ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਤੇ ਉਪ ਵੈਦ ਦਾ ਸੇਵਾਮੁਕਤੀ ’ਤੇ ਵਿਸ਼ੇਸ਼ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਮਾਰਚ:
ਆਯੂਰਵੈਦਿਕ ਦੀ ਉਪ ਵੈਦ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਯੂਨੀਅਨ ਵੱਲੋਂ ਜ਼ਿਲ੍ਹਾ ਆਯੂਰਵੈਦਿਕ ਅਫਸਰ ਐਸ.ਏ.ਐਸ.ਨਗਰ ਡਾ. ਕਿਰਨ ਸ਼ਰਮਾ, ਉਪ ਵੈਦ ਸਤੀਸ਼ ਬਾਂਸਲ ਨੂੰ ਸੇਵਾਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਯੂਨੀਅਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਉਪ ਵੈਦ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ, ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਜਦੋਂ ਵੀ ਕੋਈ ਅਧਿਕਾਰੀ, ਉਪ ਵੈਦ ਜਾਂ ਕਰਮਚਾਰੀ ਸੇਵਾਮੁਕਤ ਹੁੰਦਾ ਹੈ ਤਾਂ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੂਨਮ ਵਸ਼ਿਸ਼ਟ, ਪ੍ਰਿਤਪਾਲ ਸਿੰਘ ਸੁਪਰਡੈਂਟ, ਮੂਲ ਚੰਦ, ਕੁਲਵੀਰ ਕੌਰ, ਪਵਨ ਕੁਮਾਰ, ਹਰਮੇਸ਼ ਸਿੰਘ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਮਹਿੰਮਾ ਸਿੰਘ, ਸੁਖਰਾਜ਼ ਕੌਰ, ਵਿਪਨ, ਵਿਕਰਮ, ਕਮਲਜੀਤ ਕੌਰ, ਸੱਜਨ ਸਿਘ, ਨਵਜੋਤ, ਦਿਨੇਸ਼, ਗੁਰਪ੍ਰੀਤ ਕੌਰ ਸਾਰੇ ਉਪਵੈਦ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…