ਐਸਟੀਐਫ ਵੱਲੋਂ ਰੈਸਲਿੰਗ ਦਾ ਖਿਡਾਰੀ ਤੇ ਸਾਥੀ 500 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਐਸਟੀਐਫ ਮੁਹਾਲੀ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਤੋਂ ਅੱਧਾ ਕਿਲੋ ਹੈਰੋਈਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਵਿੱਚ ਇੱਕ ਮੁਲਜ਼ਮ ਇਕਬਾਲਪ੍ਰੀਤ ਸਿੰਘ ਰੈਸਲਿੰਗ ਦਾ ਚੰਗਾ ਖਿਡਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਐਸਟੀਐਫ ਫੇਜ਼-4 ਦੀ ਟੀਮ ਨੇ ਖੁਫੀਆ ਇਤਲਾਹ ਮਿਲਣ ਤੇ ਫੇਜ਼-3 ਉਦਯੋਗਿਕ ਖੇਤਰ ਦੇ ਅੰਬਾਂ ਵਾਲਾ ਬਾਗ ਦੀ ਪਾਰਕਿੰਗ ਵਿੱਚ ਇੱਕ ਵਾਹਨ ਵਿੱਚ ਬੈਠੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋੱ ਅੱਧਾ ਕਿਲੋ ਹੈਰੋਈਨ ਬਰਾਮਦ ਕੀਤੀ ਹੈ। ਇਹਨਾਂ ਵਿਅਕਤੀਆਂ ਦੀ ਪਹਿਚਾਣ ਇਕਬਾਲਪ੍ਰੀਤ ਸਿੰਘ ਅਤੇ ਸਿਮਰਜੀਤ ਸਿੰਘ ਵਸਨੀਕ ਪਿੰਡ ਭੁੱਚੀ, ਥਾਣਾ ਬੱਸੀ ਪਠਾਣਾ ਵਜੋਂ ਹੋਈ ਹੈ। ਇਹ ਵਿਅਕਤੀ ਫਤਹਿਗੜ੍ਹ ਤੋਂ ਹੈਰੋਇਨ ਲੈ ਕੇ ਮੁਹਾਲੀ ਵਿੱਚ ਵੇਚਣ ਆਏ ਸਨ ਕਿ ਐਸਟੀਐਫ ਦੀ ਟੀਮ ਦੇ ਹੱਥ ਆ ਗਏ। ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਇਕਬਾਲਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਲਾਡ ਪਿਆਰ ਕਾਰਨ ਮਾਪਿਆਂ ਨੇ ਉਸ ਨੂੰ ਕਦੇ ਵੀ ਕਿਸੇ ਕੰਮ ਤੋਂ ਨਹੀਂ ਟੋਕਿਆ। ਜਿਸ ਕਾਰਨ ਉਹ ਨਸ਼ਿਆਂ ਦੀ ਦਲ-ਦਲ ਵਿੱਚ ਧਸਦਾ ਚਲਾ ਗਿਆ। ਮੁਲਜ਼ਮ ਨੇ ਵਿਦੇਸ਼ (ਕੈਨੇਡਾ) ਜਾਣ ਲਈ ਅਪਲਾਈ ਕੀਤਾ ਹੋਇਆ ਸੀ ਅਤੇ ਉਸ ਦਾ ਵੀਜਾ ਆਉਣ ਹੀ ਵਾਲਾ ਹੈ। ਪੁਲੀਸ ਅਨੁਸਾਰ ਮੁਲਜ਼ਮ ਸਾਲ ਤੋਂ ਵਿਹਲਾ ਘੁੰਮ ਰਿਹਾ ਸੀ। ਇਸ ਦੌਰਾਨ ਮੰਗੀ ਨਾਂ ਦੇ ਵਿਅਕਤੀ ਨੇ ਉਸ ਦੀ ਮੁਲਾਕਾਤ ਅਮਨ ਨਾਲ ਕਰਵਾਈ। ਮੰਗੀ ਪਹਿਲਾਂ ਤੋਂ ਹੀ ਨਸ਼ਿਆਂ ਦਾ ਧੰਦਾ ਕਰਦਾ ਸੀ। ਕੁਝ ਦਿਨ ਪਹਿਲਾਂ ਮੰਗੀ ਅਤੇ ਗਾਂਧੀ ਇਕਬਾਲਪ੍ਰੀਤ ਨੂੰ ਆਪਣੇ ਨਾਲ ਦਿੱਲੀ ਲੈ ਕੇ ਗਏ ਅਤੇ ਇਕਬਾਲਪ੍ਰੀਤ ਨੇ 70 ਗਰਾਮ ਅਤੇ ਮੰਗੀ ਨੇ ਆਪਣੇ ਲਈ 42 ਗਰਾਮ ਹੈਰੋਇਨ ਖਰੀਦੀ ਸੀ। ਜਦੋਂਕਿ ਸਿਮਰਜੀਤ ਨੇ 20 ਹਜ਼ਾਰ ਕੀਮਤ ਦੀ ਹੈਰੋਇਨ ਖਰੀਦੀ ਸੀ। ਦੂਜੀ ਵਾਰ ਉਹ ਹੈਰੋਇਨ ਲੈਣ ਲਈ ਦਿੱਲੀ ਗਏ ਸੀ ਲੇਕਿਨ ਉੱਥੇ ਇੱਕ ਨਾਇਜੀਰੀਅਨ ਨੇ ਇਕਬਾਲਪ੍ਰੀਤ ਨੂੰ ਨਸ਼ੀਲਾ ਪਦਾਰਥ ਨਹੀਂ ਦਿੱਤਾ। ਪਿਛਲੇ ਦਿਨੀਂ ਇਕਬਾਲਪ੍ਰੀਤ ਆਪਣੀ ਗੱਡੀ ਵਿੱਚ ਸਿਮਰਜੀਤ, ਮੰਗੀ ਅਤੇ ਸੋਨੂੰ ਮੁੜ ਦਿੱਲੀ ਗਏ ਅਤੇ ਇੱਕ ਨਾਇਜੀਰੀਅਨ ਤੋਂ 50 ਗਰਾਮ ਹੈਰੋਇਨ ਖਰੀਦੀ ਗਈ। ਬਾਅਦ ਵਿੱਚ ਇਕਬਾਲਪ੍ਰੀਤ ਅਤੇ ਸਿਮਰਜੀਤ ਨੇ 250-250 ਗਰਾਮ ਆਪਸ ਵਿੱਚ ਵੰਡ ਲਈ।
ਉਧਰ, ਐਸਟੀਐਫ਼ ਨੇ ਰੋਹਿਤ ਕੁਮਾਰ ਵਾਸੀ ਬਲਟਾਣਾ ਨੂੰ 50 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸਪੀ ਸੋਹਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਟਰਾਈਸਿਟੀ ਵਿੱਚ ਨਸ਼ਾ ਵੇਚਣ ਲਈ ਦਿੱਲੀ ’ਚੋਂ ਇੱਕ ਨਾਇਜੀਰੀਅਨ ਤੋਂ ਨਸ਼ੀਲਾ ਪਦਾਰਥਾ ਲੈ ਕੇ ਆਇਆ ਹੈ। ਇਸ ਸਬੰਧੀ ਮੁਲਜ਼ਮ ਦੇ ਖ਼ਿਲਾਫ਼ ਜ਼ੀਰਕਪੁਰ ਥਾਣਾ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…