Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਸਿਟੀ ਦਾ ਹਰ ਖੇਤਰ ਵਿੱਚ ਅਹਿਮ ਯੋਗਦਾਨ: ਆਨੰਦ ਸਾਹਨੀ ਮਾਤਾ ਗੁਜਰੀ ਸੁੱਖ ਨਿਵਾਸ ਦੇ ਬੱਚਿਆਂ ਤੇ ਬਜੁਰਗਾਂ ਨੂੰ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸੱਦਿਆ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਮਾਰਚ: ਲਾਇਨਜ਼ ਕਲੱਬ ਖਰੜ ਸਿਟੀ ਤੇ ਸ੍ਰੀਮਤੀ ਕਿਰਨ ਜੈਨ ਅਤੇ ਪਰਿਵਾਰ ਵੱਲੋਂ ਗਰੈਸਟਨ ਰਿਜੋਰਟ ਖਾਨਪੁਰ ਵਿੱਚ ਸਵਰਗਵਾਸੀ ਸਰਵਣ ਜੈਨ ਦੀ ਯਾਦ ਨੂੰ ਸਮਰਪਿਤ ‘ਏਕ ਸ਼ਾਮ ਆਪਕੇ ਨਾਮ’ ਦੇ ਬੈਨਰ ਹੇਠ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਮਾਤਾ ਗੁਜ਼ਰੀ ਸੁੱਖ ਨਿਵਾਸ ਭਾਗੋਮਾਜਰਾ ਦੇ ਬੱਚਿਆਂ, ਬੁਜ਼ਰਗਾਂ, ਇਸਤਰੀਆਂ ਨੂੰ ਵੀ ਵਿਸੇਸ ਤੌਰ ’ਤੇ ਸ਼ਾਮਲ ਕੀਤਾ ਗਿਆ ਤਾਂ ਕਿ ਉਹ ਸਮਾਗਮ ਦਾ ਆਨੰਦ ਮਾਣ ਸਕਣ। ਸਮਾਗਮ ਦੇ ਮੁੱਖ ਮਹਿਮਾਨ ਲਾਇਨਜ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ਼ ਦੇ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਈਨ ਆਨੰਦ ਸਾਹਨੀ ਸਨ ਜਦ ਕਿ ਗੈਸਟ ਆਫ਼ ਆਨਰ ਡਾ. ਸੰਜੀਵ ਕੁਮਾਰ ਸ਼ਰਮਾ ਪੀਸੀਐਸ ਸਨ। ਸਮਾਰੋਹ ਨੂੰ ਸੰਬੋਧਨ ਕਰਦਿਆ ਲਾਇਨ ਆਨੰਦ ਸਾਹਨੀ ਨੇ ਕਿਹਾ ਕਿ ਲਾਇਨਜ਼ ਕਲੱਬ ਖਰੜ ਸਿਟੀ ਸਮੁੱਚੇ ਡਿਸਟ੍ਰਿਕਟ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਅਤੇ ਕਲੱਬ ਵਲੋਂ ਕੀਤੇ ਜਾ ਰਹੇ ਪ੍ਰੋਜੈਕਟ ਵਧੀਆਂ ਹਨ ਜੋ ਪ੍ਰੋਜੈਕਟ ਲਾਈਨਜ਼ ਵਿਚ ਨਹੀਂ ਹੁੰਦੇ ਉਹ ਵੀ ਇਸ ਕਲੱਬ ਵਲੋਂ ਕੀਤੇ ਜਾ ਰਹੇ ਹਨ। ਕਲੱਬ ਦੀ ਪ੍ਰੋਜੈਕਟਾਂ ਦੀ ਰਿਪੋਰਟ ਇੰਟਰਨੈਸ਼ਨਲ ਨੂੰ ਕਰਨ ’ਤੇ ਵੀ ਪਹਿਲਾ ਸਥਾਨ ਹੈ। ਉਨ੍ਹਾਂ ਕਿਹਾ ਕਿ ਕਲੱਬ ਵਿਚ ਹੋਰ ਵੀ ਲਾਈਨ ਮੈਂਬਰ ਸ਼ਾਮਲ ਕਰਨ। ਪ੍ਰੋਗਰਾਮ ਚੇਅਰਮੈਨ ਲਾਈਨ ਪ੍ਰੀਤਕੰਵਲ ਸਿੰਘ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਵਨੀਤ ਜੈਨ ਤੇ ਹਰਬੰਸ ਸਿੰਘ ਵਲੋਂ ਕਲੱਬ ਵਲੋਂ ਕੀਤੇ ਪ੍ਰੋਜੈਕਟਾਂ ਦਾ ਵੇਰਵਾ ਦੱਸਿਆ। ਪੀ.ਸੀ.ਐਸ.ਡਾ. ਸੰਜੀਵ ਕੁਮਾਰ ਸ਼ਰਮਾ ਨੇ ਵੀ ਕਲੱਬ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਕਲੱਬ ਦਾ ਮੈਂਬਰ ਬਣ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਰਿਜਨ ਚੇਅਰਪਰਸਨ ਕੇ.ਕੇ.ਸ਼ਰਮਾ, ਕੈਬਨਿਟ ਸਕੱਤਰ ਸੰਜੀਵ ਸੂਦ, ਕੈਬਨਿਟ ਪਬਲੀਕੇਸ਼ਨ ਸਕੱਤਰ ਦਵਿੰਦਰ ਗੁਪਤਾ, ਸੁਭਾਸ਼ ਅਗਰਵਾਲ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਵਿਨੀਤ ਜੈਨ, ਹਰਬੰਸ ਸਿੰਘ ਸਕੱਤਰ, ਪਿੰ੍ਰਸੀਪਲ ਭੁਪਿੰਦਰ ਸਿੰਘ, ਪਰਮਪ੍ਰੀਤ ਸਿੰਘ, ਯਸਪਾਲ ਬੰਸਲ, ਡਾ. ਕੁਲਵਿੰਦਰ ਸਿੰਘ, ਰਾਕੇਸ਼ ਗੁਪਤਾ, ਸੁਨੀਲ ਕਾਂਸਲ, ਭਾਰਤ ਜੈਨ, ਸੰਜੀਵ ਕੁਮਾਰ ਗਰਗ, ਵਿਨੋਦ ਕੁਮਾਰ, ਪੰਕਜ ਚੱਢਾ, ਰਣਬੀਰ, ਰਾਜੇਸ਼ ਕੌਸ਼ਿਕ ਸਮੇਤ ਲਾਇਨ ਮੈਂਬਰਾਂ ਦੇ ਪਰਿਵਾਰਿਕ ਮੈਂਬਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਸੁਰਿੰਦਰ ਕੁਮਾਰ ਦਵੇਸ਼ਵਰ, ਕਰਮਜੀਤ ਸਿੰਘ ਸੋਢੀ, ਮਾਤਾ ਗੁਜ਼ਰੀ ਸੁੱਖ ਨਿਵਾਸ ਦੇ ਮੈਨੇਜਰ ਗੁਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ