ਸੰਸਦ ਇਜਲਾਸ ਦੇ ਨਾਕਾਮ ਰਹਿਣ ਲਈ ਸਿੱਧੇ ਤੌਰ ’ਤੇ ਭਾਜਪਾ ਜ਼ਿੰਮੇਵਾਰ: ਜਾਖੜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 6 ਅਪਰੈਲ:
ਸੰਸਦ ਦੇ ਬਾਹਰ ਐਨਡੀਏ ਭਾਈਵਾਲਾਂ ਵੱਲੋਂ ਲਾਏ ਗਏ ਧਰਨੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਅੱਜ ਇਥੇ ਕਿਹਾ ਕਿ ਭਾਜਪਾ ਕੋਲ ਵਿਰੋਧੀ ਧਿਰ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਾਹਸ ਨਾ ਹੋਣ ਕਾਰਨ ਇਹ ਸਿੱਧੇ ਤੌਰ ’ਤੇ ਸੰਸਦ ਦੇ ਇਜਲਾਸ ਦੇ ਨਾਕਾਮ ਰਹਿਣ ਲਈ ਜ਼ਿੰਮੇਵਾਰ ਹੈ। ਸੱਤਾ ਧਿਰ ਵੱਲੋਂ ਧਰਨਾ ਦੇਣ ਨੂੰ ਬੇਤੁਕੀ ਕਾਰਵਾਈ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਐਨਡੀਏ ਨੂੰ ਹੁਣ ਇਹ ਸਾਫ ਹੋ ਗਿਆ ਹੈ ਕਿ ਉਨ੍ਹਾਂ ਦੇ ਰਾਜ ਦਾ ਅੰਤ ਸ਼ੁਰੂ ਹੋ ਚੁੱਕਾ ਹੈ ਅਤੇ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਨੇ 2019 ’ਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਦਾ ਅੰਦਾਜ਼ਾ ਲਗਾਉਂਦਿਆਂ ਹੁਣ ਤੋਂ ਹੀ ਵਿਰੋਧੀ ਧਿਰ ਦੀ ਭੂਮਿਕਾ ਲਈ ਅਭਿਆਸ ਆਰੰਭ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੋਲ ਕਿਸਾਨਾਂ ਦੀ ਮੰਦਹਾਲੀ, ਨੀਰਵ ਮੋਦੀ ਘੁਟਾਲਾ, ਰਾਫੇਲ ਸੌਦਾ, ਦਲਿਤਾਂ ’ਤੇ ਅੱਤਿਆਚਾਰ ਵਰਗੇ ਮੁੱਦਿਆਂ ਅਤੇ ਇਸ ਦੇ ਰਾਜਕਾਲ ਦੀਆਂ ਹੋਰਨਾਂ ਨਾਕਾਮੀਆਂ ਲਈ ਕੋਈ ਜਵਾਬ ਨਹੀਂ ਹੈ।
ਸੰਸਦ ਨੂੰ ਸੁੱਚੇਜ ਢੰਗ ਨਾਲ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਇਹ ਕਹਿੰਦਿਆਂ ਸ੍ਰੀ ਜਾਖੜ ਨੇ ਅੱਗੇ ਕਿਹਾ ਕਿ ਐਨਡੀਏ ਭਾਈਵਾਲ ਪਾਰਟੀਆਂ ਬਹਿਸ ਤੋਂ ਭੱਜਣਾ ਚਾਹੁੰਦੀਆਂ ਸਨ ਇਸ ਲਈ ਉਨ੍ਹਾਂ ਪੋਲ ਖੱੁਲ੍ਹਣ ਕਾਰਨ ਹੋਣ ਵਾਲੀ ਨਿਮੋਸ਼ੀ ਤੋਂ ਡਰਦਿਆਂਂ ਸੰਸਦ ਵਿੱਚ ਪੂਰਾ ਗੜਬੜੀ ਵਾਲਾ ਮਹੌਲ ਬਣਾਇਆ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਨੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ ਕਰਦਿਆਂ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜੋ ਕੋਈ ਹੋਰ ਸੂਬਾ ਨਹੀਂ ਕਰ ਸਕਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਾਂਗਰਸ ਦੀ ਪੰਜਾਬ ਸਰਕਾਰ ਅਜਿਹਾ ਮਹੱਤਵਪੂਰਨ ਕਾਰਜ ਕਰ ਸਕਦੀ ਹੈ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਜਿਹਾ ਕਰਨ ਤੋਂ ਕਿਸ ਨੇ ਰੋਕਿਆ ਹੈ? ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਸਰਕਾਰ ਵੱਲੋਂ ਧਰਨਾ ਦੇਣਾ ਪੂਰੀ ਤਰ੍ਹਾਂ ਅਜੀਬੋ-ਗਰੀਬ ਅਤੇ ਬੇਤੁਕੀ ਕਾਰਵਾਈ ਹੈ, ਸ੍ਰੀ ਜਾਖੜ ਨੇ ਕਿਹਾ ਕਿ ਅਜਿਹਾ ਕਰਨ ਨਾਲ ਭਾਜਪਾ ਸਰਕਾਰ ਨੂੰ ਆਪਣੇ ਗੁਨਾਹਾਂ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…