Share on Facebook Share on Twitter Share on Google+ Share on Pinterest Share on Linkedin ਰਤਨ ਗਰੱੁਪ ਆਫ਼ ਕਾਲਜਿਜ਼ ਵੱਲੋਂ ਸੋਹਾਣਾ ਵਿੱਚ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਮਰੀਜ਼ਾਂ ਦੀ ਕੀਤੀ ਗਈ ਮੁਫ਼ਤ ਜਾਂਚ ਕਰਦੇ ਹੋਏ ਤੰਦਰੁਸਤੀ ਭਰੀ ਜ਼ਿੰਦਗੀ ਜਿਊਣ ਦੇ ਨੁਕਤੇ ਕੀਤੇ ਸਾਂਝੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ: ਰਤਨ ਪ੍ਰੋਫੈਸ਼ਨਲ ਐਜ਼ੂਕੇਸ਼ਨ ਕਾਲਜ ਵਲੋਂ ਸੋਹਾਣਾ ਵਿਚ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਗਰੁੱਪ ਦੇ ਮਸ਼ਹੂਰ ਸੀਨੀਅਰ ਐਂਡਵੋਕੇਟ ਰੀਟਾ ਕੋਹਲੀ ਅਤੇ ਐਡਵੋਕੇਟ ਪੂਜਾ ਸ਼ਰਮਾ ਵਲੋਂ ਕੀਤਾ ਗਿਆ। ਇਸ ਕੈਂਪ ਦੌਰਾਨ ਨਰਸਿੰਗ ਕਾਲਜ ਦੇ ਡਾਕਟਰਾਂ ਅਤੇ ਨਰਸਾਂ ਵੱਲੋਂ ਕਈ ਬਿਮਾਰੀਆਂ ਲਈ ਮੁਫ਼ਤ ਚੈੱਕਅਪ ਕੀਤਾ ਗਿਆ। ਇਸ ਮੌਕੇ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪਿੰਡ ਵਾਸੀਆਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਜਿਹੀਆਂ ਆਮ ਹੋ ਚੁੱਕੀਆਂ ਬਿਮਾਰੀਆਂ ਦੇ ਮਾਰੂ ਅਸਰ ਸਬੰਧੀ ਜਾਗਰੂਕ ਕਰਦੇ ਹੋਏ ਇਨਾ ਬਿਮਾਰੀਆਂ ਤੋਂ ਬਚਣ ਦੇ ਤਰੀਕੇ ਦੱਸੇ। ਇਸ ਦੇ ਨਾਲ ਹੀ ਰਤਨ ਗਰੁੱਪ ਵਲੋਂ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਇਕ ਖੁਸ਼ਹਾਲ ਜਿੰਦਗੀ ਜਿਊਣ ਦੀ ਜੀਵਨ ਜਾਚ ਦਾ ਸੁਨੇਹਾ ਦਿੰਦਾ ਇਕ ਸੈਮੀਨਾਰ ਵੀ ਕਰਵਾਇਆ ਗਿਆ। ਇਸ ਦੇ ਨਾਲ ਹੀ ਬਦਲ ਰਹੇ ਮੌਸ਼ਮ ਦੌਰਾਨ ਜ਼ਰੂਰੀ ਅਹਿਤਿਆਤ ਰੱਖਣ ਦੇ ਤਰੀਕੇ ਵੀ ਲੋਕਾਂ ਨੂੰ ਸਮਝਾਏ ਗਏ। ਇਸ ਦੌਰਾਨ 238 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਲੋੜੀਂਦੀ ਮੈਡੀਕਲ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਚੇਅਰਮੈਨ ਰਤਨ ਲਾਲ ਅਗਰਵਾਲ ਨੇ ਕਿਹਾ ਕਿ ਬੇਸ਼ੱਕ ਦਵਾਈ ਨਾਲ ਬਿਮਾਰੀ ਦਾ ਇਲਾਜ ਸੰਭਵ ਹੈ ਪਰ ਜੇਕਰ ਸਮਾਂ ਰਹਿੰਦੇ ਹੀ ਪਰਹੇਜ਼ ਜਾਂ ਆਪਣੀਆਂ ਰੋਜ਼ਾਨਾ ਜੀਵਨ ਜਾਚ ਦੀਆਂ ਆਦਤਾਂ ਨੂੰ ਸੁਧਾਰ ਲਿਆ ਜਾਵੇ ਤਾਂ ਯਕੀਨਨ ਕਈ ਬਿਮਾਰੀਆਂ ਨੂੰ ਮਨੁੱਖੀ ਨਸਲ ਤੋਂ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਸੰਗੀਤਾ ਅਗਰਵਾਲ ਮੈਂਬਰ ਰਤਨ ਗਰੁੱਪ, ਦਵਿੰਦਰ ਕੌਰ ਪਿੰ੍ਰਸੀਪਲ ਨਰਸਿੰਗ ਕਾਲਜ, ਸਮੀਤਾ ਵਿੱਜ ਮੈਨੇਜਮੈਂਟ, ਐਸ ਐਮ ਖੇੜਾ ਅਕੈਡਮਿਕ ਸਲਾਹਕਾਰ ਅਤੇ ਸਚਿਨ ਗੁਪਤਾ ਮੈਨੇਜਰ ਐਡਮਿਨ ਨੇ ਵੀ ਸੈਮੀਨਾਰ ਦੌਰਾਨ ਨੌਜ਼ਵਾਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਦੀ ਜਾਣਕਾਰੀ ਦਿਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ