ਸੋਹਾਣਾ ਹਸਪਤਾਲ ਵਿੱਚ ਹੁਣ 500 ਰੁਪਏ ਵਿੱਚ ਹੋਵੇਗਾ ਮਰੀਜ਼ ਦਾ ਡਾਇਲਸਿਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਟਰੱਸਟ ਵੱਲੋਂ ਮਾਨਵਤਾ ਦੀ ਭਲਾਈ ਲਈ ਸ਼ੁਰੂ ਕੀਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਲਟੀਸਪੈਸ਼ਲਿਟੀ ਹਸਪਤਾਲ ਸੋਹਾਣਾ ਵਿੱਚ ਅੱਜ ਤੋਂ ਹਰ ਮਰੀਜ਼ ਲਈ ਮਹਿਜ਼ 500 ਰੁਪਏ ਵਿੱਚ ਡਾਇਲਸਿਜ਼ ਸ਼ੁਰੂੁ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ ਅਤੇ ਸਕੱਤਰ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਕਿਡਨੀ ਦੇ ਮਰੀਜ਼ਾਂ ਦੀ ਵੱਧ ਰਹੀ ਤਾਦਾਦ ਕਾਰਨ ਡਾਇਲਸਿਜ਼ ਕਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ ਲਿਹਾਜ਼ਾ ਟਰੱਸਟ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਮਰੀਜ਼ ਲਈ ਮਹਿਜ਼ 500 ਰੁਪਏ ਵਿਚ ਡਾਇਲਸਿਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਗਰੀਬਾਂ ਅਤੇ ਲੋੜਵੰਦ ਮਰੀਜ਼ਾਂ ਲਈ ਪਹਿਲਾਂ ਹੀ ਬਹੁਤ ਘੱਟ ਪੈਸੇ ਨਾਲ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਹਸਪਤਾਲ ਟਰੱਸਟ ਦੇ ਸੀਈਓ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਵਿਸ਼ਵ ਪੱਧਰ ਦੇ ਉਪਕਰਨਾਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪੰਜਾਬ, ਹਿਮਾਚਲ, ਹਰਿਆਣਾ ਅਤੇ ਹੋਰ ਰਾਜਾਂ ਦੇ ਮਰੀਜ਼ਾਂ ਦਾ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਹਸਪਤਾਲ ਦੇ ਚੀਫ਼ ਐਡਮਨਿਸਟੇਟਰ ਆਦਰਸ਼ ਸੂਰੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਡਾਇਲਾਸਿਜ਼ 1500 ਤੋਂ ਲੈ ਕੇ 2500 ਜਾਂ ਇਸ ਤੋਂ ਵੀ ਵੱਧ ਪੈਸੇ ਵਸੂਲੇ ਜਾਂਦੇ ਹਨ। ਕਈ ਵਾਰ ਹਫ਼ਤੇ ਵਿੱਚ ਦੋ ਦੋ ਵਾਰ ਡਾਇਲਾਸਿਜ਼ ਕਰਵਾਉਂਦਾ ਪੈਂਦਾ ਹੈ ਅਤੇ ਪੈਸਿਆਂ ਦੀ ਤੰਗੀ ਖੁਣੋਂ ਮਰੀਜ਼ ਡਾਇਲਾਸਿਜ਼ ਕਰਵਾਉਣ ਤੋਂ ਕਤਰਾਉਂਦੇ ਹਨ। ਜਿਸ ਕਾਰਨ ਗ਼ਰੀਬ ਮਰੀਜ਼ ਦੀ ਬਿਮਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …