nabaz-e-punjab.com

ਦੇਸ਼ ਵਿੱਚ ਬੇਰੁਜ਼ਗਾਰੀ ਸਬੰਧੀ ਕੋਈ ਅੰਕੜੇ ਮੌਜੂਦ ਨਹੀਂ: ਆਰਟੀਆਈ ਕਾਰਕੂਨ

ਮੁਲਕ ਵਿੱਚ ਦਿੱਤੀਆਂ ਗਈਆਂ ਨੌਕਰੀਆਂ ਨੂੰ ਲੈ ਕੇ ਚਲ ਰਹੀ ਬਹਿਸ ਅਧਾਰਹੀਨ: ਦਿਨੇਸ਼ ਚੱਢਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਮਾਰਚ:
ਦੇਸ਼ ਵਿੱਚ ਬੀਤੇ ਕਈ ਦਿਨਾਂ ਤੋਂ ਸੱਤਾਧਾਰੀ ਪਾਰਟੀ ਬੀ.ਜੇ.ਪੀ ਅਤੇ ਵਿਰੋਧੀ ਪਾਰਟੀਆਂ ਸਰਕਾਰ ਵੱਲੋਂ ਦਿੱਤੀਆਂ ਗਈਆ ਨੌਕਰੀਆ ਨੂੰ ਲੈ ਕੇ ਵੱਖੋ ਵੱਖਰੇ ਦਾਅਵੇ ਕਰਕੇ ਬਹਿਸ ਕਰ ਰਹੀਆਂ ਹਨ। ਪਰ ਇਹ ਦਾਅਵੇ ਅਤੇ ਬਹਿਸ ਬਿਨਾ ਕਿਸੇ ਸਰਕਾਰੀ ਰਿਕਾਰਡ ਤੋਂ ਹੈ, ਸਗੋਂ ਭਾਰਤ ਸਰਕਾਰ ਦੇ ਲੇਬਰ ਅਤੇ ਰੁਜ਼ਗਾਰ ਵਿਭਾਗ ਵੱਲੋਂ ਅਜਿਹੇ ਕੋਈ ਅੰਕੜੇ ਦਰਜ ਹੀ ਨਹੀਂ ਕੀਤੇ ਜਾਂਦੇ। ਲੇਬਰ ਅਤੇ ਰੁਜ਼ਗਾਰ ਵਿਭਾਗ ਕੋਲੋ ਆਰ.ਟੀ.ਆਈ.ਐਕਟਿਵਿਸਟ ਦਿਨੇਸ਼ ਚੱਢਾ ਵਲੋਂ ਲਈ ਗਈ ਜਾਣਕਾਰੀ ਅਨੁਸਾਰ ਸਰਕਾਰੀ ਅਤੇ ਗੈਰ ਸਰਕਾਰੀ ਸਕੀਮਾਂ ਤਹਿਤ ਰੁਜ਼ਗਾਰ ਦੇ ਕਿੰਨੇ ਮੌਕੇ ੳੱਪਲਭਧ ਕਰਵਾਏ ਗਏ ਹਨ,ਅਜਿਹੇ ਅੰਕੜੇ ਨਾ ਤਾਂ ਇਕੱਠੇ ਕੀਤੇ ਜਾਂਦੇ ਹਨ ਤੇ ਨਾ ਹੀ ਦਰਜ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਇਸ ਮਹਿਕਮੇ ਕੋਲ 2015 ਤੋਂ ਬਾਅਦ ਦੇ ਇਹ ਅੰਕੜੇ ਵੀ ਮੌਜੂਦ ਨਹੀਂ ਹਨ ਕਿ ਮੁਲਕ ‘ਚ ਨੌਕਰੀ ਦੇ ਚਾਹਵਾਨ ਬੇਰੁਜ਼ਗਾਰ ਕਿੰਨੀ ਗਿਣਤੀ ‘ਚ ਹਨ।
ਆਰ.ਟੀ.ਆਈ. ਰਾਹੀਂ ਹਾਸਲ ਜਾਣਕਾਰੀ ਮੁਤਾਬਕ ਨੌਕਰੀ ਦੇ ਚਾਹਵਾਨਾ ਸਬੰਧੀ ਬਣਾਏ ਗਏ ਲਾਈਵ ਰਜਿਸਟਰ ਮੁਤਾਬਿਕ 2015 ਵਿੱਚ 4.49 ਕਰੋੜ, 2014 ਵਿੱਚ 4.83 ਕਰੋੜ, 2013 ਵਿੱਚ 4.68 ਕਰਸੜ, 2012 ਵਿੱਚ 4.48 ਕਰੋੜ, 2011 ਵਿੱਚ 4.02 ਕਰੋੜ ਅਤੇ 2010 ਵਿੱਚ 3.88 ਕਰੋੜ ਨੋਕਰੀ ਦੇ ਚਾਹਵਾਨ ਸਨ। ਐਡਵੋਕੇਟ ਚੱਢਾ ਨੇ ਕਿਹਾ ਕਿ ਜਦੋਂ ਸਰਕਾਰ ਵਲੋਂ ੳਪਲੱਭਧ ਕਰਵਾਏ ਗਏ ਰੁਜ਼ਗਾਰ ਦੇ ਮੌਕਿਆ ਸਬੰਧੀ ਕੋਈ ਸਰਕਾਰੀ ਅੰਕੜੇ ਹੀ ਮੌਜੂਦ ਨਹੀਂ ਹਨ ਤਾਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਉਪਲੱਭਧ ਕਰਵਾਉਣ ਦੇ ਦਾਅਵੇ ਮਹਿਜ ਅੱਖੀ ਘੱਟਾਂ ਪਾਉਣ ਬਰਾਬਰ ਹੈ। ੳਨ੍ਹਾਂ ਕਿਹਾ ਕਿ ਪਕੌੜੇ ਵੇਚਣ ਵਾਲੇ ਰੁਜ਼ਗਾਰ ਦੀ ਗਿਣਤੀ ‘ਚ ਸ਼ਮਿਲ ਹੋਣੇ ਚਾਹੀਦੇ ਹਨ ਜਾਂ ਨਹੀਂ ਹੋਣੇ ਚਾਹੀਦੇ ਹਨ। ਇਸ ਨਾਲ ਫਰਕ ਨਹੀਂ ਪੈਂਦਾ, ਪਰੰਤੂ ਘੱਟ ਤੋਂ ਘੱਟ ਰੁਜ਼ਗਾਰ ਸਬੰਧੀ ਸਰਕਾਰੀ ਅੰਕੜੇ ਮੌਜੂਦ ਹੋਣੇ ਚਾਹੀਦੇ ਹਨ। ਜੇਕਰ ਸਰਕਾਰ ਰੁਜ਼ਗਾਰ ਪ੍ਰਦਾਨ ਨਹੀਂ ਕਰ ਸਕਦੀ ਤਾਂ ਝੂਠੇ ਦਾਅਵੇ ਕਰਕੇ ਬੇਰੁਜ਼ਗਾਰਾਂ ਦੀਆਂ ਭਾਵਨਾਵਾਂ ਨਾਲ ਵੀ ਨਹੀਂ ਖੇਡਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …