Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ 32 ਆਈਪੀਐਸ ਤੇ 5 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਪਰੈਲ: ਪੰਜਾਬ ਸਰਕਾਰ ਨੇ ਅੱਜ 37 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚ 32 ਆਈਪੀਐਸ ਅਤੇ 5 ਪੀਪੀਐਸ ਅਧਿਕਾਰੀ ਸ਼ਾਮਲ ਹਨ। ਆਈਪੀਐਸ ਅਧਿਕਾਰੀਆਂ ਵਿੱਚ ਸ਼ਰਦ ਸੱਤਿਆ ਚੌਹਾਨ ਨੂੰ ਏ.ਡੀ.ਜੀ.ਪੀ. ਟਰੈਫ਼ਿਕ, ਪੰਜਾਬ, ਹਰਪ੍ਰੀਤ ਸਿੰਘ ਸਿੱਧੂ ਨੂੰ ਏ.ਡੀ.ਜੀ.ਪੀ. ਐਸ.ਟੀ.ਐਫ., ਪੰਜਾਬ, ਗੌਰਵ ਯਾਦਵ ਨੂੰ ਏਡੀਜੀਪੀ ਪ੍ਰਸਾਸ਼ਨ ਪੰਜਾਬ, ਗੁਰਪ੍ਰੀਤ ਦਿਉ ਨੂੰ ਪਦ-ਉੱਨਤ ਕਰਕੇ ਏ.ਡੀ.ਜੀ.ਪੀ. ਆਈ.ਟੀ. ਐਂਡ ਟੀ. ਅਤੇ ਲਿਟੀਗੇਸ਼ਨ ਪੰਜਾਬ, ਸ੍ਰੀ ਵਰਿੰਦਰ ਕੁਮਾਰ ਨੂੰ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ, ਸ੍ਰੀ ਈਸ਼ਵਰ ਸਿੰਘ ਨੂੰ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਅਤੇ ਵਧੀਕ ਸੀ.ਪੀ. ਐਂਡ ਐਨ.ਆਰ.ਆਈ. ਪੰਜਾਬ, ਡਾ. ਜਤਿੰਦਰਾ ਜੈਨ ਨੂੰ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਪਾਲਿਸੀ ਐਂਡ ਰੂਲਜ਼ ਪੰਜਾਬ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਐਸ.ਕੇ. ਅਸਥਾਨਾ ਨੂੰ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਮੌਡਰਨਾਇਜੇਸ਼ਨ ਪੰਜਾਬ, ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਐਚ.ਆਰ.ਡੀ. ਪੰਜਾਬ, ਸ੍ਰੀ ਆਰ.ਐਨ. ਢੋਕੇ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਸਕਿਉਰਟੀ ਪੰਜਾਬ, ਸ੍ਰੀ ਅਰਪਿਤ ਸ਼ੁਕਲਾ ਨੂੰ ਪਦ-ਉੱਨਤੀ ਕਰਕੇ ਏ.ਡੀ.ਜੀ.ਪੀ. ਪ੍ਰੋਵਿਜ਼ਨਿੰਗ ਪੰਜਾਬ, ਸ੍ਰੀ ਨਰੇਸ਼ ਅਰੋੜਾ ਨੂੰ ਆਈ.ਜੀ.ਪੀ. ਇੰਟੈਲੀਜੈਂਸ ਪੰਜਾਬ, ਸ੍ਰੀ ਰਾਮ ਸਿੰਘ ਨੂੰ ਆਈ.ਜੀ.ਪੀ. ਇੰਟੈਲੀਜੈਂਸ (ਪ੍ਰਸਾਸ਼ਨ) ਪੰਜਾਬ, ਸ੍ਰੀਮਤੀ ਵੀ. ਨੀਰਜ਼ਾ ਨੂੰ ਆਈ.ਜੀ.ਪੀ. ਰੋਪੜ ਰੇਂਜ ਰੋਪੜ ਅਤੇ ਵਾਧੂ ਚਾਰਜ ਆਈ.ਜੀ.ਪੀ. ਸਾਇਬਰ ਕ੍ਰਾਇਮ ਪੰਜਾਬ, ਸ੍ਰੀ ਐਮ.ਐਫ. ਫਰੂਕੀ ਨੂੰ ਆਈ.ਜੀ.ਪੀ. ਬਠਿੰਡਾ ਰੇਂਜ ਬਠਿੰਡਾ, ਸ੍ਰੀ ਨੌਨਿਹਾਲ ਸਿੰਘ ਨੂੰ ਆਈ.ਜੀ.ਪੀ. ਜਲੰਧਰ ਰੇਂਜ ਜਲੰਧਰ, ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਆਈ.ਜੀ.ਪੀ. ਕ੍ਰਾਈਮ ਪੰਜਾਬ ਅਤੇ ਵਾਧੂ ਚਾਰਜ ਓ.ਸੀ.ਸੀ.ਯੂ. ਪੰਜਾਬ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈ.ਜੀ.ਪੀ. ਫਿਰੋਜ਼ਪੁਰ ਰੇਂਜ ਫਿਰੋਜ਼ਪੁਰ। ਸ੍ਰੀ ਮੋਹਨੀਸ਼ ਚਾਵਲਾ ਨੂੰ ਆਈ.ਜੀ.ਪੀ. ਆਈ.ਟੀ ਐਂਡ ਟੀ. ਪੰਜਾਬ, ਸ੍ਰੀ ਐਮ.ਐਸ. ਛੀਨਾ ਨੂੰ ਆਈ.ਜੀ.ਪੀ. ਹਿਊਮਨ ਰਾਈਟਸ ਪੰਜਾਬ, ਸ੍ਰੀ ਜਸਕਰਨ ਸਿੰਘ ਨੂੰ ਪਦਉੱਨਤੀ ਕਰਕੇ ਆਈ.ਜੀ.ਪੀ. ਕ੍ਰਾਈਮ ਪੰਜਾਬ, ਸ੍ਰੀ ਯੁਰਿੰਦਰ ਸਿੰਘ ਨੂੰ ਪਦਉÎੱਨਤੀ ਕਰਕੇ ਐਡੀਸ਼ਨਲ ਡਾਇਰੈਕਟਰ ਕਮ ਆਈ.ਜੀ.ਪੀ. ਐਮ.ਆਰ.ਐਸ. ਪੀ.ਪੀ.ਏ. ਫਿਲੌਰ, ਸ੍ਰੀ ਐਸ.ਕੇ. ਸਿੰਘ ਨੂੰ ਆਈ.ਜੀ.ਪੀ. ਸਕਿਉਰਟੀ ਪੰਜਾਬ ਅਤੇ ਵਾਧੂ ਚਾਰਜ ਆਈ.ਜੀ.ਪੀ. ਟ੍ਰੈਫਿਕ ਪੰਜਾਬ, ਸ੍ਰੀ ਏ.ਕੇ. ਪਾਂਡੇ ਆਈ.ਜੀ.ਪੀ. ਲਾਅ ਐਂਡ ਆਰਡਰ ਅਤੇ ਕਮਾਂਡੋ-ਕਮ-ਐਸ.ਓ.ਜੀ. ਪੰਜਾਬ, ਅਨੰਨਿਆਂ ਗੌਤਮ ਨੂੰ ਆਈ.ਜੀ.ਪੀ. ਏ.ਟੀ.ਐਸ. ਪੰਜਾਬ ਵਾਧੂ ਚਾਰਜ ਆਈ.ਜੀ.ਪੀ. ਐਫ.ਆਈ.ਯੂ., ਸ੍ਰੀ ਏ.ਕੇ. ਮਿੱਤਲ ਨੂੰ ਡੀ.ਆਈ.ਜੀ. ਪ੍ਰਸਾਸ਼ਨ ਪੰਜਾਬ, ਸ੍ਰੀ ਗੁਰਸ਼ਰਨ ਸਿੰਘ ਸੰਧੂ ਨੂੰ ਡੀ.ਆਈ.ਜੀ. ਇੰਟੈਲੀਜੈਂਸ ਪੰਜਾਬ, ਸ੍ਰੀ ਸੁਖਚੈਨ ਸਿੰਘ ਨੂੰ ਸੀ.ਪੀ. ਲੁਧਿਆਣਾ, ਬੀ.ਐਲ. ਮੀਨਾ ਨੂੰ ਡੀ.ਆਈ.ਜੀ. ਕ੍ਰਾਇਮ ਪੰਜਾਬ, ਸ੍ਰੀ ਰਣਬੀਰ ਸਿੰਘ ਖਟੜਾ ਨੂੰ ਡੀ.ਆਈ.ਜੀ. ਲੁਧਿਆਣਾ ਰੇਂਜ ਲੁਧਿਆਣਾ, ਸ੍ਰੀ ਦੀਪਕ ਹਿਲੋਰੀ ਨੂੰ ਏ.ਆਈ.ਜੀ. ਇੰਟੈਲੀਜੈਂਸ ਪੰਜਾਬ, ਸ੍ਰੀ ਅਮਨੀਤ ਕੌਂਡਲ ਨੂੰ ਏ.ਆਈ.ਜੀ. ਪ੍ਰਸੋਨਲ-2 ਪੰਜਾਬ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਵਿੱਚ ਸ੍ਰੀ ਜਸਦੀਪ ਸਿੰਘ ਸੈਣੀ ਨੂੰ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਵਾਧੂ ਚਾਰਜ ਕਮਾਂਡੈਂਟ-4 ਸੀ.ਡੀ.ਓ. ਬਟਾਲੀਅਨ ਐਸ.ਏ.ਐਸ. ਨਗਰ, ਸ੍ਰੀ ਸੁਖਦੇਵ ਸਿੰਘ ਨੂੰ ਏ.ਆਈ.ਜੀ. ਟੈਲੀਕਮਿਉਨੀਕੇਸ਼ਨ ਪੰਜਾਬ, ਸ੍ਰੀ ਰਾਕੇਸ਼ ਕੌਸ਼ਲ ਨੂੰ ਏ.ਆਈ.ਜੀ. ਕ੍ਰਾਇਮ ਪੰਜਾਬ, ਰਣਦੀਪ ਸਿੰਘ ਮਾਨ ਨੂੰ ਕਮਾਂਡੈਂਟ-3 ਬਟਾਲੀਅਨ ਐਸ.ਏ.ਐਸ. ਨਗਰ ਅਤੇ ਹਰਿੰਦਰਜੀਤ ਸਿੰਘ ਨੂੰ ਏ.ਆਈ.ਜੀ. ਸੀ.ਆਈ.ਡੀ. ਅੰਮ੍ਰਿਤਸਰ ਅਤੇ ਵਾਧੂ ਚਾਰਜ ਕਮਾਂਡੈਂਟ-5 ਆਈ.ਆਰ.ਬੀ. ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ