nabaz-e-punjab.com

ਕੰਗ ਨੇ ਖਰੜ ਹਲਕੇ ਵਿੱਚ ਵੱਡੇ ਪ੍ਰਾਜੈਕਟ ਸਥਾਪਿਤ ਕਰਨ ਲਈ ਮੁੱਖ ਮੰਤਰੀ ਦੇ ਨਾਂ ਲਿਖਿਆ ਪੱਤਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਾਰਚ:
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਲਿਖੇ ਪੱਤਰ ਵਿਚ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਖਰੜ ਤਹਿਤ ਪੈਦੇ ਪਿੰਡਾਂ ਵਿੱਚ 2 ਏਕੜ ਤੋਂ ਲੈ ਕੇ 50-60 ਏਕੜ ਤੱਕ ਪੰਚਾਇਤ ਦੀ ਜਮੀਨ ਪਈ ਹੈ ਅਤੇ ਇਸ ਹਲਕੇ ਲਈ ਕੋਈ ਵੱਡਾ ਪ੍ਰੋਜੈਕਟ ਦਿੱਤਾ ਜਾਵੇ ਤਾਂ ਕਿ ਜ਼ਮੀਨ ਮੁਹੱਈਆ ਕਰਵਾ ਕੇ ਪ੍ਰੋਜੈਕਟ ਲਗਾਇਆ ਜਾ ਸਕੇ। ਉਨ੍ਹਾਂ ਲਿਖੇ ਪੱਤਰ ਵਿਚ ਲਿਖਿਆ ਕਿ ਇਹ ਖਰੜ ਹਲਕਾ ਚੰਡੀਗੜ੍ਹ/ਮੋਹਾਲੀ ਅਤੇ ਸਹਿਰ ਖਰੜ ਆਦਿ ਦੇ ਨਾਲ ਲੱਗਣ ਕਰਕੇ ਇਥੇ ਜਮੀਨਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਹਨ। ਜੇਕਰ ਪੰਜਾਬ ਸਰਕਾਰ ਦੇ ਕਿਸੇ ਵੀ ਮਹਿਕਮੇ/ਅਦਾਰੇ ਦਾ ਲੋਕ ਹਿੱਤ ਵਿੱਚ ਕੋਈ ਵੱਡਾ ਪ੍ਰੋਜੈਕਟ ਹੋਵੇ, ਤਾਂ ਉਹ ਇਸ ਢੁਕਵੇਂ ਪ੍ਰੋਜੈਕਟ ਲਈ ਸਬੰਧਤ ਗ੍ਰਾਮ ਪੰਚਾਇਤ ਤੋਂ ਜ਼ਮੀਨ ਉਪਲੱਬਧ ਕਰਵਾਉਣ ਲਈ ਤਿਆਰ ਹਨ।
ਸਾਬਕਾ ਮੰਤਰੀ ਨੇ ਲਿਖਿਆ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਖੋਲਣ ਦੀ ਤਜਵੀਜ/ਪ੍ਰਸਤਾਵ ਅਖ਼ਬਾਰਾਂ ਵਿੱਚ ਆਇਆ ਹੈ। ਉਸ ਵਾਸਤੇ ਜ਼ਿਲ੍ਹਾ ਮੁਹਾਲੀ, ਤਹਿਸੀਲ ਖਰੜ, ਕੁਰਾਲੀ- ਖਰੜ ਨੈਸ਼ਨਲ ਹਾਈਵੇਅ ਦੇ ਨਜਦੀਕ ਪੈਂਦੇ ਪਿੰਡ ਰਡਿਆਲਾ (ਜਿਸ ਦਾ ਕੱਲ ਗਰਾਮ ਪੰਚਾਇਤ ਨਾਲ ਮਿਲ ਕੇ ਦੌਰਾ ਵੀ ਕੀਤਾ ਹੈ) ਵਿੱਚ ਤਕਰੀਬਨ 60 ਏਕੜ ਜ਼ਮੀਨ ਜੋ ਸ਼ਾਮਲਾਤ ਪਈ ਹੈ। ਜਿਸ ਨੂੰ ਕਿ ਪਿੰਡ ਦੀ ਪੰਚਾਇਤ ਲੋਕ ਹਿੱਤ ਵਿੱਚ ਮੈਂਡੀਕਲ ਕਾਲਜ ਜਾਂ ਵੱਡਾ ਹਸਪਤਾਲ ਜਾਂ ਫਿਰ ਕੋਈ ਹੋਰ ਪ੍ਰੋਜੈਕਟ ਜਿਸ ਨਾਲ ਇਲਾਕੇ ਨੂੰ ਲਾਹਾ ਮਿਲ ਸਕੇ, ਦੇਣ ਲਈ ਤਿਆਰ ਹੈ। ਸ੍ਰੀ ਕੰਗ ਨੇ ਸਮੂਹ ਇਲਾਕੇ ਵੱਲੋਂ ਮੁੱਖ ਮੰਤਰੀ ਨੂੰ ਪੁਰਜੋਰ ਅਪੀਲ ਕੀਤੀ ਕਿ ਲੋਕ ਹਿੱਤ ਵਿੱਚ ਲੋੜੀਂਦੀ ਕਾਰਵਾਈ, ਘੋਖ-ਪੜਤਾਲ ਕਰਕੇ ਚਾਹੇ ਮੁਹਾਲੀ ਵਾਲਾ ਪ੍ਰਸਤਾਵਿਤ ਸਰਕਾਰੀ ਮੈਡੀਕਲ ਕਾਲਜ ਜਾਂ ਹੋਰ ਕੋਈ ਵੱਡਾ ਪ੍ਰੋਜੈਕਟ (ਜਿਵੇ ਕਿ ਪਹਿਲਾਂ ਉਹ ਆਪਣੇ ਬਹੁਤ ਸਾਰੇ ਵਿਭਾਗਾਂ ਦੇ ਪ੍ਰੋਜੈਕਟ ਇਲਾਕੇ ਵਿੱਚ ਪੰਚਾਇਤ ਦੀ ਜ਼ਮੀਨ ਉੱਤੇ ਸਥਾਪਿਤ ਕੀਤੇ ਹਨ। ਜਿਵੇ ਕਿ ਪਿੰਡ ਚਤਾਮਲੀ ਵਿੱਚ ਇੱਕ ਵੱਡਾ ਸਿਖਲਾਈ ਦਾ ਡੇਅਰੀ ਡੈਵਲਪਮੈਂਟ ਸੈਂਟਰ ਵੀ ਉਨ੍ਹਾਂ ਵੱਲੋਂ ਬਤੌਰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਦੇ ਤੌਰ ’ਤੇ ਸਥਾਪਿਤ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…