Share on Facebook Share on Twitter Share on Google+ Share on Pinterest Share on Linkedin ਦੁੱਧ ਉਤਪਾਦਕ ਸਭਾ ਪਿੰਡ ਪਮੌਰ ਵਿੱਚ ਬਲਕ ਮਿਲਕ ਕੂਲਰ ਲਗਾਇਆ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਮਾਰਚ: ਦੀ ਪਮੌਰ ਮਹਿਲਾ ਦੁੱਧ ਉਤਪਾਦਕ ਸਭਾ ਵਿਚ ਨੈਸ਼ਨਲ ਡੈਅਰੀ ਡਿਵੈਲਪਮੈਂਟ ਬੋਰਡ ਦੀ ਵੀ.ਬੀ.ਐਮ.ਪੀ.ਐਸ. ਸਕੀਮ ਤਹਿਤ ਮੁਫਤ ਲਗਾਏ ਗਏ ਬਲਕ ਮਿਲਕ ਕੂਲਰ ਦਾ ਉਦਘਾਟਨ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਹਰਭਜਨ ਸਿੰਘ ਰੈਲੋ ਨੇ ਕੀਤਾ। ਡਿਪਟੀ ਮੈਨੇਜ਼ਰ ਜਗਸੀਰ ਸਿੰਘ ਨੇ ਹਰੇ ਚਾਰੇ ਅਤੇ ਕੈਟਲ ਫੀਡ ਬਾਰੇ ਦੱਸਿਆ। ਮਿਲਕ ਪਲਾਟ ਮੁਹਾਲੀ ਦੇ ਡਿਪਟੀ ਮੈਨੇਜ਼ਰ ਅਨਿਲ ਕੁਮਾਰ ਮਿਸ਼ਰਾ ਨੇ ਕਿਹਾ ਕਿ ਦੁੱਧ ਸਹਿਕਾਰੀ ਸਭਾਵਾਂ ਵਿਚ ਇਸ ਤਰ੍ਹਾਂ ਦੇ ਹੋਰ ਬਲਕ ਮਿਲਕ ਕੂਲਰ ਲਗਾਏ ਜਾ ਰਹੇ ਹਨ। ਇਸ ਮੌਕੇ ਤਰਲੋਚਨ ਸਿੰਘ ਬੜਮਾਜਰਾ, ਸਭਾ ਪ੍ਰਧਾਨ ਦਲਜੀਤ ਕੌਰ, ਐਮ.ਪੀ.ਐਸ.ਇੰਦਰਜੀਤ, ਧੀਰਜ਼ ਕੁਮਾਰ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ ਜੈਮਲ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਤਜਿੰਦਰ ਸਿੰਘ, ਸਮੇਤ ਹੋਰ ਪਿੰਡ ਨਿਵਾਸੀ ਤੇ ਦੁੱਧ ਉਤਪਾਦਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ