Share on Facebook Share on Twitter Share on Google+ Share on Pinterest Share on Linkedin ਪਿੰਡ ਬੱਲੋਮਾਜਰਾ ਤੋਂ ਲਾਪਤਾ ਹੋਇਆ ਮਾਸੂਮ ਬੱਚਾ ਪੁਲੀਸ ਨੇ ਮਾਪਿਆਂ ਨੂੰ ਸੌਂਪਿਆ ਜੱਟ ਮਹਾਂ ਸਭਾ ਯੂਥ ਵਿੰਗ ਦੇ ਪ੍ਰਧਾਨ ਜੱਸੀ ਬੱਲੋਮਾਜਰਾ ਤੇ ਵਸਟਐਪ ਗਰੁੱਪ ਨੇ ਬੱਚੇ ਨੂੰ ਮਾਪਿਆਂ ਨਾਲ ਮਿਲਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ: ਮੁਹਾਲੀ-ਖਰੜ ਨੈਸ਼ਨਲ ਹਾਈਵੇਅ-21 ’ਤੇ ਸਥਿਤ ਪਿੰਡ ਬੱਲੋਮਾਜਰਾ ’ਚੋਂ ਐਤਵਾਰ ਨੂੰ ਸਵੇਰੇ ਅਚਾਨਕ ਲਾਪਤਾ ਹੋਇਆ ਮਾਸੂਮ ਬੱਚਾ ਵਸਟਐਪ ਗਰੁੱਪਾਂ ’ਤੇ ਅਪਲੋਡ ਹੋਈ ਜਾਣਕਾਰੀ ਅਤੇ ਜੱਟ ਮਹਾਂ ਸਭਾ ਪੰਜਾਬ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਜੱਸੀ ਬੱਲੋਮਾਜਰਾ ਦੀ ਯਤਨਾਂ ਸਦਕਾ ਮਾਪਿਆਂ ਨੂੰ ਮਿਲ ਗਿਆ। ਬੱਚਾ ਮਿਲਣ ਤੋਂ ਬਾਅਦ ਬਜ਼ੁਰਗ ਦਾਦਾ ਅਤੇ ਦਾਦੀ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ 5 ਸਾਲਾਂ ਦਾ ਲੱਕੀ ਨੂੰ ਉਸ ਦੀ ਦਾਦੀ ਅੰਮਾਂ ਨੇ ਪਾਲਿਆ ਹੈ। ਉਸ ਦੀ ਮਾਂ ਜਨਮ ਦੇਣ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ। ਉਸ ਦਾ ਪਿਤਾ ਬਾਬੂ ਰਾਮ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਬੱਲੋਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਅੱਜ ਸਵੇਰੇ ਲੱਕੀ ਆਪਣੇ ਦਾਦੇ ਨਾਲ ਖੇਡ ਰਿਹਾ ਸੀ। ਇਸ ਦੌਰਾਨ ਦਾਦਾ ਰੋਟੀ ਬਣਾਉਣ ਲਈ ਅੰਦਰ ਚਲਾ ਗਿਆ ਅਤੇ ਲੱਕੀ ਖੇਡਦਾ ਖੇਡਦਾ ਅਚਾਨਕ ਘਰ ਤੋਂ ਬਾਹਰ ਚਲਾ ਗਿਆ। ਉਧਰ, ਜਦੋਂ ਕਾਫੀ ਦੇਰ ਤੱਕ ਲੱਕੀ ਵਾਪਸ ਘਰ ਨਹੀਂ ਮੁੜਿਆ ਤਾਂ ਦਾਦੇ ਨੇ ਇੱਧਰ ਉਧਰ ਕਾਫੀ ਭਾਲ ਕੀਤੀ ਲੇਕਿਨ ਕੋਈ ਸੁਰਾਗ ਨਹੀਂ ਮਿਲਿਆ। ਫਿਰ ਪੀੜਤ ਪਰਿਵਾਰ ਸਮਾਜ ਸੇਵੀ ਆਗੂ ਜੱਸੀ ਬੱਲੋਮਾਜਰਾ ਦੇ ਘਰ ਪਹੁੰਚ ਗਿਆ। ਜੱਸੀ ਨੇ ਬੱਚੇ ਦੀ ਫੋਟੋ ਵੱਖ ਵੱਖ ਵਸਟਐਪ ਗਰੁੱਪਾਂ ’ਤੇ ਅਪਲੋਡ ਕਰ ਦਿੱਤੀ ਅਤੇ ਬਲੌਂਗੀ ਥਾਣੇ ਵਿੱਚ ਬੱਚੇ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਦਰਜ ਕਰਵਾਈ ਗਈ ਅਤੇ ਥਾਣਾ ਮੁਖੀ ਐਨਪੀਐਸ ਲਹਿਰ ਨੇ ਵਾਇਰਲੈਸ ਰਾਹੀਂ ਪੂਰੇ ਪੰਜਾਬ ਦੇ ਪੁਲੀਸ ਥਾਣਿਆਂ ਵਿੱਚ ਲਾਪਤਾ ਹੋਏ ਬੱਚੇ ਬਾਰੇ ਸੂਚਨਾ ਭੇਜੀ ਗਈ। ਇਸ ਦੌਰਾਨ ਫੇਜ਼-1 ਥਾਣੇ ਵਿੱਚ ਮੌਜੂਦ ਕਿਸੇ ਵਿਅਕਤੀ ਨੇ ਵਸਟਐਪ ਗਰੁੱਪ ’ਤੇ ਲਾਪਤਾ ਹੋਏ ਉਕਤ ਬੱਚੇ ਦੀ ਫੋਟੋ ਦੇਖੀ ਅਤੇ ਉਸ ਨੇ ਤੁਰੰਤ ਜੱਸੀ ਬੱਲੋਮਾਜਰਾ ਨਾਲ ਸੰਪਰਕ ਕੀਤਾ ਅਤੇ ਥਾਣੇ ਵਿੱਚ ਮੌਜੂਦ ਬੱਚੇ ਦੀ ਫੋਟੋ ਖਿੱਚ ਕੇ ਵਾਪਸ ਉਸ ਨੂੰ ਭੇਜੀ ਗਈ। ਇਸ ਤੋਂ ਬਾਅਦ ਪਰਿਵਾਰ ਨੇ ਬੱਚੇ ਨੂੰ ਪਛਾਣ ਲਿਆ। ਇਸ ਤਰ੍ਹਾਂ ਜੱਸੀ ਤੁਰੰਤ ਮਾਪਿਆਂ ਨੂੰ ਲੈ ਕੇ ਥਾਣੇ ਪਹੁੰਚ ਗਿਆ ਅਤੇ ਪੁਲੀਸ ਕਰਮਚਾਰੀਆਂ ਨੇ ਲਿਖਾ ਪੜੀ ਕਰਕੇ ਬੱਚਾ ਮਾਪਿਆਂ ਦੇ ਹਵਾਲੇ ਕਰ ਦਿੱਤਾ। ਦੱਸਿਆ ਗਿਆ ਹੈ ਕਿ ਇਹ ਬੱਚਾ ਪੈਦਲ ਹੀ ਮੁਹਾਲੀ-ਬਲੌਂਗੀ ਪੁਲ ’ਤੇ ਪਹੁੰਚ ਗਿਆ। ਇਸ ਦੌਰਾਨ ਸੜਕ ਤੋਂ ਲੰਘ ਰਹੇ ਉਬਰ ਟੈਕਸੀ ਦੇ ਚਾਲਕ ਨੇ ਇਸ ਬੱਚੇ ਨੂੰ ਮੁਹਾਲੀ ਮਾਰਕੀਟ ਕੋਲ ਛੱਡ ਦਿੱਤਾ। ਜਿੱਥੇ ਪੀਸੀਆਰ ਪਾਰਟੀ ਨੇ ਬੱਚੇ ਨੂੰ ਦੇਖਿਆ ਅਤੇ ਉਸ ਦਾ ਨਾਂ ਪਤਾ ਪੁੱਛਿਆ। ਲੇਕਿਨ ਉਹ ਕੁਝ ਨਹੀਂ ਦੱਸ ਸਕਿਆ। ਜਿਸ ਕਾਰਨ ਪੀਸੀਆਰ ਦੇ ਜਵਾਨਾਂ ਨੇ ਬੱਚੇ ਨੂੰ ਫੇਜ਼-1 ਥਾਣੇ ਦੇ ਹਵਾਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲੀਸ ਵੱਲੋਂ ਮਾਪਿਆਂ ਨਾਲ ਸੰਪਰਕ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ