ਪੰਚਾਇਤ ਯੂਨੀਅਨ ਪੰਜਾਬ ਵੱਲੋਂ ਮੰਗਾਂ ਸਬੰਧੀ ਡੀਸੀ ਦਫ਼ਤਰ ਮੂਹਰੇ ਧਰਨਾ, ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਚਾਇਤ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈਆਂ ਦੀਆਂ ਗਰਾਮ ਪੰਚਾਇਤਾਂ ਵੱਲੋਂ ਅੱਜ ਇੱਥੇ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਆਪਣੀਆਂ ਮੰਗਾਂ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਪੰਚਾਂ ਨੂੰ ਸਤੰਬਰ 2013 ਤੋੱ ਰੁਕਿਆ ਮਾਣ ਭੱਤਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਤਾਂ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਬੈਠ ਕੇ ਆਪਣੇ ਮਾਣਭੱਤੇ ਅਤੇ ਹੋਰ ਸਹੂਲਤਾਂ ਦਾ ਵਾਧਾ ਕਰ ਲੈਂਦੇ ਹਨ ਤੇ ਪਹਿਲੀ ਤਾਰੀਖ ਨੂੰ ਉਹਨਾਂ ਦੇ ਮਾਣ ਭੱਤਾ ਲੱਖਾਂ ਰੁਪਏ ਉਹਨਾਂ ਦੇ ਖਾਤਿਆਂ ਵਿੱਚ ਆ ਜਾਂਦੇ ਹਨ ਤੇ ਸਰਪੰਚਾਂ ਦਾ 1200 ਰੁਪਏ ਪ੍ਰਤੀ ਮਹੀਨਾ ਮਿਲਣ ਵਾਲਾ ਮਾਣਭੱਤਾ ਸਾਢੇ 4 ਸਾਲ ਤੋਂ ਸਰਪੰਚਾਂ ਨੂੰ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਪੰਚਾਂ ਦੇ ਕੰਮ ਚੈਕ ਕਰਨ ਲਈ ਜੀਓਜੀ (ਗਵਰਨ ਆਫ ਗਾਰਡੀਅਨ) ਸਾਬਕਾ ਫੌਜੀ ਲਗਾਏ ਗਏ ਹਨ। ਮਾਵੀ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਪੰਚਾਇਤ ਮੈਂਬਰਾਂ ਨੂੰ ਚੋਰ ਸਮਝਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋੱ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਹੋਣ ਤੋੱ ਪਹਿਲਾਂ ਹੀ ਪੰਚਾਇਤੀ ਫੰਡ ਵਰਤਣ ਤੋੱ ਰੋਕ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਤੋੱ ਹੋਣ ਵਾਲੀ ਆਮਦਨ ਵਰਤਣ ਤੋੱ ਰੋਕ ਲਾਉਣਾ ਗਲਤ ਤੇ ਸਰਕਾਰ ਵਲੋੱ ਕਹਿਣਾ ਕੇ ਗ੍ਰਾਮ ਵਿੱਚ ਮਤਾ ਪਾਸ ਕਰਕੇ ਏਡੀਸੀ ਤੋੱ ਪ੍ਰਵਾਨਗੀ ਲੈਣੀ ਪੈਣੀ ਹੈ। ਉਹਨਾਂ ਕਿਹਾ ਕਿ ਪੰਚਾਇਤੀ ਜਮੀਨਾਂ ਦੀ ਬੋਲੀ ਵਿੱਚ ਹਰ ਸਾਲ 10‚ ਵਾਧਾ ਕੀਤਾ ਜਾਵੇ ਤੇ ਬੋਲੀ ਵਾਲੇ ਦਿਨ ਹੀ ਬੋਲੀ ਦਾ 30‚ ਹਿੱਸਾ ਆਨ ਲਾਈਨ ਸਰਕਾਰ ਨੂੰ ਭੇਜਿਆ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਹੋਣ ਵਾਲੀ ਆਮਦਨ ਦੇ ਮਾਈਨਿੰਗ, ਪਲਾਟਾਂ ਦੀਆਂ ਰਜਿਸਟਰੀਆਂ ਅਤੇ ਮਿਉੱਸਪਲਟੀਆਂ ਵਿੱਚ ਪਲਾਟਾਂ ਦੇ ਨਕਸ਼ੇ ਬੰਦ ਕਰਕੇ ਆਮਦਨ ਦੇ ਸਰੋਤ ਬੰਦ ਕਰ ਲਏ ਹਨ ਹੁਣ ਪਿੰਡਾਂ ਦੀਆਂ ਪੰਚਾਇਤਾਂ ਤੋਂ ਪੈਸਾ ਲੇ ਕੇ ਸੂਬਾ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪਿੰਡਾਂ ਦੇ ਵਿਕਾਸ ਉੱਤੇ ਮਾੜਾ ਅਸਰ ਪੈ ਰਿਹਾ ਹੈ। ਜੋ ਕਿ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਸਰਕਾਰ ਨੂੰ ਮੰਗ ਸਬੰਧੀ ਇੱਕ ਹਫਤਾ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਪੰਚਾਇਤ ਯੂਨੀਅਨ ਪੰਜਾਬ ਸਰਕਾਰ ਖਿਲਾਫ ਵੱਡਾ ਸੰਘਰਸ਼ ਕਰੇਗੀ।
ਇਸ ਮੌਕੇ ਰਵਿੰਦਰ ਸਿੰਘ ਰਵੀ ਸਰਪੰਚ ਮਦਨਹੇੜੀ, ਬਲਜਿੰਦਰ ਸਿੰਘ ਸਰਪੰਚ ਚਡਿਆਲਾ, ਨਰਿੰਦਰ ਸਿੰਘ ਬਲਾਕ ਪ੍ਰਧਾਨ ਡੇਰਾਬਸੀ, ਹਰਜੀਤ ਸਿੰਘ ਸੋਢੀ ਸਰਪੰਚ ਮਾਲੀਪੁਰ, ਸਰਬਜੀਤ ਸਿੰਘ ਬਲਾਕ ਪ੍ਰਧਾਨ ਖਰੜ, ਮਲਕੀਤ ਸਿੰਘ ਖਟੜਾ ਜਿਲ੍ਹਾ ਪ੍ਰੀਸ਼ਦ ਮੈਂਬਰ, ਗੁਰਦੀਪ ਸਿੰਘ ਸਰਪੰਚ ਘੜੂੰਆ, ਅਮਰਜੀਤ ਸਿੰਘ ਸਰਪੰਚ ਪੱਕੀ ਰੁੜਕੀ, ਸੁਰਿੰਦਰ ਸਿੰਘ ਸਰਪੰਚ ਮਾਮੂਪੁਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…