ਖੂਨੀਮਾਜਰਾ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਸ਼ੁਰੂ ਕਰਨ ਦੀ ਮੰਗ

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਇਲਾਕੇ ਦੀਆਂ ਵੱਖ ਵੱਖ ਸਮਾਜ ਸੇਵੀ, ਧਾਰਮਿਕ ਅਤੇ ਮੁਲਾਜਮ ਜੱਥੇਬੰਦੀਆਂ ਨੇੇ ਤਨਕੀਨੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇੱਥੋਂ ਨੇੜਲੇ ਪੌਲੀ ਟੈਕਨੀਕਲ ਕਾਲਜ ਖੂਨੀਮਾਜਰਾ, ਖਰੜ ਵਿੱਚ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਮੂੰਹ ਗੁਰਦੁਆਰਾ ਪ੍ਰਬੰਧਕੀ ਸੰਗਠਨ ਦੇ ਸਾਬਕਾ ਚੇਅਰਮੈਨ ਨਾਇਬ ਸਿੰਘ ਦਾਊੱਮਾਜਰਾ, ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਚਾ ਧੰਨ ਮੋਹਾਲੀ, ਰਣਧੀਰ ਸਿੰਘ ਝੱਜ, ਡਾਕਟਰ ਸੁਖਦੇਵ ਸਿੰਘ ਕਾਹਲੋ, ਮੁਲਾਜਮ ਆਗੂ ਪ੍ਰੇਮ ਸਿੰਘ ਮਲੋਆ, ਰਣਜੀਤ ਸਿੰਘ ਖਾਨਪੁਰੀ, ਹਰਿੰਦਰ ਸਿੰਘ ਸਰਪੰਚ, ਹਰਬੰਸ ਸਿੰਘ ਬਹਿਰਾਮਪੁਰੀ ਸਾਬਕਾ ਸਰਪੰਚ, ਧਰਮ ਸਿੰਘ ਮੈਬਰ ਪੰਚਾਇਤ ਆਦਿ ਆਗੂਆਂ ਨੇ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚੰਨੀ ਇਸ ਵਿਭਾਗ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣ ਲਈ ਨਿਰੰਤਰ ਤੱਤਪਰ ਹਨ ਉਨ੍ਹਾਂ ਵੱਲੋ ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਸਬੰਧੀ ਮੇਲੇ ਲਾ ਕੇ ਰੁਜਗਾਰ ਮੁਹੱਇਆ ਕਰਵਾਉਣਾ ਵੀ ਇੱਕ ਮਿਸਾਲੀ ਕਾਰਜ ਹੈ ਜੋ ਕਿ ਅੱਜ ਤੱਕ ਕਿਸੇ ਸਰਕਾਰ ਸਮੇੱ ਕਿਸੇ ਮੰਤਰੀ ਨੇ ਨਹੀ ਕੀਤਾ।
ਇਸ ਤੋਂ ਪਹਿਲਾ ਖਰੜ ਨਗਰ ਕੌਂਸਲ ਦੇ ਪ੍ਰਧਾਨ ਹੁੰਦੇ ਹੋਏ ਵੀ ਉਨ੍ਹਾਂ ਇਥੱੋ ਦਾ ਵੱਡੀ ਪੱਧਰ ਤੇ ਮਿਸਾਲੀ ਵਿਕਾਸ ਕਰਵਾਇਆ ਸੀ। ਇਸ ਇਲਾਕੇ ਵਿੱਚ ਇੱਕ ਹੀ ਸਰਕਾਰੀ ਪੌਲੀ ਟੈਕਨੀਕਲ ਕਾਲਜ ਹੈ ਜਿਸ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਵਿਦਿਆ ਹਾਸਲ ਕਰਦੇ ਹਨ ਪ੍ਰੰਤੂ ਸਿਵਲ ਇੰਜੀਨੀਅਰ ਦਾ ਕੋਰਸ ਨਾ ਹੋਣ ਕਾਰਨ ਗਰੀਬ ਪਰਿਵਾਰਾਂ ਦੇ ਬੱਚੇ ਦੂਰ ਦੁਰਾਡੇ ਦੂਜੇ ਕਾਲਜਾਂ ਵਿੱਚ ਜਿਆਦਾ ਫੀਸ ਨਾ ਦੇਣ ਕਾਰਨ ਇਹ ਕੋੋਰਸ ਕਰਨ ਤੋ ਵਾਝੇ ਰਹਿ ਜਾਦੇ ਹਨ। ਉਨ੍ਹਾਂ ਕਿਹਾ ਕਿ ਕਈ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦੇ ਕੋਰਸ ਦੀਆਂ ਸੀਟਾਂ ਵਿਦਿਆਰਥੀ ਨਾ ਹੋਣ ਕਾਰਨ ਖਾਲੀ ਹਨ। ਉਨ੍ਹਾਂ ਕਾਲਜਾਂ ਦੀਆਂ ਸੀਟਾਂ ਨੂੰ ਇਥੇ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖੂੰਨੀ ਮਾਜਰਾ ਪੋਲਟੈਕਨੀਕਲ ਕਾਲਜ ਵਿੱਚ ਜਲਦੀ ਤੋ ਜਲਦੀ ਸਿਵਲ ਇੰਜੀਨੀਅਰਿੰਗ ਦਾ ਕੋੋਰਸ ਚਾਲੂ ਕੀਤਾ ਜਾਵੇ ਤਾ ਜੋ ਇਸ ਕੋੋਰਸ ਦੇ ਇਛੁੱਕ ਵਿਦਿਆਰਥੀ ਬਿਨ੍ਹਾਂ ਖੱਜਲ ਖੁਆਰੀ ਤੋੋ ਇਹ ਕੋਰਸ ਕਰ ਸਕਣ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…