ਮਟੌਰ ਦੇ ਨਾਲ ਲੱਗਦੇ ਪਾਰਕ ਦਾ ਪਿੰਡ ਵੱਲ ਰਸਤਾ ਬੰਦ ਕਰਨ ’ਤੇ ਭੜਕੇ ਪਿੰਡ ਵਾਸੀਆਂ ਵੱਲੋਂ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਨਗਰ ਨਿਗਮ ਅਧੀਨ ਪੈਂਦੇ ਪਿੰਡ ਮਟੌਰ ਦੇ ਨਾਲ ਲੱਗਦੇ ਸੈਕਟਰ-71 ਦੇ ਕਮਿਊਨਿਟੀ ਸੈਂਟਰ ਦੇ ਪਿਛਲੇ ਪਾਸੇ ਬਣੇ ਪਾਰਕ ਦੇ ਪਿੰਡ ਵਾਲੇ ਪਾਸੇ ਗਮਾਡਾ ਵੱਲੋਂ ਕੀਤੀ ਗਈ ਦੀਵਾਰ ਵਿੱਚ ਪਿੰਡ ਵਾਸੀਆਂ ਦੇ ਆਉਣ ਜਾਣ ਲਈ ਵੱਡੇ ਰਾਹ ਨੂੰ ਅੱਜ ਗਮਾਡਾ ਵਲੋੱ ਬੰਦ ਕਰਨ ਦੀ ਕਾਰਵਾਈ ਤਹਿਤ ਉਥੇ ਮਜਦੂਰ ਲਗਾ ਦਿੱਤੇ ਗਏ ਜਿਸਦਾ ਪਿੰਡ ਵਾਸੀਆਂ ਵੱਲੋਂ ਤਕੜਾ ਵਿਰੋਧ ਕੀਤਾ ਗਿਆ ਅਤੇ ਮਜਦੂਰਾਂ ਨੂੰ ਕੰਮ ਕਰਨ ਤੋੱ ਰੋਕ ਦਿੱਤਾ ਗਿਆ। ਇਸ ਮੌਕੇ ਹਾਲਾਤ ਇੱਕ ਵਾਰ ਤਾਂ ਕਾਫੀ ਤਨਾਉਪੂਰਨ ਹੋ ਗਏ ਅਤੇ ਮੌਕੇ ਤੇ ਥਾਣਾ ਮਟੌਰ ਦੇ ਕਰਮਚਾਰੀ ਵੀ ਪਹੁੰਚੇ ਅਤੇ ਮੌਕਾ ਸਾਂਭਿਆ।
ਪਿੰਡ ਵਾਸੀਆਂ ਦੀ ਅਗਵਾਈ ਕਰ ਰਹੇ ਕੌਂਸਲਰ ਹਰਪਾਲ ਸਿੰਘ ਚੰਨਾ ਅਤੇ ਕੌਂਸਲਰ ਕਰਮਜੀਤ ਕੌਰ ਦੇ ਪਤੀ ਜਸਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਗਮਾਡਾ ਵੱਲੋਂ ਪਿੰਡ ਮਟੌਰ ਦੀ 300 ਏਕੜ ਜ਼ਮੀਨ ਜਬਰੀ ਐਕਵਾਇਰ ਕਰਕੇ ਇੱਥੇ ਸੈਕਟਰ-70 ਅਤੇ ਸੈਕਟਰ-71 ਦੀ ਉਸਾਰੀ ਕੀਤੀ ਸੀ ਅਤੇ ਇਹ ਜਮੀਨ ਕੌਡੀਆਂ ਦੇ ਭਾਅ ਖਰੀਦੀ ਗਈ ਸੀ ਉਹਨਾਂ ਕਿਹਾ ਕਿ ਗਮਾਡਾ ਵਲੋੱ ਪਿੰਡ ਵਾਸੀਆਂ ਵਾਸਤੇ ਕੋਈ ਸਾਂਝੀ ਥਾਂ ਨਹੀਂ ਛੱਡੀ ਗਈ ਅਤੇ ਇਹ ਪਾਰਕ ( ਜਿਥੇ ਪਿੰਡ ਦਾ ਟਿਊਬਵੈਲ ਅਤੇ ਟ੍ਰਾਂਸਫਾਰਮਰ ਵੀ ਲੱਗਿਆ ਹੋਇਆ ਹੈ) ਦਾ ਰਾਹ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਪਿੰਡ ਵਾਸੀਆਂ ਨੂੰ ਕਾਰਗਿਲ ਪਾਰਕ ਵਿੱਚ ਦਾਖਿਲ ਤਕ ਨਹੀਂ ਹੋਣ ਦਿੱਤਾ ਜਾਂਦਾ ਅਤੇ ਉਥੇ ਰਹਿੰਦੇ ਇੱਕ ਸਾਬਕਾ ਫੌਜੀ ਅਧਿਕਾਰੀ ਵਲੋੱ ਪਿੰਡ ਵਾਲਿਆਂ ਨੂੰ ਜਲੀਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਇਸ ਸ਼ਹਿਰ ਦੇ ਮੂਲ ਵਸਨੀਕ ਹਨ ਅਤੇ ਉਹਨਾਂ ਦੀਆਂ ਜਮੀਨਾਂ ਹਾਸਿਲ ਕਰਕੇ ਉਸਾਰੇ ਗਏ ਇਸ ਸ਼ਹਿਰ ਵਿੱਚ ਉਹਨਾਂ ਦੇ ਬੁਨਿਆਦੀ ਹੱਕ ਵੀ ਖੋਹੇ ਜਾ ਰਹੇ ਹਨ। ਜਿਸ ਨੂੰ ਪਿੰਡ ਵਾਸੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਇਸਦੇ ਖਿਲਾਫ ਸੰਘਰਸ਼ ਕਰਣਗੇ। ਇਸ ਮੌਕੇ ਜਗਤਾਰ ਸਿੰਘ, ਦਰਸ਼ਨ ਸਿੰਘ, ਹਰਵੀਰ ਸਿੰਘ, ਚਰਨ ਜੀਤ ਕੌਰ, ਬਹਾਦੁਰ ਸਿੰਘ, ਨਛੱਤਰ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…