ਪੰਜਾਬ ਵਿਜੀਲੈਂਸ ਵੱਲੋਂ 1 ਲੱਖ ਰਿਸ਼ਵਤ ਲੈਂਦੇ ਹੋਏ ਵਕਫ਼ ਬੋਰਡ ਦਾ ਰੈਂਟ ਕੁਲੈਕਟਰ ਰੰਗੇ ਹੱਥੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਰੇਂਜ ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱÎਸਿਆ ਕਿ ਅੱਜ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਵੱਲੋਂ ਇੰਸਪੈਕਟਰ ਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਗਾ ਕੇ ਸਲੀਮ ਬਹਾਦਰ ਰੈਂਟ ਕੁਲੈਕਟਰ ਪੰਜਾਬ ਵਕਫ ਬੋਰਡ ਜ਼ਿਲ੍ਹਾ ਰੂਪਨਗਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਵਿਰਕ ਨੇ ਦੱਸਿਆ ਕਿ ਰਾਜੇਸ਼ ਖਾਨ ਪੁੱਤਰ ਸ੍ਰੀ ਕਾਲਾ ਖਾਂ ਵਾਸੀ ਪਿੰਡ ਭਰਤਗੜ੍ਹ ਜਿਲ੍ਹਾ ਰੂਪਨਗਰ ਨੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕੀਤੀ ਸੀ ਕਿ ਪਿੰਡ ਭਰਤਗੜ੍ਹ ਵਿਖੇ 32 ਕਨਾਲ ਜ਼ਮੀਨ ਪੰਜਾਬ ਵਕਫ ਬੋਰਡ ਦੀ ਮਲਕੀਅਤ ਹੈ, ਸਿਕਾਇਤ ਕਰਤਾ ਨੇ ਇਸ ਰਕਬੇ ਵਿੱਚੋਂ 6 ਮਰਲੇ ਜ਼ਮੀਨ ਨੂੰ ਲੀਜ਼ ਤੇ ਲੈਣ ਲਈ ਇੱਕ ਦਰਖਾਸਤ ਮਿਤੀ 09-05-2018 ਨੂੰ ਕਾਰਜ ਸਾਧਕ ਅਫਸਰ ਪੰਜਾਬ ਵਕਫ ਬੋਰਡ ਰੂਪਨਗਰ ਨੂੰ ਦਿੱਤੀ ਸੀ। ਕਾਰਜ ਸਾਧਕ ਅਫਸਰ ਵੱਲੋਂ ਉਸ ਨੂੰ ਸਲੀਮ ਬਹਾਦਰ ਰੈਂਟ ਕੁਲੈਕਟਰ ਨਾਲ ਇਸ ਸਬੰਧੀ ਗੱਲ ਕਰਨ ਲਈ ਕਿਹਾ ਗਿਆ। ਜਦੋਂ ਸ਼ਿਕਾਇਤ ਕਰਤਾ ਸਲੀਮ ਬਹਾਦਰ ਰੈਂਟ ਕੁਲੈਕਟਰ ਨੂੰ ਮਿਲਿਆ ਤਾਂ ਸਲੀਮ ਬਹਾਦਰ ਨੇ 6 ਮਰਲੇ ਦਾ ਪਟਾ ਨਾਮਾ/ਲੀਜ਼ ਕਰਨ ਬਦਲੇ 2,50,000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਜਿਸ ਵਿੱਚੋਂ ਅੱਜ ਇੱਕ ਲੱਖ ਰੁਪਏ ਰਿਸ਼ਵਤ ਹਾਸਲ ਕਰਨ ਲਈ ਸਲੀਮ ਬਹਾਦਰ ਰੈਂਟ ਕੁਲੈਕਟਰ ਨੇ ਰਾਜੇਸ਼ ਖਾਨ ਨੂੰ ਆਪਣੇ ਦਫ਼ਤਰ ਬੁਲਾਇਆ ਸੀ, ਰਾਜੇਸ਼ ਖਾਨ ਇਹ ਰਿਸ਼ਵਤ ਦੇ ਕੇ ਆਪਣਾ ਕੰਮ ਨਹੀ ਸੀ ਕਰਾਉਣਾ ਚਾਹੁੰਦਾ।
ਇਸ ਲਈ ਉਸ ਵੱਲੋਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਆ ਕੇ ਆਪਣਾ ਬਿਆਨ ਲਿਖਾਇਆ ਗਿਆ। ਜਿਸ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰਬਰ 05 ਮਿਤੀ 11-05-2018 ਅ/ਧ 7,13,(2)88 ਪੀ.ਸੀ ਐਕਟ ਥਾਣਾ ਵਬ ਲੁਧਿਆਣਾ ਰੇਂਜ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ। ਸਰਕਾਰੀ ਗਵਾਹਾਂ ਸ਼੍ਰੀ ਜ਼ੋਬਨਪ੍ਰੀਤ ਸਿੰਘ ਉਪ ਮੰਡਲ ਅਫਸਰ ਕਾਰਜਕਾਰੀ ਇੰਜੀਨੀਅਰ ਰੋਪੜ ਹੈਡ ਵਰਕਸ ਮੰਡਲ ਰੂਪਨਗਰ, ਸ੍ਰੀ ਦਵਿੰਦਰ ਸਿੰਘ ਕਟਾਰੀਆ ਭੂਮੀ ਰੱਖਿਆ ਅਫ਼ਸਰ, ਜਿਲ੍ਹਾ ਰੂਪਨਗਰ ਦੀ ਹਾਜਰੀ ਵਿੱਚ ਟਰੈਪ ਲਗਾ ਕੇ ਦੋਸ਼ੀ ਸਲੀਮ ਬਹਾਦਰ ਰੈਂਟ ਕੁਲੈਕਟਰ ਨੂੰ ਸ਼ਿਕਾਇਤ ਕਰਤਾ ਰਾਜੇਸ਼ ਖਾਨ ਪੁੱਤਰ ਸ੍ਰੀ ਕਾਲਾ ਖਾਂ ਵਾਸੀ ਪਿੰਡ ਭਰਤਗੜ੍ਹ ਜਿਲ੍ਹਾ ਰੂਪਨਗਰ ਪਾਸੋਂ 1,00000/-ਰੁਪਏ (ਇੱਕ ਲੱਖ ਰੁਪਏ) ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਵਿਜੀਲੈਂਸ ਟੀਮ ਵਿੱਚ ਡੀਐਸਪੀ ਰਾਕੇਸ਼ ਕੁਮਾਰ, ਏ.ਐਸ.ਆਈ. ਹਰਬੰਤ ਸਿੰਘ, ਐਚ ਸਰਵਣ ਸਿੰਘ ਅਤੇ ਐਚ ਦਰਸ਼ਨ ਸਿੰਘ ਸ਼ਾਮਲ ਸਨ। ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਲੋਕਾਂ ਨੂੰ ਰਿਸ਼ਵਤ ਖੋਰਾਂ ਨੂੰ ਫੜਾਉਣ ਲਈ ਇਸੇ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ, ਲੋਕ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਚਲਾਏ ਜਾ ਰਹੇ ਨੰਬਰ 1800 1800 1000 ਤੇ ਵੀ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…