ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਮਿਲਕੇ ਚਲਾਈਆਂ ਜਾਣਗੀਆਂ ਯੂਥ ਭਲਾਈ ਸਕੀਮਾਂ: ਡਾ. ਬੰਗੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਾਰਚ:
ਨਵ ਚੇਤਨਾ ਟਰੱਸਟ ਦੀ ਮੀਟਿੰਗ ਅੱਜ ਟਰਸੱਟ ਦੇ ਪ੍ਰਧਾਨ ਜਗਜੀਤ ਸਿੰਘ ਬਾਘਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ. ਰਘਵੀਰ ਸਿੰਘ ਬੰਗੜ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਡਾ. ਬੰਗੜ ਨੇ ਗੱਲਬਾਤ ਦੌਰਾਨ ਦੱਸਿਆਂ ਕਿ ਟਰੱਸਟ ਦੇ ਯੂਥ ਵਿੰਗ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਟਰੱਸਟ ਵੱਲੋਂ ਲੋਕ ਭਲਾਈ ਲਈ ਚਲਾਈਆ ਜਾ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਨੇ ਕਲੱਬ ਨੂੰ ਯੂਥ ਸੇਵਾਵਾਂ ਨਾਲ ਜੋੜ ਦਿੱਤਾ ਹੈ ਜੋ ਕਿ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਅਤੇ ਯੂਥ ਨੂੰ ਖੇਡਾਂ ਦਾ ਸਮਾਨ, ਜਿੰਮ ਅਤੇ ਪੜ੍ਹਾਈ ਸੰਬੰੰਧੀ ਸਮਗਰੀ ਆਦਿ ਮੁਹਈਆ ਕਰਵਾਉਂਦਾ ਹੈ। ਇਸ ਮੌਕੇ ਡਾ. ਬੰਗੜ ਨੇ ਦੱਸਿਆਂ ਕਿ ਹੁਣ ਕਲੱਬ ਦਾ ਨਾ ਬਦਲ ਕੇ ਡਾ. ਅੰਬੇਦਕਰ ਯੂਥ ਸੇਵਾਵਾ ਕਲੱਬ ਕਰ ਦਿੱਤਾ ਗਿਆ ਹੈ। ਜੋ ਪੰਜਾਬ ਸਰਕਾਰ ਵੱਲੋਂ ਪ੍ਰਮਾਨਿਤ ਹੈ।
ਜ਼ਿਕਰਯੋਗ ਹੈ ਕਿ ਕਲੱਬ ਵੱਲੋਂ ਪਹਿਲਾ ਇਹ ਸੇਵਾਵਾ ਆਪਣੇ ਪੱਧਰ ਤੇ ਦਿੱਤੀਆਂ ਜਾਂਦੀਆ ਸਨ ਹੁਣ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਹੋਰ ਵਧਾਇਆ ਜਾਵੇਗਾ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਮੌਕੇ ਕਲੱਬ ਨਾਲ ਜੁੜਣ ਲਈ 47 ਮੈਂਬਰਾਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ, ਦਰਸ਼ਨ ਸਿੰਘ, ਅੰਮ੍ਰਿਤਪਾਲ, ਰਾਣਾ, ਧਰਮਪਾਲ ਸਿੰਘ, ਸੋਹਣ ਸਿੰਘ ਛੱਜੂਮਾਜਰਾ, ਸਾਹਿਬ ਵਿੰਗ, ਪਰਮਜੀਤ ਕੌਰ, ਸੁਰਿੰਦਰ ਕੌਰ, ਕੁਲਵੰਤ ਕੌਰ, ਵਰਿੰਦਰ ਕੁਮਾਰ ਤੇ ਸਭ ਯੂਥ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…