ਆਂਗਨਵਾੜੀ ਹੈਲਪਰਾਂ ਤੇ ਹੈਲਪਰਾਂ ਵੱਲੋਂ ਕੈਪਟਨ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਮਈ:
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਆਦੇਸ਼ਾਂ ਤੇ ਬਲਾਕ ਖਰੜ-1,2 ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਬਲਾਕ ਖਰੜ ਦੀ ਪ੍ਰਧਾਨ ਰਜਵੰਤ ਕੌਰ ਬੱਲੋਮਾਜਰਾ ਨੇ ਦੱਸਿਆ ਕਿ ਯੂਨੀਅਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਬਠਿੰਡਾ ਵਿਖੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਲਗਾਇਆ ਗਿਆ ਰੋਸ ਧਰਨਾ ਅੱਜ 93ਵੇਂ ਦਿਨ ਵਿਚ ਸ਼ਾਮਲ ਹੋਣ ਤੇ ਵੀ ਪੰਜਾਬ ਸਰਕਾਰ ਆਂਗਨਵਾੜੀ ਵਰਕਰਾਂ, ਹੈਲਪਰਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਜਿਸ ਕਾਰਨ ਸਰਕਾਰ ਪ੍ਰਤੀ ਹੋਰ ਰੋਹ ਪੈਦਾ ਹੋ ਰਿਹਾ ਹੈ।
ਉਨ੍ਹਾਂ ਦਸਿਆ ਕਿ ਆਂਗਨਵਾੜੀ ਵਰਕਰਾਂ, ਹੈਪਲਰਾਂ 1975 ਤੋ ਕੰਮ ਕਰਦੀਆਂ ਆ ਰਹੀਆਂ ਹਨ ਪਰ ਸਰਕਾਰਾਂ ਨੇ ਨਾਂ ਗੱਲ ਸੁਣੀ ਅਤੇ ਨਾਂ ਹੀ ਮਾਣ ਭੱਤੇ ਵਿਚ ਵਾਧਾ ਕੀਤਾ। ਉਨ੍ਹਾਂ ਮੰਗ ਕੀਤੀ ਕੇਦਰ ਸਰਕਾਰ ਵਰਕਰਾਂ, ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮਾਂ ਦਾ ਦਰਜਾ ਦੇਵੇ ਅਤੇ ਪੰਜਾਬ ਸਰਕਾਰ ਸੂਬੇ ਦੀਆਂ 54 ਹਜ਼ਾਰ ਵਰਕਰਾਂ, ਹੈਲਪਰਾਂ ਨੂੰ ਹਰਿਆਣਾ ਪੈਟਰਨ ’ਤੇ ਮਾਣ ਭੱਤੇ ਦੇਵੇ ਅਤੇ ਪ੍ਰੀ ਨਰਸਰੀ ਕਲਾਸਾਂ ਵਿੱਚ ਦਾਖ਼ਲ ਕੀਤੇ ਬੱਚੇ ਵਾਪਸ ਆਂਗਨਵਾੜੀ ਕੇਂਦਰਾਂ ਵਿੱਚ ਭੇਜੇ ਜਾਣ। ਉਨ੍ਹਾਂ ਮੰਗਾਂ ਲਈ ਸਰਕਾਰ ਦੇ ਨਾਂ ’ਤੇ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ ਨੂੰ ਮੰਗ ਪੱਤਰ ਦਿੱਤਾ। ਤਹਿਸੀਲਦਾਰ ਖਰੜ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਮਨਜੀਤ ਕੌਰ ਛੱਜੂਮਾਜਰਾ, ਮੇਹਰ ਕੌਰ ਸੈਦਪੁਰ, ਰਜਵੰਤ ਕੌਰ ਬਰੌਲੀ, ਹਰਦੀਪ ਕੌਰ ਸਹੌੜਾ, ਅਕਵਿੰਦਰ ਕੌਰ, ਸੁਦਰਸ਼ਨ ਕੌਰ, ਗੁਰਮੀਤ ਕੌਰ, ਸਨਦੀਪ ਕੌਰ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…