Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਟੀਮ ਨੇ ਫੇਜ਼-3ਬੀ2 ਦੀ ਮਾਰਕੀਟ ’ਚੋਂ ਨਾਜਾਇਜ਼ ਕਬਜ਼ੇ ਹਟਾਏ ਦੁਕਾਨਾਂ ਦੇ ਬਾਹਰ ਪਿਆ ਸਮਾਨ ਕੀਤਾ ਜ਼ਬਤ, ਟੀਮ ਦੇ ਜਾਣ ਤੋੱ ਬਾਅਦ ਮੁੜ ਹੋਏ ਕਬਜ਼ੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ: ਮੁਹਾਲੀ ਨਗਰ ਨਿਗਮ ਦੀ ਨਾਜਾਇਜ ਕਬਜੇ ਹਟਾਓ ਟੀਮ ਵੱਲੋਂ ਅੱਜ ਫੇਜ਼-3ਬੀ2 ਦੀ ਮਾਰਕੀਟ ਵਿੱਚ ਕਾਰਵਾਈ ਕਰਦਿਆਂ ਮਾਰਕੀਟ ਵਿੱਚ ਥਾਂ ਥਾਂ ਰੇਹੜੀਆਂ ਫੜੀਆਂ ਵਾਲਿਆਂ ਅਤੇ ਦੁਕਾਨਦਾਰਾਂ ਵਲੋੱ ਕੀਤੇ ਗਏ ਨਾਜਾਇਜ ਕਬਜੇ ਹਟਾ ਦਿੱਤੇ। ਨਿਗਮ ਦੇ ਸੁਪਰਡੈਂਟ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਆਈ ਇਸ ਟੀਮ ਨੇ ਇਸ ਇਲਾਕੇ ਵਿੱਚ ਕਾਰਵਾਈ ਕਰਦਿਆਂ ਨਾਜਾਇਜ਼ ਲੱਗੀਆਂ ਰੇਹੜੀਆਂ ਫੜੀਆਂ ਅਤੇ ਦੁਕਾਨਾਂ ਦੇ ਬਾਹਰ ਪਿਆ ਸਮਾਨ ਜਬਤ ਕਰਦਿਆਂ ਅੱਗੇ ਤੋਂ ਇਸ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਨਗਰ ਨਿਗਮ ਦੀ ਇਸ ਟੀਮ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਨਾਜਾਇਜ ਲੱਗੀਆਂ ਰੇਹੜੀਆਂ ਫੜੀਆਂ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ, ਜਿੱਥੇ ਇਕ ਦਮ ਹੀ ਕਈ ਨਾਜਾਇਜ਼ ਰੇਹੜੀ ਫੜੀ ਲਾਉਣ ਵਾਲੇ ਮੌਕੇ ਤੋਂ ਤਿੱਤਰ ਹੋ ਗਏ, ਉਥੇ ਦੁਕਾਨਦਾਰਾਂ ਨੇ ਵੀ ਆਪਣਾ ਦੁਕਾਨਾਂ ਦੇ ਬਾਹਰ ਪਿਆ ਸਮਾਨ ਤੁਰੰਤ ਦੁਕਾਨਾਂ ਦੇ ਅੰਦਰ ਰੱਖਣਾ ਸ਼ੁਰੂ ਕਰ ਦਿੱਤਾ। ਇਸਦੇ ਬਾਵਜੂਦ ਕਈ ਦੁਕਾਨਾਂ ਦਾ ਦੁਕਾਨਾਂ ਦੇ ਬਾਹਰ ਪਿਆ ਸਮਾਨ ਨਿਗਮ ਟੀਮ ਦੇ ਹੱਥ ਆ ਗਿਆ ਅਤੇ ਟੀਮ ਇਸ ਸਮਾਨ ਨੂੰ ਜਬਤ ਕਰਕੇ ਲੈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋੱ ਅੱਜ ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿੱਚ ਹੀ ਕਾਰਵਾਈ ਕਰਦਿਆਂ ਨਾਜਾਇਜ ਕਬਜੇ ਹਟਾਏ ਗਏ ਹਨ ਅਤੇ ਕਈ ਦੁਕਾਨਾਂ ਦੇ ਬਾਹਰ ਪਿਆ ਸਮਾਨ ਜਬਤ ਕੀਤਾ ਗਿਆ ਹੈ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਜਦੋਂ ਨਿਗਮ ਦੀ ਟੀਮ ਕਾਰਵਾਈ ਕਰਕੇ ਚਲੀ ਜਾਂਦੀ ਹੈ ਤਾਂ ਇਹ ਨਾਜਾਇਜ ਕਬਜੇ ਪਹਿਲਾਂ ਦੀ ਤਰ੍ਹਾਂ ਮੁੜ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਲਗਾਤਾਰ ਇਸ ਤਰ੍ਹਾਂ ਦੀ ਚੌਂਕੀਦਾਰੀ ਤਾਂ ਨਹੀਂ ਕਰ ਸਕਦੇ। ਉਹਨਾਂ ਕੋਲ ਸਟਾਫ ਦੀ ਵੀ ਕਮੀ ਹੈ ਪਰ ਇਸਦੇ ਬਾਵਜੂਦ ਸਮੇੱ ਸਮੇੱ ਉਪਰ ਇਸ ਮਾਰਕੀਟ ਵਿੱਚ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਹਟਾਏ ਜਾਂਦੇ ਹਨ ਅਤੇ ਆਉਣ ਵਾਲੇ ਸਮੇੱ ਵਿੱਚ ਵੀ ਨਾਜਾਇਜ ਕਬਜੇ ਹਟਾਉਣ ਦੀ ਕਾਰਵਾਈ ਜਾਰੀ ਰਹੇਗੀ। ਇਸ ਮੌਕੇ ਮਾਰਕੀਟ ਫੈਲਵੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਹੋਰਨਾਂ ਦੁਕਾਨਦਾਰਾਂ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਨਾਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਕਰਕੇ ਇਹ ਮਾਰਕੀਟ ਸ਼ੋਅਰੂਮ ਮਾਰਕੀਟ ਦੀ ਥਾਂ ਰੇਹੜੀ ਮਾਰਕੀਟ ਵਧੇਰੇ ਜਾਪਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਬੀਤੀ ਸ਼ਾਮ ਮਾਰਕੀਟ ਵਿੱਚ ਲੱਗੀਆਂ ਖਾਣ ਪੀਣ ਦੀਆਂ ਚਲਦੀਆਂ ਫਿਰਦੀਆਂ ਨਜਾਇਜ ਦੁਕਾਨਾਂ, ਰੇਹੜੀ ਫੜੀ ਵਾਲਿਆਂ, ਫੁੱਲ ਤੇ ਗੁਲਦਸਤੇ ਅਤੇ ਹੋਰ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਇਹ ਕਬਜ਼ੇ ਨਾ ਕਰਨ ਲਈ ਕਿਹਾ ਸੀ ਤਾਂ ਇਹਨਾਂ ਲੋਕਾਂ ਵਲੋੱ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਮਾਰਕੀਟ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਮਾਰਕੀਟ ਵਿੱਚ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਨਾਜਾਇਜ ਕਬਜੇ ਕਰਕੇ ਰੇਹੜੀਆਂ ਫੜੀਆਂ ਲਾਉਣ ਵਾਲਿਆਂ ਕਰਕੇ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਗਿਆ ਹੈ, ਜਿਸ ਕਰਕੇ ਦੁਕਾਨਦਾਰਾਂ ਨੂੰ ਆਪਣਾ ਕਿਰਾਇਆ ਕੱਢਣਾ ਵੀ ਮੁਸਕਿਲ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਵਿਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ