ਜ਼ਿਲ੍ਹਾ ਮੁਹਾਲੀ ਵਿੱਚ ਸਾਲ 2018-19 ਲਈ 346 ਦੇਸੀ ਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦਾ ਡਰਾਅ ਕੱਢਿਆ

ਮਜੀਠੀਆ, ਜਸਦੀਪ ਚੱਢਾ, ਵਿਧਾਇਕ ਸਿੱਧੂ ਦਾ ਛੋਟਾ ਭਰਾ ਜੀਤੀ ਸਿੱਧੂ ਤੇ ਸਾਥੀਆਂ ਦੇ ਬੰਦਿਆਂ ਦੇ ਨਾਂ ਚੜੇ ਸ਼ਰਾਬ ਦੇ ਠੇਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸਾਲ 2018-19 ਲਈ 346 ਦੇਸ਼ੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦਾ ਡਰਾਅ ਰਾਏ ਫਾਰਮ, (ਲਾਡਰਾਂ-ਖਰੜ ਰੋਡ) ਵਿਖੇ ਸ਼ਾਂਤੀ ਪੂਰਵਕ ਸੰਪੰਨ ਹੋਇਆ ਅਤੇ ਠੇਕਿਆਂ ਦੇ ਡਰਾਅ ਦਾ ਕੰਮ ਪੂਰੀ ਪਾਰਦਰਸ਼ਤਾ ਢੰਗ ਨਾਲ ਕੀਤਾ ਗਿਆ ਅਤੇ ਠੇਕਿਆਂ ਦੇ ਡਰਾਅ ਦੀ ਸਮੁੱਚੀ ਪ੍ਰੀਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਏ.ਡੀ.ਸੀ.(ਜਰਨਲ) ਚਰਨਦੇਵ ਸਿੰਘ ਮਾਨ ਬਤੌਰ ਅਬਜਰਵਰ ਮੌਜੂਦ ਰਹੇ। ਠੇਕਿਆਂ ਦੇ ਡਰਾਅ ਕੱਢਣ ਦਾ ਕੰਮ ਸੰਯੁਕਤ ਆਬਕਾਰੀ ਤੇ ਕਰ ਕਮਿਸ਼ਨਰ ਹਰਿੰਦਰ ਕੌਰ ਬਰਾੜ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਲਦੀਪ ਕੌਰ ਦੀ ਦੇਖ ਰੇਖ ਹੇਠ ਮੁਕੰਮਲ ਹੋਇਆ। ਇਸ ਵਾਰੀ ਵੱਡਿਆਂ ਘਰਾਂ ਦੀਆਂ ਅੌਰਤਾਂ ਨੂੰ ਵੀ ‘ਲਾਲ ਪਰੀ’ ਦਾ ਸਰੂਰ ਚੜ੍ਹਿਆ ਹੈ। ਜਦੋਂ ਕਿ ਪਹਿਲੇ ਸਮਿਆਂ ਅੌਰਤਾਂ ਪਿੱਛੇ ਰਹਿ ਕੇ ਕੰਮ ਕਰਦੀਆਂ ਸਨ ਲੇਕਿਨ ਐਤਕੀਂ ਠੇਕਿਆਂ ਦੀ ਨਿਲਾਮੀ ਲਈ ਹਾਕਾ ਮਾਰ ਕੇ ਅੌਰਤਾਂ ਦੇ ਨਾਵਾਂ ਦੀਆਂ ਪਰਚੀਆਂ ਕੱਢੀਆਂ ਗਈਆਂ।
ਸ੍ਰੀ ਪਰਮਜੀਤ ਸਿੰਘ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਸਾਲ 2018-19 ਲਈ ਜ਼ਿਲ੍ਹੇ ਦੇ 211 ਦੇਸੀ ਤੇ 135 ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਗਏੇ। ਇਸ ਸਾਲ ਜ਼ਿਲ੍ਹੇ ਵਿੱਚ ਪਿਛਲੇ ਸਾਲ ਨਾਲੋਂ 05 ਸ਼ਰਾਬ ਦੇ ਠੇਕੇ ਘੱਟ ਹਨ ਤੇ ਜਿਲ੍ਹੇ ਲਈ 1968000 ਪਰੂਫ ਲੀਟਰ ਦੇਸ਼ੀ ਸਰਾਬ, 1530000 ਪਰੂਫ ਲੀਟਰ ਅੰਗਰੇਜ਼ੀ ਸਰਾਬ ਅਤੇ 1479235 ਬਲਕ ਲੀਟਰ ਬੀਅਰ ਦਾ ਕੋਟਾ ਅਲਾਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲ ਲਈ ਜਿਲ੍ਹੇ ਦੇ ਠੇਕਿਆਂ ਦੀ ਅਲਾਟਮੈਂਟ ਵਿੱਚ 179.44 ਕਰੋੜ ਰੁਪਏ ਦਾ ਮਾਲੀਆ ਸ਼ਾਮਿਲ ਹੈ। ਜਦਕਿ ਪਿਛਲੇ ਸਾਲ ਦਾ ਮਾਲੀਆ 166 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਆਬਕਾਰੀ ਸਰਕਲਾਂ ਖਰੜ ਤੋਂ 82.82 ਕਰੋੜ ਰੁਪਏ, ਡੇਰਾਬਸੀ ਸਰਕਲ ਤੋਂ 48.55 ਕਰੋੜ ਰੁਪਏ ਅਤੇ ਕੁਰਾਲੀ ਸਰਕਲ ਤੋਂ 48.07 ਕਰੋੜ ਰੁਪਏ ਦੇ ਮਾਲੀਏ ਲਈ ਡਰਾਅ ਰਾਂਹੀ ਪਰਚੂਨ ਸੇਲ ਦੇ ਠੇਕਿਆਂ ਦੀ ਅਲਾਟਮੈਂਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਾਲ ਠੇਕਿਆਂ ਦੀ ਅਲਾਟਮੈਂਟ ਲਈ 6500 ਅਰਜੀਆਂ ਪ੍ਰਾਪਤ ਹੋਈਆਂ ਜਿਸ ਤੋਂ ਸਰਕਾਰ ਨੂੰ 11.70 ਕਰੋੜ ਰੁਪਏ ਦਾ ਮਾਲੀਆਂ ਇਕੱਠਾ ਹੋਇਆ ਅਤੇ 6.88 ਕਰੋੜ ਰੁਪਏ ਅਲਾਟਮੈਂਟ ਫੀਸ ਜੋ ਕਿ ਸਫਲ ਉਮੀਦਵਾਰਾਂ/ਲਾਇਸੈਂਸੀਆਂ ਪਾਸੋਂ ਤੁਰੰਤ ਮੌਕੇ ਤੇ ਲੈਣੀ ਬਣਦੀ ਸੀ, ਮੌਕੇ ਤੇ ਹੀ ਜਮ੍ਹਾਂ ਕਰਵਾ ਲਈ ਗਈ।
ਉਨ੍ਹਾਂ ਦੱਸਿਆ ਕਿ ਮੁਹਾਲੀ ਜੋਨ-1 ਤੋਂ ਕਲੇਰ ਵਾਇਨ, ਮੁਹਾਲੀ ਜੋਨ-2 ਤੋਂ ਟਵੰਟੀ ਫਸਟ ਸੈਨਚਰੀ ਐਡਵਾਇਜਰਜ, ਮੁਹਾਲੀ ਜੋਨ-3 ਤੋਂ ਮੈਸ.ਰਾਕੇਸ ਸਿੰਗਲਾ, ਮੁਹਾਲੀ ਜੋਨ-4 ਤੋਂ ਮੈਸ.ਰਾਇਲ ਐਨਟਰਪ੍ਰਾਇਜਸ, ਮੁਹਾਲੀ ਜੋਨ-5 ਤੋਂ ਮੈਸ.ਸਾਈ ਕ੍ਰਿਪਾ, ਮੁਹਾਲੀ ਜੋਨ-6 ਤੋਂ ਜਸਦੀਪ ਕੌਰ ਚੰਢਾ, ਮੁਹਾਲੀ ਜੋਨ-7 ਤੋਂ ਮੈਸ.ਯੁਨਾਇਟਡ ਵਾਇਨ (ਹਰਪ੍ਰੀਤ ਸਿੰਘ ਗੁਲਾਟੀ ਰਾਹੀ), ਮੁਹਾਲੀ ਜੋਨ-8 ਤੋਂ ਤੇਜਵੰਤ ਸਿੰਘ ਪਨਾਗ, ਮੁਹਾਲੀ ਜੋਨ-9 ਤੋਂ ਜੈ ਭਗਵਾਨ ਮਿੱਤਲ, ਖਰੜ ਅਰਬਨ ਜੋਨ-1 ਤੋਂ ਸਰੂਤੀ ਵਰਮਾ, ਖਰੜ ਅਰਬਨ ਜੋਨ-2 ਤੋਂ ਰਾਜ ਸਿੰਘ ਖਰੜ ਅਰਬਨ ਜੋਨ-3 ਤੋਂ ਮੈਸ.ਅਕਾਸ ਐਟਰਪ੍ਰਾਇਜਸ, ਖਰੜ ਅਰਬਨ ਜੋਨ-4 ਤੋਂ ਵੀ ਮੈਸ.ਅਕਾਸ ਐਟਰਪ੍ਰਾਇਜਸ, ਖਰੜ ਅਰਬਨ ਜੋਨ-5 ਤੋਂ ਤੇਜਿੰਦਰ ਸਿੰਘ।
ਬਨੂੜ ਅਰਬਨ ਜੋਨ-1 ਤੋਂ ਮੈਸ.ਅਕਾਸ ਐਟਰਪ੍ਰਾਇਜ (ਹਰਪ੍ਰਤੀ ਸਿੰਘ ਗੁਲਾਟੀ ਰਾਹੀ), ਬਨੂੜ ਅਰਬਨ ਜੋਨ-2 ਬਲਜੀਤ ਸਿੰਘ, ਕੁਰਾਲੀ ਅਰਬਨ ਜੋਨ-1 ਤੋਂ ਅਜੀਤ ਸਿੰਘ, ਕੁਰਾਲੀ ਅਰਬਨ ਜੋਨ-2 ਤੋਂ ਮੈਸ.ਅਕਾਸ ਐਟਰਪ੍ਰਾਇਜਸ, ਨਯਾਗਾਓ ਅਰਬਨ ਜੋਨ-1 ਤੋਂ ਮੈਸ.ਕਲੇਰ ਵਾਇਨ, ਨਯਾਗਾਓ ਅਰਬਨ ਜੋਨ-2 ਤੋਂ ਸਨਦੀਪ ਕੁਮਾਰ, ਜੀਰਕਪੁਰ ਅਰਬਨ ਜੋਨ-1 ਤੋਂ ਜਸਦੀਪ ਕੌਰ ਚੱਢਾ, ਜੀਰਕਪੁਰ ਅਰਬਨ ਜੋਨ-2 ਤੋਂ ਮੈਸ.ਯੁਨਇਡ ਵਾਇਨ, ਜੀਰਕਪੁਰ ਅਰਬਨ ਜੋਨ-3 ਤੋਂ ਦੀਵਯਾ ਸਿੰਗਲਾ, ਜੀਰਕਪੁਰ ਅਰਬਨ ਜੋਨ-4 ਤੋਂ ਜਸਦੀਪ ਕੌਰ ਚੱਢਾ।
ਡੇਰਾਬੱਸੀ ਅਰਬਨ ਜੋਨ-1 ਤੋਂ ਮਨੀਸ ਕੁਮਾਰ, ਡੇਰਾਬੱਸੀ ਅਰਬਨ ਜੋਨ-2 ਤੋਂ ਜਸਦੀਪ ਕੌਰ ਚੱਢਾ, ਲਾਲੜੂ ਅਰਬਨ ਜੋਨ-1 ਤੋਂ ਮਨੀਸ ਕੁਮਾਰ, ਲਾਲੜੂ ਅਰਬਨ ਜੋਨ-2 ਤੋਂ ਕੰਨਵਰਦੀਪ ਸਿੰਘ ਸੋਢੀ, ਖ਼ਿਜਰਾਬਾਦ ਗਰੁੱਪ ਤੋਂ ਅਨੀਤਾ ਸ਼ਰਮਾਂ, ਮੁਲਾਂਪੁਰ ਗਰੁੱਪ ਤੋਂ ਊਸ਼ਾ ਸਿੰਗਲਾ, ਬੂਥਗੜ੍ਹ ਗਰੁੱਪ ਤੋਂ ਮੈਸ.ਸਾਈ ਲਿਕਰ ਪ੍ਰਾ:ਲਿਮ., ਬਲੋਮਾਜਰਾ ਗਰੁੱਪ ਤੋਂ ਜਸਦੀਪ ਕੌਰ ਚੱਢਾ, ਸਵਾੜਾ ਗਰੁੱਪ ਤੋਂ ਮੈਸ.ਯੁਨਾਇਟਡ ਵਾਇਨ (ਹਰਪ੍ਰੀਤ ਸਿੰਘ ਗੁਲਾਟੀ ਰਾਹੀ), ਭਾਗੋਮਾਜਰਾ ਗਰੁੱਪ ਤੋਮੈਸ.ਗਲੋਬਲ ਵਾਇਨ, ਸੈਦਪੂਰਾ ਗਰੱਪ ਤੋਊਸ਼ਾ ਸਿੰਗਲਾ ਸਫਲ ਅਲਾਟੀ ਰਹੇ।
ਉਧਰ, ਵਿਭਾਗੀ ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਮੁਹਾਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਲੜਕੀ ਜਸਦੀਪ ਕੌਰ ਚੱਢਾ ਸਮੇਤ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਮੁਹਾਲੀ ਹਲਕੇ ਤੋਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ, ਅਰਵਿੰਦਰ ਸਿੰਗਲਾ ਦੇ ਬੰਦੇ ਠੇਕੇ ਲੈਣ ਵਿੱਚ ਕਾਮਯਾਬ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…