ਬਿਜਲੀ ਮੁਲਾਜ਼ਮਾਂ ਵੱਲੋਂ 24 ਮਾਰਚ ਨੂੰ ਵਿਧਾਨ ਸਭਾ ਵੱਲ ਕੂਚ ਕਰਨ ਦਾ ਐਲਾਨ

ਬਿਜਲੀ ਬੋਰਡ ਦੇ ਕਰਮਚਾਰੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਮੁਹਾਲੀ ਵਿੱਚ ਸੀਐਮਡੀ ਨਾਲ ਹੋਈ ਅਹਿਮ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਏਟਕ, ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਚਾਹਲ, ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਆਧਾਰਿਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਅੱਜ ਇੱਥੇ ਬਿਜਲੀ ਨਿਗਮ ਦੀ ਮਨੈਜਮੇਟ ਨਾਲ ਮੁਲਾਜਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਬਿਜਲੀ ਨਿਗਮ ਦੇ ਸੀ.ਐਮ.ਡੀ ਸ੍ਰੀ ਏ.ਵੈਨੂੰ ਪ੍ਰਸਾਦ.ਆਈ.ਏ.ਐਸ.ਨੇ ਕੀਤੀ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ, ਵਿੱਤ ਸਕੱਤਰ ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾਂ ਨੇ ਦੱਸਿਆ ਕਿ ਜਥੇਬੰਦੀਆਂ ਨਾਲ ਬਿਜਲੀ ਨਿਗਮ ਦੀ ਮੈਨੇਜਮੇਟ ਨੇ ਬਿਜਲੀ ਮੁਲਾਜ਼ਮਾਂ ਦਾ ਪੇ ਬੈਡ ਦਾ ਮਾਮਲਾ ਪੰਜਾਬ ਸਰਕਾਰ ਨੂੰ ਮੁੜ ਭੇਜਣ ਦਾ ਫੈਸਲਾ ਕੀਤਾ ਹੈ। ਮੈਨੇਜਮੈਂਟ ਨੇ ਮੰਨਿਆਂ ਕਿ ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜ਼ਮਾਂ ਨੂੰ 23 ਸਾਲਾ ਸਕੇਲ ਅਪਰੈਲ ਦੇ ਵਿੱਚ ਬਿਨਾਂ ਕਿਸੇ ਸ਼ਰਤ ’ਤੇ ਲਾਗੂ ਕਰਨ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ ਮੈਨੇਜਮੈਂਟ ਨੇ ਇਹ ਵੀ ਮੰਨਿਆਂ ਕਿ ਵਰਕਚਾਰਜ਼ ਕਾਮਿਆਂ ਨੂੰ ਰੈਗੂਲਰ ਟੀ.ਮੈਟ ਅਤੇ ਟੀ.ਮੈਟ ਕਰਮਚਾਰੀਆਂ ਨੂੰ ਸਹਾਇਕ ਲਾਈਨਮੈਨ ਬਣਾਇਆ ਜਾਵੇਗਾ। ਉਹਨਾਂ ਦੱਸਿਆਂ ਕਿ ਸਾਰੇ ਵਰਗਾਂ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਹਰ ਮਹੀਨੇ ਦੇ ਅਖਰੀਲੇ ਦਿਨ ਕੀਤੀਆਂ ਜਾਇਆ ਕਰਨਗੀਆਂ। ਹੋਏ ਸਮਝੌਤੇ ਮੁਤਾਬਕ ਬਿਜਲੀ ਨਿਗਮ ਵਿੱਚ ਖਾਲੀ ਅਸਾਮੀਆਂ ਨੂੰ ਰੈਗੂਲਰ ਤੌਰ ’ਤੇ ਪੂਰੇ ਸਕੇਲ ਵਿੱਚ ਭਰਨ, ਸੋਧੇ ਗਰੇਡ ਪੇ ਅਤੇ ਭੱਤੇ ਵਰਕਚਾਰਜ਼ ਕਾਮਿਆਂ ਤੇ ਲਾਗੂ ਕਰਨ, ਲਾਈਨਮੈਨ ਤੋਂ ਜੇ.ਈ ਦੀ ਵਿਭਾਗੀ ਤਰੱਕੀ ਤੇ ਬੰਦ ਕੀਤੇ ਗਏ 30 ਫੀਸਦੀ ਕੋਟੇ ਦੇ ਟੈਸਟ ਨੂੰ ਮੁੜ ਚਾਲੂ ਕਰਨ, ਵਰਕਚਾਰਜ਼ ਅਤੇ ਆਰ.ਟੀ.ਐਮ ਨੂੰ ਸਹਾਇਕ ਲਾਈਨਮੇਨ ਬਣਾਉਣ, ਨਵੇ ਭਰਤੀ ਕੀਤੇ ਕਰਮਚਾਰੀਆਂ, ਰਿਟਾਇਡ ਕਰਮਚਾਰੀਆਂ ਨੂੰ ਬਿਜਲੀ ਯੁਨਿਟਾਂ ਵਿੱਚ ਰਿਆਇਤ ਦੇਣ, ਹਰ ਕਰਮਚਾਰੀ ਨੂੰ ਤਿੰਨ ਤਰੱਕੀਆ ਯਕੀਨੀ ਬਣਾਉਣ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਸਮੇਤ 28 ਮੰਗਾਂ ਲਾਗੂ ਕਰਨ ਮਨੈਜਮੇਟ ਨੇ ਹਾਂ ਪੱਖੀ ਸੰਕੇਤ ਦਿੱਤੇ। ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲੋਂ ਬਠਿੰਡਾ ਥਰਮਲ ਪਲਾਟ ਬੰਦ ਕਰਨ ਅਤੇ ਰੋਪੜ ਥਰਮਲ ਪਲਾਟ ਦੇ 2 ਯੂਨਿਟ ਬੰਦ ਕਰਨ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਕਿਹਾ ਕਿ ਥਰਮਲ ਪਲਾਟਾਂ ਦੇ ਬੰਦ ਹੋਣ ਨਾਲ ਮੁਲਾਜਮਾਂ ਦੀਆਂ ਤਰੱਕੀਆਂ ਤੇ ਅਸਰ ਪਵੇਗਾ ਅਤੇ ਮੁਲਾਜਮਾਂ ਨੂੰ ਦੂਰ ਦੁਰਾਡੇ ਜਾਣਾ ਪਵੇਗਾ। ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦਾ ਵਿਰੋਧ ਕਰਨ ਲਈ ਬਿਜਲੀ ਕਾਮੇ 24 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਮਨੈਜਮੇਟ ਵੱਲੋਂ ਡਾਇਰੈਕਟਰ ਵਿੱਤ ਐਸ.ਸੀ .ਅਰੋੜਾ, ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਡਵ, ਇੰਜ: ਜ਼ਸਵਿੰਦਰ ਪਾਲ ਮੁੱਖ ਇੰਜ਼; ਐਚ.ਆਰ.ਡੀ, ਇੰਜ:ਬੀ.ਐਸ.ਲਾਲ ਉਪ ਮੁੱਖ ਇੰਜ: ਅਸੋਕ ਕੁਮਾਰ ਉਪ ਸਕੱਤਰ ਵਿੱਤ, ਬੀ.ਐਸ. ਗੁਰਮ ਉਪ ਸਕੱਤਰ ਆਈ.ਆਰ ਅਤੇ ਜਥੇਬੰਦੀਆਂ ਵੱਲੋ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆ, ਮਨਜੀਤ ਸਿੰਘ ਚਾਹਲ, ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਲਹਿਰਾ, ਨਰਿੰਦਰ ਸੈਣੀ, ਆਰ.ਕੇ. ਤਿਵਾੜੀ, ਪੂਰਨ ਸਿੰਘ ਖਾਈ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਵਿੰਦਰ ਸਿੰਘ ਪਸੌਰ, ਮਹਿੰਦਰ ਸਿੰਘ ਰੁੜੇਕ, ਹਰਬੰਸ ਸਿੰਘ ਦੀਦਾਰਗੜ੍ਹ, ਕਮਲ ਪਟਿਆਲਾ, ਰਣਜੀਤ ਸਿੰਘ ਬਿਜੋਕੀ, ਨਰਿੰਦਰ ਬੱਲ, ਸੁਰਿੰਦਰਪਾਲ ਲਹੋਰੀਆਂ, ਗੁਰਦੀਪ ਸਿੰਘ ਬੋਲੜਕਲਾ, ਸੁਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…