ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਪੀਸੀਐਸ ਚੁਣੇ ਗਏ ਡਾ. ਸੰਜੀਵ ਸ਼ਰਮਾ ਦਾ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਮਾਰਚ:
ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਖਰੜ ਸ਼ਹਿਰ ਦੇ ਵਸਨੀਕ ਤੇ ਨਵੇ ਚੁਣੇ ਗਏ ਡਾ. ਸੰਜੀਵ ਕੁਮਾਰ ਸ਼ਰਮਾ ਪੀ.ਸੀ.ਐਸ. ਦੇ ਸਨਮਾਨ ਲਈ ਗਰੇਸਟਨ ਰਿਜੋਰਟ ਖਾਨਪੁਰ ਵਿਖੇ ‘ਏਕ ਸ਼ਾਮ ਆਪ ਕੇ ਨਾਮ’ ਦੇ ਬੈਨਂਰ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਪੀ.ਡੀ.ਜੀ.ਪ੍ਰੀਤਕੰਵਲ ਸਿੰਘ ਨੇ ਡਾ.ਸੰਜੀਵ ਕੁਮਾਰ ਸ਼ਰਮਾ ਪੀ.ਸੀ.ਐਸ. ਦੀ ਜੀਵਨੀ ਅਤੇ ਪੜਾਈ ਤੇ ਚਾਨਣਾ ਪਾਇਆ। ਮੰਚ ਤੋਂ ਸਮਾਰੋਹ ਨੂੰ ਸੰਬੋਧਨ ਕਰਦਿਆ ਡਾ. ਸੰਜੀਵ ਕੁਮਾਰ ਸ਼ਰਮਾ ਪੀ.ਸੀ.ਐਸ.ਨੇ ਕਿਹਾ ਕਿ ਉਹ ਲਾਇਨਜ਼ ਕਲੱਬ ਖਰੜ ਸਿਟੀ ਦੇ ਸਮੂਹ ਅਹੁੱਦੇਦਾਰਾਂ ਅਤੇ ਖਰੜ ਸ਼ਹਿਰ ਦੇ ਲਈ ਹਰ ਕੰਮ ਲਈ ਹਮੇਸ਼ਾਂ ਹਾਜ਼ਰ ਰਹਾਂਗਾਂ ਕਿਉਕਿ ਖਰੜ ਸ਼ਹਿਰ ਮੇਰੀ ਜਨਮ ਭੂਮੀ ਹੈ ਅਤੇ ਇੱਥੋ ਹੀ ਸਿੱਖਿਆ ਪ੍ਰਾਪਤ ਕਰਕੇ ਪਰਿਵਾਰ, ਦੋਸਤ ਮਿੱਤਰਾਂ ਦੇ ਸਹਿਯੋਗ ਨਾਲ ਇਸ ਮੰਜਿਲ ਤੇ ਪੁੱਜਾ ਹਾਂ। ਉਨ੍ਹਾਂ ਕਿਹਾ ਕਿ ਅੱਜ ਕਲੱਬ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਕੇ ਉਨ੍ਹਾਂ ਨੂੰ ਬਹੁਤ ਵੱਡਾ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਲੱਬ ਵਲੋਂ ਖਰੜ ਸ਼ਹਿਰ ਤੇ ਆਸਪਾਸ ਪਿੰਡਾਂ ਵਿਚ ਸਮਾਜ ਸੇਵਾ ਦੇ ਖੇਤਰ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਅੱਜ ਦੇ ਸਮੇਂ ਵਿਚ ਸਮਾਜ ਸੇਵਾ ਹੀ ਵੱਡਾ ਪੁੰਨ ਹੈ ਕਿ ਜਿਸ ਤਰ੍ਹਾਂ ਇਹ ਬੱਚਿਆਂ, ਬੁਜ਼ਰਗਾਂ, ਸਕੂਲਾਂ ਦੇ ਵਿਦਿਆਰਥੀਆਂ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ ਅਗਰ ਖਰੜ ਸ਼ਹਿਰ ਦਾ ਕੋਈ ਵਿਦਿਆਰਥੀ ਪੀਸੀਐਸ ਜਾਂ ਹੋਰ ਪੜਾਈ ਲਈ ਕੁਝ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੀਆਂ ਸੇਵਾਵਾਂ ਲੈ ਸਕਦਾ ਹੈ। ਕਲੱਬ ਵੱਲੋਂ ਡਾ. ਸੰਜੀਵ ਕੁਮਾਰ ਸ਼ਰਮਾ, ਪ੍ਰੋ. ਸੁਰਿੰਦਰ ਕੁਮਾਰ ਦਵੇਸ਼ਵਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਭਾਸ਼ ਅਗਰਵਾਲ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਵਿਨੀਤ ਜੈਨ, ਹਰਬੰਸ ਸਿੰਘ ਸਕੱਤਰ, ਭੁਪਿੰਦਰ ਸਿੰਘ, ਪਰਮਪ੍ਰੀਤ ਸਿੰਘ, ਯਸਪਾਲ ਬੰਸਲ, ਡਾ. ਕੁਲਵਿੰਦਰ ਸਿੰਘ, ਰਾਕੇਸ਼ ਗੁਪਤਾ, ਸੁਨੀਲ ਕਾਂਸਲ, ਭਾਰਤ ਜੈਨ, ਸੰਜੀਵ ਕੁਮਾਰ ਗਰਗ, ਵਿਨੋਦ ਕੁਮਾਰ, ਪੰਕਜ ਚੱਢਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਰਮਜੀਤ ਸਿੰਘ ਸੋਢੀ, ਕਮਲਦੀਪ ਕਰਵਲ, ਸੰਜੀਵ ਕੁਮਾਰ ਸ਼ਰਮਾ ਪੀ.ਸੀ.ਐਸ. ਦੇ ਪਰਿਵਾਰ ਦੇ ਮੈਬਰਾਂ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…