273 ਵੋਟਾਂ ਹਨ। ਜਿਸ ਵਿੱਚ ਸਵੇਰੇ 9 ਵਜੇ ਤੱਕ 105, 9.40 ਵਜੇ ਤੱਕ 216, 10.55 ਵਜੇ ਤੱਕ 364 11.50 ਵਜ। ਤੱਕ 468 ਵੋਟਾਂ ਪੋਲ ਹੋ ਚੁੱਕੀਆਂ ਸਨ। ਦੂਜੇ ਪਾਸੇ ਬੂਥ ਨੰਬਰ 2 ਦੇ ਪ੍ਰੀਜਾਈਡਿੰਗ ਅਫਸਰ ਹਰਮਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਬੂਥ ਵਿੱਚ ਕੁਲ 1199 ਵੋਟਾਂ ਹਨ ਜਿਸ ਵਿੱਚ ਸਵੇਰੇ 9 ਵਜੇ ਤੱਕ 70 ਵੋਟਾਂ, 9 ਵਜ ਕੇ 42 ਮਿੰਟ ਤੱਕ 135, 10 ਵਜ ਕੇ 55 ਮਿੰਟ ਤਕ 243 ਵੋਟਾਂ ਅਤੇ 11 ਵਜ ਕੇ 50 ਮਿੰਟ ਤੱਕ 330 ਵੋਟਾਂ ਪੋਲ ਹੋ ਚੁੱਕੀਆਂ ਸਨ।
ਜਿਕਰਯੋਗ ਇਹ ਹੈ ਕਿ ਇਸ ਪੋਲਿੰਗ ਬੂਥ ਦੇ ਗੇਟ ਉਪਰ ਜਿਥੇ ਸਵੇਰੇ ਤੋਂ ਹੀ ਇੱਕ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਉੱਥੇ ਕੁਝ ਉਮੀਦਵਾਰਾਂ ਵੱਲੋਂ ਪੋਲਿੰਗ ਬੂਥ ਤੋਂ ਦੂਰ ਖੜੇ ਪੱਤਰਕਾਰਾਂ ਦੇ ਖੜੇ ਹੋਣ ਤੇ ਇਤਰਾਜ ਕੀਤਾ ਗਿਆ। ਜਿਸ ਕਰਕੇ ਇਕ ਅਫ਼ਸਰ ਵੱਲੋਂ ਪੁਲੀਸ ਦੀ ਸਹਾਇਤਾ ਨਾਲ ਪੱਤਰਕਾਰਾਂ ਨੂੰ ਦੂਰ ਜਾਣ ਲਈ ਕਿਹਾ ਗਿਆ। ਵੋਟਿੰਗ ਸਮੇਂ ਇੱਕ ਉਮੀਦਵਾਰ ਤਾਂ ਆਪਣਾ ਚੋਣ ਨਿਸ਼ਾਨ ਲਗਾ ਕੇ ਹੀ ਖੜਾ ਸੀ ਪਰ ਚੋਣ ਅਧਿਕਾਰੀਆਂ ਵੱਲੋਂ ਉਸ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੀ ਗਈ।
ਇਸ ਸਬੰਧ ਵਿੱਚ ਜਦੋਂ ਚੋਣ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਸ੍ਰੀਮਤੀ ਅਮਰਿੰਦਰ ਕੌਰ ਬਰਾੜ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਉਮੀਦਵਾਰਾਂ ਵੱਲੋਂ ਕੋਈ ਵੀ ਪੋਲਿੰਗ ਏਜੰਟ ਨਿਯੁਕਤ ਨਹੀਂ ਕੀਤਾ ਗਿਆ ਹੈ। ਜਿਸ ਕਰਕੇ ਉਮੀਦਵਾਰ ਪੋਲਿੰਗ ਬੂਥ ’ਤੇ ਖੜਾ ਹੋ ਸਕਦਾ ਹੈ ਪਰ ਇਸ ਸਬੰਧ ਵਿੱਚ ਜਦੋਂ ਦੋਵੇਂ ਪੋਲਿੰਗ ਬੂਥਾਂ ਦੇ ਪ੍ਰੀਜਾਈਡਿੰਗ ਅਫ਼ਸਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਚਾਰੇ ਉਮੀਦਵਾਰਾਂ ਵੱਲੋਂ ਆਪਣੇ ਪੋਲਿੰਗ ਏਜੰਟ ਨਿਯੁਕਤ ਕੀਤੇ ਹੋਏ ਹਨ।
ਇਸੇ ਦੌਰਾਨ ਬੂਥ ਨੰਬਰ 1 ਤੇ ਉਮੀਦਵਾਰ ਸੁਰੇਸ਼ ਗੁਲੇਰੀਆ ਅਤੇ ਸੋਹਨ ਸਿੰਘ ਦੇ ਨਾਲ ਵੋਟਰ ਲਿਸਟ ਨੂੰ ਲੈ ਕੇ ਤੀਜੇ ਉਮੀਦਵਾਰ ਗੁਰਿੰਦਰ ਸਿੰਘ ਦੀ ਬਹਿਸ ਬਾਜੀ ਹੋ ਗਈ, ਜਿਸ ਕਾਰਨ ਉਥੇ ਮਾਹੌਲ ਤਣਾਅ ਪੂਰਨ ਹੋ ਗਿਆ। ਇਸ ਕਰਕੇ ਉਮੀਦਵਾਰ ਸੁਰੇਸ਼ ਗੁਲੇਰੀਆ ਅਤੇ ਸੋਹਨ ਸਿੰਘ ਵੱਲੋਂ ਇਸ ਬੂਥ ਉਪਰ ਪੋਲਿੰਗ ਰੁਕਵਾ ਦਿਤੀ ਗਈ।
ਬਾਅਦ ਵਿੱਚ ਐਸਡੀਐਮ ਅਮਰਿੰਦਰ ਕੌਰ ਬਰਾੜ ਮੌਕੇ ਉਪਰ ਪਹੁੰਚੀ ਅਤੇ ਉਹਨਾਂ ਨੇ ਸਾਰੇ ਉਮੀਦਵਾਰਾਂ ਨੂੰ ਪੋਲਿੰਗ ਬੂਥ ’ਚੋਂ ਬਾਹਰ ਕੱਢਵਾ ਦਿੱਤਾ ਅਤੇ ਵੋਟਾਂ ਪੈਣ ਦਾ ਕੰਮ ਮੁੜ ਸ਼ੁਰੂ ਕਰਵਾ ਦਿਤਾ। ਇਸ ਪੋਲਿੰਗ ਬੂਥ ਦੇ ਬਾਹਰ ਉਮੀਦਵਾਰਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਪਹੁੰਚ ਗਏ ਅਤੇ ਉਥੇ ਮਾਹੌਲ ਕਾਫੀ ਤਨਾਓ ਪੂਰਨ ਹੋ ਗਿਆ। ਇਸ ਮੌਕੇ ਡੀਐਸਪੀ ਕੰਵਲਦੀਪ ਸਿੰਘ ਅਤੇ ਖਰੜ ਸਿਟੀ ਥਾਣੇ ਦੇ ਐਸਐਚਓ ਰਾਜੇਸ ਵੱਲੋਂ ਪੁਲੀਸ ਟੀਮ ਦੀ ਸਹਾਇਤਾ ਨਾਲ ਸਥਿਤੀ ਕਾਬੂ ਕੀਤੀ ਗਈ। ਇਸ ਤਣਾਅ ਭਰੇ ਮਾਹੌਲ ਨੂੰ ਦੇਖਦਿਆਂ ਖਰੜ ਪ੍ਰਸ਼ਾਸਨ ਵੱਲੋਂ ਇਸ ਪੋਲਿੰਗ ਬੂਥ ਦੇ ਨੇੜੇ ਸਥਿਤ ਦੁਕਾਨ ਬੰਦ ਕਰਵਾਈ ਗਈ। ਇਸ ਮਗਰੋਂ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਮੌਜੂਦਾ ਸਥਿਤੀ ਤੇ ਹਾਲਾਤ ਦਾ ਜਾਇਜ਼ਾ ਲਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…