ਸੁਖਦੇਵ ਪਟਵਾਰੀ ਵੱਲੋਂ ਸੱਭਿਆਚਾਰ ਵਿੱਚ ਫੈਲੇ ਅੱਤਵਾਦ ਨੂੰ ਖਤਮ ਕਰਨ ਦਾ ਸੱਦਾ

ਗੀਤ ਸੰਗੀਤ ਨੂੰ ਪ੍ਰਦੂਸ਼ਿਤ ਕਰ ਰਹੇ ਕਲਾਕਾਰਾਂ ਦੇ ਖਿਲਾਫ ਵਿਡੀ ਜਾਏਗੀ ਮੁਹਿੰਮ: ਜਰਨੈਲ ਘੂਮਾਣ, ਸੁੱਖੀ ਬਰਾੜ

ਨਬਜ਼-ਏ-ਪੰਜਾਬ ਬਿਊਰੋ, ਐੱਸ.ਏ.ਐੱਸ.ਨਗਰ, 17 ਮਾਰਚ:
ਵਿਸ਼ਵ ਪੰਜਾਬੀ ਕਲਮਕਾਰ ਪਰਿਵਾਰ ਪੰਜਾਬੀ ਭਾਸ਼ਾ ’ਤੇ ਸੱਭਿਆਚਾਰ ਵਿੱਚ ਪੈਦਾ ਹੋਏ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਜੋਰਦਾਰ ਮੁਹਿੰਮ ਚਲਾਏਗਾ। ਇਹ ਵਿਚਾਰ ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਸ.ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਵਿੱਚ ਵੀ ਸੱਭਿਆਚਾਰਕ ਅੱਤਵਾਦ ਪੈਦਾ ਹੋ ਗਿਆ ਹੈ ਜਿੱਥੇ ਕੁੱਝ ਗੀਤਕਾਰ, ਗਾਇਕ ’ਤੇ ਕੰਪਨੀਆਂ ਰਲ ਕੇ ਗੈਂਗਵਾਦ , ਨਸ਼ਿਆਂ, ਹਥਿਆਰਾਂ , ਨੰਗੇਜ਼ਵਾਦ ’ਤੇ ਕਾਤਲਾਂ ਨੂੰ ਗੀਤਾਂ ਵਿੱਚ ਉਭਾਰ ਰਹੇ ਹਨ ਜੋ ਸਾਡੇ ਵਿਰਸੇ ’ਤੇ ਸੱਭਿਆਚਾਰ ਨਾਲ ਮੇਚ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਸੰਸਥਾ ਨੇ ਪੰਜਾਬ ਭਰ ’ਚ ਚੰਗੇ ਗਾਇਕਾਂ ’ਤੇ ਗੀਤਕਾਰਾਂ ਨੂੰ ਉਭਾਰਨ ਲਈ ਸਾਰੇ ਪੰਜਾਬ ’ਚ ਮੇਲੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜਿੱਥੇ ਨਵੇਂ ’ਤੇ ਚੰਗੇ ਕਲਾਕਾਰਾਂ ਦਾ ਸਨਮਾਨ ਅਤੇ ਉਭਰਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ’ਚ ਮਾੜੇ ਕਲਾਕਾਰਾਂ ਜਿਹੜ੍ਹੇ ਸਾਰੇ ਗੀਤ ਸੰਗੀਤ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਦੇ ਖਿਲਾਫ ਵੀ ਮੁਹਿੰਮ ਮਿਡੀ ਜਾਏਗੀ। ਇਸ ਮੌਕੇ ਬੋਲਦੇ ਸੰਸਥਾ ਦੇ ਕਨਵੀਨਰ ਸ੍ਰੀ. ਜਰਨੈਲ ਘੁਮਾਣ ਨੇ ਕਿਹਾ ਕਿ ਜਲਦ ਹੀ ਸੰਸਥਾ ਵੱਲੋਂ ਪੰਜਾਬ ਸਰਕਾਰ, ਟੀਵੀ ਚੈਨਲਾਂ, ਡੀਜੇ ਐਸੋਸਿਏਸ਼ਨਾਂ, ਮੈਰਿਜ ਪੈਲਸਾਂ ਦੇ ਮਾਲਿਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜਿਸ ਵਿੱਚ ਘੱਟਿਆ ’ਤੇ ਲੱਚਰ ਗੀਤ ਨਾ ਗਵਾਉਣ ਦੀ ਮੰਗ ਕੀਤੀ ਜਾਏਗੀ। ਵਿਸ਼ਵ ਪੰਜਾਬੀ ਕਲਮਕਾਰ ਪਰਿਵਾਰ ਦੀ ਕੋ ਕਨਵੀਨਰ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਮਾੜਾ ਗਾਉਣ ਵਾਲੀਆਂ ਨੂੰ ਪ੍ਰੇਰ ਕੇ ਚੰਗਾ ਗਾਉਣ ਦੀ ਅਪੀਲ ਕੀਤੀ ਜਾਏਗੀ। ਸੰਸਥਾ ਦੇ ਜਨਰਲ ਸਕਤਰ ਭੱਟੀ ਭੜੀ ਵਾਲਾਂ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਲਮਕਾਰ ਪਰਿਵਾਰ ਦੇ ਬਣਨ ਨਾਲ ਤਿੰਨ ਮਹੀਨਿਆਂ ਵਿੱਚ ਵੱਡਾ ਮੋੜ ਆਇਆ ਹੈ ਅਤੇ ਲੋਕ ਮਾੜੇ ਕਲਾਕਾਰਾਂ ਨੂੰ ਫਿਟ ਲਾਣਤਾਂ ਪਾਉਣ ਲੱਗੇ ਹਨ। ਸੰਸਥਾ ਦੇ ਖਜ਼ਾਨਚੀ ਗੁਰਜੀਤ ਬਿੱਲਾ ਨੇ ਕਿਹਾ ਕਿ ਮਾੜਾ ਗਾਉਣ ਵਾਲੀਆਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜਦੋਂਕਿ ਚੰਗੀ ਗਾਇਕੀ ਸਦੀਵੀ ਰਹਿੰਦੀ ਹੈ। ਅੰਤ ਵਿੱਚ ਸੰਸਥਾ ਨੇ ਸਾਰੇ ਕਲਾਕਾਰਾਂ, ਗੀਤਕਾਰਾਂ, ਕੰਪਨੀਆਂ, ਚੈਨਲਾਂ ’ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੱਭਿਆਚਾਰ ਵਿੱਚ ਆਏ ਇਸ ਨਿਘਾਰ ਨੂੰ ਰੋਕਣ ਲਈ ਸਾਡਾ ਸਾਥ ਦੇਣ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…