ਸ੍ਰੀ ਰਾਮ ਲੀਲਾ ਕਲੱਬ ਖਰੜ ਵੱਲੋਂ ਦੁਸਹਿਰਾ ਗਰਾਊਂਡ ਖਰੜ ਵਿੱਚ ਸਟੇਜ਼ ਦੀ ਉਸਾਰੀ ਦਾ ਕੰਮ ਸ਼ੁਰੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਮਾਰਚ:
ਦੁਸਾਹਿਰਾ ਦੇ ਸੁਭ ਅਵਸਰ ਤੇ ਹਰ ਸਾਲ ਦੁਸਾਹਿਰਾ ਗਰਾਊਡ ਖਰੜ ਵਿਖੇ ਸ੍ਰੀ ਰਾਮ ਲੀਲਾ ਕਲੱਬ ਦੁਸਾਹਿਰਾ ਗਰਾਊਂਡ ਖਰੜ ਵੱਲੋਂ ਕਰਵਾਈ ਜਾਂਦੀ ਸ੍ਰੀ ਰਾਮ ਲੀਲਾ ਦੇ ਮੰਚਨ ਲਈ ਦੁਸਾਹਿਰਾ ਗਰਾਊਂਡ ਖਰੜ ਵਿਖੇ ਪੂਜਾ ਕਰਨ ਤੋਂ ਬਾਅਦ ਸਟੇਜ਼ ਬਣਾਉਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ। ਕਲੱਬ ਦੇ ਪ੍ਰਧਾਨ ਸ੍ਰੀ ਜਵਾਹਰ ਲਾਲ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਪਹਿਲਾਂ ਫੱਟਿਆਂ ਦੀ ਸਟੇਜ਼ ਬਣਾਈ ਜਾਂਦੀ ਸੀ ਜਿਸ ਕਾਰਨ ਕਈ ਵਾਰ ਸ੍ਰੀ ਰਾਮ ਲੀਲਾ ਦੇ ਮੰਚਨ ਸਮੇਂ ਮੁਸ਼ਕਿਲ ਆ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਦੁਸਾਹਿਰੇ ਤੋਂ ਪਹਿਲਾਂ ਸ੍ਰੀ ਰਾਮ ਲੀਲਾ ਦਾ ਧਾਰਮਿਕ ਪਰੰਪਰਾ ਨਾਲ ਮੰਚਨ ਕੀਤਾ ਜਾਂਦਾ ਹੈ ਤੇ ਕਲੱਬ ਵਲੋਂ ਆਰਜ਼ੀ ਸਟੇਜ਼ ਬਣਾਇਆ ਜਾਂਦਾ ਸੀ ਪਰ ਹੁਣ ਇੱਥੇ ਹੁਣ ਸ਼ਹਿਰ ਨਿਵਾਸੀਆਂ ਦੇ ਸ਼ਹਿਯੋਗ ਸਦਕਾ ਪੱਕੀ ਸਟੇਜ਼ ਬਣਾਈ ਜਾ ਰਹੀ ਹੈ। ਬੀਬੀ ਜੀ ਦੇ ਮੰਦਰ ਦੇ ਪੂਜਾਰੀ ਪੰਡਿਤ ਅਜ਼ਾਦ ਕੁਮਾਰ ਨੇ ਪੂਜਾ ਕੀਤਾ ਅਤੇ ਸੰਗਤਾਂ ਵਿਚ ਪ੍ਰਸਾਦਿ ਵੰਡਿਆ। ਇਸ ਮੌਕੇ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਅਮਿੱਤ ਸ਼ਰਮਾ ਪਰਮਿੰਦਰ ਸੂੰਡੀ, ਜੁਝਾਰ ਸਿੰਘ ਲੋਗੀਆਂ, ਮਨਜੀਤ ਸਿੰਘ ਬੈਦਵਾਣ, , ਪ੍ਰੇਮ ਪ੍ਰਕਾਸ਼, ਪਿੰ੍ਰ.ਜਤਿੰਦਰ ਗੁਪਤਾ, ਮੁਕੇਸ਼ ਸ਼ਰਮਾ, ਹੇਮੰਤ ਸ਼ਰਮਾ ਸਮੇਤ ਸ੍ਰੀ ਰਾਮ ਲੀਲਾ ਕਲੱਬ ਦੇ ਹੋਰ ਮੈਂਬਰ, ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…