ਸਰਕੂਲਾਪੁਰ ਸਕੂਲ ਵਿੱਚ ਬੱਚਿਆਂ ਦੇ ਭਾਸ਼ਨ, ਲੇਖ, ਪੇਂਟਿੰਗ ਤੇ ਕਵਿਤਾ ਦੇ ਮੁਕਬਾਲੇ ਕਰਵਾਏ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਫਰਵਰੀ:
ਖਰੜ ਦੇ ਨੇੜਲੇ ਪਿੰਡ ਸਕਰੂਲਾਂਪੁਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਕਰੂਲਾਂਪੁਰ ਵਿਖੇ ਬੱਚਿਆਂ ਦੇ ਭਾਸ਼ਨ, ਲੇਖ, ਪੇਟਿੰਗ ਅਤੇ ਕਵਿਤਾ ਦੇ ਮੁਕਾਬਲੇ, ਲੜਕੀਆਂ ਦੀਆਂ ਖੇਡਾਂ ਕਰਵਾਉਣ ਤੋਂ ਇਲਾਵਾ ਸਿਹਤ ਵਿਭਾਗ ਦੇ ਮਾਹਿਰਾਂ ਵਲੋਂ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ। ਸਰਕਾਰੀ ਡਿਸਪੈਂਸਰੀ ਸ਼ਕਰੂਲਾਂਪੁਰ ਤੋਂ ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਨੇ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਿਹਤ ਦਾ ਧਿਆਨ ਰੱਖਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਦੋਂ ਵੀ ਵਿਸੇਸ ਤੌਰ ਤੇ ਸਮੇਂ ਸਮੇਂ ਸਿਰ ਕੈਂਪ, ਅੱਖਾਂ, ਦੰਦਾਂ, ਸਿਹਤ ਸੰਭਾਲ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਉਦੋ ਬੱਚਿਆਂ ਨੂੰ ਸਰਕਾਰੀ ਹਸਪਤਾਲ, ਡਿਸਪੈਸਰੀਆਂ ਵਿਚ ਜਾ ਕੇ ਆਪਣੀ ਸਿਹਤ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ। ਬਾਇਓ ਲੈਕਚਰਾਰ ਸਤਵਿੰਦਰ ਕੌਰ ਨੇ ਲੜਕੀਆਂ ਦੀ ਕਿਸੋਰ ਅਵਸਥਾ ਬਾਰੇ ਦੱਸਿਆ।
ਸਕੂਲ ਦੀ ਪਿੰ੍ਰਸੀਪਲ ਹਰਵਿੰਦਰ ਕੌਰ ਨੇ ਸਿਹਤ ਵਿਭਾਗ ਵਲੋਂ ਵੱਖ ਵੱਖ ਪਹਿਲੂਆਂ ਤੇ ਦਿੱਤੀ ਗਈ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਖੇਡਾਂ, ਭਾਸ਼ਨ, ਲੇਖ, ਪੇਟਿੰਗ ਅਤੇ ਕਵਿਤਾ ਦੇ ਮੁਕਬਾਲਿਆਂ ਵਿਚ ਪਹਿਲਾ, ਦੂਸਰਾ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ, ਬੱਚਿਆਂ ਦੇ ਮਾਪੇ ਵੀਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…