Share on Facebook Share on Twitter Share on Google+ Share on Pinterest Share on Linkedin ਮੁਹਾਲੀ ਸ਼ਹਿਰ ’ਚੋਂ ਫੇਜ਼-3ਬੀ1 ਨੂੰ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ: ਐਡਵੋਕੇਟ ਪ੍ਰਿੰਸ ਐਡਵੋਕੇਟ ਪ੍ਰਿੰਸ ਨੇ ਫੇਜ਼-3ਬੀ1 ਦੇ ਖੇਤਰ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕੀਤੀ ਰਸਮੀ ਸ਼ੁਰੂਆਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ: ਮੁਹਾਲੀ ਸ਼ਹਿਰ ਵਿਚਲੇ ਫੇਜ਼-3ਬੀ1 ਨੂੰ ਨਮੂਨੇ ਦਾ ਫੇਜ਼ ਬਣਾਇਆ ਜਾਵੇਗਾ। ਜਿਸ ਲਈ ਇਲਾਕੇ ਵਿਚ ਵਿਕਾਸ ਕਾਰਜ ਜਾਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਿਉਂਸਪਲ ਕੌਂਸਲਰ ਅਤੇ ਯੂੁਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਸਾਢੇ 7 ਮਰਲਾ ਫੇਜ਼ 3ਬੀ1 ਦੇ ਖੇਤਰ ਵਿਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਸੰਬੋਧਨ ਕਰਦਿਆਂ ਕੀਤਾ ਗਿਆ। ਐਡਵੋਕੇਟ ਪ੍ਰਿੰਸ ਨੇ ਕਿਹਾ ਕਿ ਇਸ ਫੇਜ਼ ਨੂੰ ਨਮੂਨੇ ਦਾ ਫੇਜ਼ ਬਣਾਉਣ ਲਈ ਇਲਾਕੇ ਵਿਚ ਪੈਂਦੀਆਂ ਪਾਰਕਾਂ ਦੀ ਦਿੱਖ ਬਦਲੀ ਜਾਵੇਗੀ। ਜਿਸ ਲਈ ਫੇਜ਼-3ਬੀ1 ਵਿਚਲੀਆਂ ਸਾਰੀਆਂ ਪਾਰਕਾਂ ਦੀ ਲੈਵਲਿੰਗ ਕੀਤੀ ਜਾਵੇਗੀ, ਫੁੱਟਪਾਥ ਦੁਬਾਰਾ ਬਣਾਏ ਜਾਣਗੇ। ਇਸ ਤੋਂ ਇਲਾਵਾ ਨਵੇਂ ਝੂਲੇ, ਨਵੇਂ ਬੈਂਚ ਲਗਾਉਣ ਤੋਂ ਇਲਾਵਾ ਹੋਰ ਮੁਰੰਮਤ ਦੇ ਕੰਮ ਕਰਵਾਏ ਜਾਣਗੇ, ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਨੇ ਜੋ ਉਨ੍ਹਾਂ ਤੋਂ ਉਮੀਦਾਂ ਰੱਖੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਵਿਚ ਉਹ ਕੋਈ ਕਸਰ ਨਹੀਂ ਛੱਡਣਗੇ ਕਿਉਂਕਿ ਉਹ ਲੋਕਾਂ ਦੇ ਹੀ ਚੁਣੇ ਹੋਏ ਨੁਮਾਇੰਦੇ ਹਨ ਅਤੇ ਹਰ ਸਮੇਂ ਉਨ੍ਹਾਂ ਦੀ ਸੇਵਾ ਵਿਚ ਤਤਪਰ ਰਹਿਣਾ ਉਹ ਆਪਣਾ ਫਰਜ ਸਮਝਦੇ ਹਨ। ਇਸ ਮੌਕੇ ਬਲਬੀਰ ਸਿੰਘ ਸੋਢੀ, ਅਮਰੀਕ ਸਿੰਘ ਭਾਟੀਆ, ਓਮ ਪ੍ਰਕਾਸ਼, ਅਰਵਿੰਦ ਸ਼ਰਮਾ, ਅਸ਼ੋਕ ਕੁਮਾਰ, ਸਤਨਾਮ ਸਿੰਘ ਮਲਹੋਤਰਾ, ਭੁਪਿੰਦਰ ਸਿੰਘ ਕਾਕਾ, ਦਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਅਰਵਿੰਦ ਗੋਇਲ, ਸੁਰਜਨ ਸਿੰਘ ਗਿੱਲ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ