Share on Facebook Share on Twitter Share on Google+ Share on Pinterest Share on Linkedin ਪੜ੍ਹੋ ਪੰਜਾਬ ਪੜ੍ਹਾਓ ਪੰਜਾਬ: ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-7 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਰਵਾਏ ਗਏ। ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਅੱਠ ਬਲਾਕਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਲਗਭਗ 45 ਬੱਚਿਆਂ ਨੇ ਭਾਗ ਲਿਆ। ਪਹਿਲੇ ਗਰੁੱਪ ਦੇ ਬੱਚਿਆਂ ਵਿੱਚੋਂ ਪੰਜਾਬੀ ਲਿਖਾਈ ਵਿੱਚ ਗੰਗਾ ਦੇਵੀ ਰਡਿਆਲਾ ਖਰੜ-2, ਚੰਦਨ ਦੌਲਤ ਸਿੰਘ ਵਾਲਾ ਖਰੜ-3, ਕਿਰਨ ਝਾਮਪੁਰ ਮਾਜਰੀ ਅਤੇ ਅੰਗਰੇਜ਼ੀ ਲਿਖਾਈ ਵਿੱਚ ਨਵਨੀਤ ਕੌਰ ਬਜਹੇੜੀ ਖਰੜ-2, ਅੰਜਲੀ ਦੌਲਤ ਸਿੰਘ ਵਾਲਾ ਖਰੜ-3, ਮਮਤਾ ਲਹਿਲੀ ਡੇਰਾਬੱਸੀ-2 ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਗਰੁੱਪ ਦੇ ਬੱਚਿਆਂ ਵਿੱਚੋਂ ਪੰਜਾਬੀ ਲਿਖਾਈ ਵਿੱਚ ਨਵਨਿੰਦਰ ਕੌਰ ਬਰੌਲੀ ਖਰੜ-2, ਖੁਸ਼ਬੂ ਲਾਂਡਰਾਂ ਖਰੜ-1, ਸਮੀਰ ਕੁਰਾਲੀ-2, ਕੁਰਾਲੀ, ਅੰਗਰੇਜ਼ੀ ਲਿਖਾਈ ਵਿੱਚ ਸਿਮਰਨਜੀਤ ਕੌਰ ਤੋਂਗਾਂ ਮਾਜਰੀ, ਨਿਸ਼ਾ ਰਾਮਗੜ੍ਹ ਖਰੜ-1, ਰੀਆ ਪਾਂਡੇ ਫੌਜੀ ਕਲੌਨੀ ਬਨੂੰੜ ਅਤੇ ਹਿੰਦੀ ਲਿਖਾਈ ਵਿੱਚ ਚਾਂਦਨੀ ਦੌਲਤ ਸਿੰਘ ਵਾਲਾ ਖਰੜ-3, ਨੇਹਾ ਰਾਮਗੜ੍ਹ ਖਰੜ-1, ਸਪਨਾ ਲਹਿਲੀ ਡੇਰਾਬੱਸੀ-2 ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹੇ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ ਵੱਲੋਂ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਦੱਸਿਆ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਜਿਲ੍ਹਾ ਮੋਹਾਲੀ ਵੱਲੋਂ ਸਿੱਖਿਆ ਦੇ ਪੱਧਰ ਵਿੱਚ ਪੂਰੇ ਪੰਜਾਬ ਵਿਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਡਿਪਟੀ ਡੀਈਓ (ਐਲੀਮੈਂਟਰੀ) ਸ੍ਰੀਮਤੀ ਡੇਜ਼ੀ ਅਤੇ ਸ੍ਰੀਮਤੀ ਸੰਤੋਸ਼ ਰਾਣੀ ਤੋਂ ਇਲਾਵਾ ਸ੍ਰੀਮਤੀ ਰਾਜਵੰਤ ਕੌਰ ਬੀ.ਪੀ.ਈ.ਓ. ਕੁਰਾਲੀ ਅਤੇ ਸਮੂਹ ਬੀ.ਐਮ.ਟੀ. ਰਜਿੰਦਰ ਸਿੰਘ, ਮਨਵੀਰ ਸਿੰਘ, ਗੁਰਦੀਪ ਸਿੰਘ, ਵੀ.ਪੀ.ਸਿੰਘ, ਕਮਲਜੀਤ ਕੌਰ ਅਤੇ ਖੁਸ਼ਪ੍ਰੀਤ ਸਿੰਘ ਹਾਜ਼ਰ ਸਨ। ਇਸ ਸਮਾਗਮ ਦਾ ਅਯੋਜਨ ਜਸਵੀਰ ਸਿੰਘ ਸੀ.ਐਚ.ਟੀ. ਫੇਜ਼-9, ਸ੍ਰੀ ਜਸਵੀਰ ਸਿੰਘ ਕਜੌਲੀ ਐਚ.ਟੀ. ਲੰਬਿਆਂ ਅਤੇ ਸ੍ਰੀ ਸੰਦੀਪ ਸਿੰਘ ਸਿੱਧੂ ਐਚ.ਟੀ. ਫੇਜ਼-7 ਵੱਲੋਂ ਜ਼ਿਲ੍ਹੇ ਦੀ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਦੀ ਸਹਾਇਤਾ ਨਾਲ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ