ਖਰੜ ਸਬ ਡਿਵੀਜ਼ਨ ਵਿੱਚ ਜ਼ਮੀਨਾਂ ਦੇ 1820 ਵਸੀਕੇ ਆਨਲਾਈਨ ਰਜਿਸਟਰਡ ਹੋਏ: ਸ੍ਰੀਮਤੀ ਬਰਾੜ

ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਵਸੀਕਾ ਰਜਿਸਟਰਡ ਕਰਨ ਲਈ ਹੁਣ ਘੱਟ ਸਮਾਂ ਲੱਗਣ ਦਾ ਦਾਅਵਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਾਰਚ:
ਜ਼ਮੀਨਾਂ, ਜਾਇਦਾਦ, ਪਲਾਟਾਂ ਦੀ ਖਰੀਦੋ ਫਰੋਖਤ ਦੇ ਵਸੀਕੇ ਆਨ ਲਾਈਨ ਰਜਿਸਟਰਡ ਕਰਨ ਲਈ ਪੰਜਾਬ ਸਰਕਾਰ ਵਲੋਂ 8 ਜਨਵਰੀ ਤੋਂ ਸ਼ੁਰੂਆਤ ਕੀਤੀ ਗਈ ਸੀ ਅਤੇ ਸਬ ਡਵੀਜ਼ਨ ਖਰੜ ਤਹਿਤ ਪੈਂਦੀ ਤਹਿਸੀਲ ਖਰੜ,ਸਬ ਤਹਿਸੀਲ ਮਾਜਰੀ ਵਿਚ ਮਹੀਨਾ ਜਨਵਰੀ,ਫਰਵਰੀ ਦੌਰਾਨ ਕੁੱਲ 1820 ਵਸੀਕੇ ਰਜਿਸਟਰਡ ਕੀਤੇ ਜਾ ਚੁੱਕੇ ਹਨ ਤੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਵੱਡੀ ਰਾਹਤ ਮਿਲੀ ਹੈ। ਖਰੜ ਦੀ ਐਸ.ਡੀ.ਐਮ.ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਸਰਕਾਰ ਵਲੋਂ ਮਾਲ ਵਿਭਾਗ ਵਿਚ ਜ਼ਮੀਨਾਂ, ਜਾਇਦਾਦ, ਪਲਾਟ ਦੀ ਖਰੀਦੋ,ਫਰੋਖਤ ਕਰਨ ਲਈ ਵਸੀਕੇ, ਵਸੀਅਤਨਾਮਾ, ਮੁਖਤਿਆਰਨਾਮੇ ਸਮੇਤ ਹੋਰ ਜੋ ਕਾਗਜਾਤ ਹਨ ਉਹ ਰੋਜ਼ਾਨਾ ਰਜਿਸਟਰੀ, ਵਸੀਕਾ ਰਜਿਸਟਰਡ ਕਰਵਾਉਣ ਲਈ ਪਹਿਲਾਂ ਹੀ ਸਬ ਰਜਿਸਟਰਾਰ ਦੇ ਲੋਗਨ ਤੇ ਜਾ ਕੇ ਮਿਤੀ, ਸਮਾਂ ਲਿਆ ਜਾ ਸਕਦਾ ਹੈ ਅਤੇ ਮਿਤੀ,ਸਮੇ ਤੇ ਨਿਰਧਾਰਿਤ ਅਨੁਸਾਰ ਵੇਚਣ ਵਾਲਾ, ਖਰੀਦਦਾਰ,ਗਵਾਹੀਆਂ ਅਤੇ ਟਾਈਪ ਹੋਇਆ ਵਸੀਕਾ ਲੈ ਕੇ ਸਬ ਰਜਿਸਟਰਾਰ ਦੇ ਦਫਤਰ ਵਿਚ ਪੇਸ ਹੋ ਕੇ ਆਪਣਾ ਵਸੀਕਾ ਰਜਿਸਟਰਡ ਕਰਵਾ ਸਕਦਾ ਹੈ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਤਹਿਸੀਲ ਖਰੜ ਵਿਚ ਜਨਵਰੀ, ਫਰਵਰੀ ਮਹੀਨੇ ਦੌਰਾਨ 1140, ਸਬ ਤਹਿਸੀਲ ਮਾਜਰੀ ਵਿੱਚ 380 ਵਸੀਕੇ ਆਨ ਲਾਈਨ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਵਸੀਕੇ ਰਜਿਸਟਰਡ ਕਰਵਾਉਣ ਵਾਲੇ ਜ਼ਮੀਨਾਂ ਦੇ ਮਾਲਕਾਂ, ਖਰੀਦਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਹੀ ਸਾਰੀਆਂ ਕਾਰਵਾਈਆਂ ਮੁਕੰਮਲ ਕਰਕੇ ਸਬ ਰਜਿਸਟਰਾਰ ਦੇ ਦਫਤਰ ਵਿਚ ਜਾਣ ਤਾਂ ਕਿ ਵਸੀਕਾ ਰਜਿਸਟਰਡ ਕਰਵਾਉਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਜੋ ਕਦੇ ਕਦਾਈਂ ਨੈਟ ਵਰਕਿੰਗ ਦੀ ਸਮੱਸਿਆ ਆ ਜਾਂਦੀ ਹੈ ਉਹ ਵੀ ਜਲਦੀ ਦੂਰ ਕਰਵਾ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…