ਸਵੇਰੇ ਮੰਤਰੀ ਨੂੰ ਭੇਜੀ ਸ਼ਿਕਾਇਤ, ਦੁਪਹਿਰੇ ਚਿੱਟੇ ਦਿਨ ਵਿੱਚ ਹੀ ਜੱਗ ਗਈਆਂ ਸਟਰੀਟ ਲਾਈਟਾਂ

ਖਰੜ ਦੇ ਗੁਰੂ ਅੰਗਦ ਦੇਵ ਨਗਰ ਵਿੱਚ ਪਿਛਲੇ ਡੇਢ ਮਹੀਨੇ ਤੋਂ ਬੰਦ ਪਈਆਂ ਸਨ ਸਟਰੀਟ ਲਾਈਟਾਂ, ਹੁਣ ਗਲੀਆਂ ’ਚ ਹੋਇਆ ਚਾਣਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਮਈ:
ਖਰੜ ਦੇ ਰੰਧਾਵਾ ਰੋਡ ਉਪਰ ਸਥਿਤ ਗੁਰੂ ਅੰਗਦ ਦੇਵ ਨਗਰ ਵਿੱਚ ਪਿਛਲੇ ਡੇਢ ਮਹੀਨੇ ਤੋਂ ਸਟਰੀਟ ਲਾਈਟਾਂ ਬੰਦ ਰਹਿਣ ਕਾਰਨ ਮੁਹੱਲੇ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਬੰਧੀ ਮੁਹੱਲੇ ਦੇ ਵਸਨੀਕ ਕਈ ਵਾਰ ਨਗਰ ਕੌਂਸਲ ਖਰੜ ਦੇ ਦਫ਼ਤਰ ਵਿੱਚ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਸੀ ਜਦੋਂਕਿ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕੀ ਤਾਂ ਪੀੜਤ ਲੋਕਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਕਤ ਸਮੱਸਿਆ ਬਾਰੇ ਲਿਖਤੀ ਸ਼ਿਕਾਇਤ ਭੇਜਦਿਆਂ ਨਗਰ ਕੌਂਸਲ ਖਰੜ ਦੇ ਵਿਕਾਸ ਕੰਮਾਂ ਦੀ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਸ਼ਿਕਾਇਤ ਦੀ ਇੱਕ ਇੱਕ ਕਾਪੀ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ, ਉਸ ਦੇ ਪਤੀ ਜਸਵੀਰ ਚੰਦਰ ਅਤੇ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਭੇਜੀ ਗਈ।
ਹਾਲਾਂਕਿ ਅੱਜ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਹੁੰਦੀ ਹੈ ਲੇਕਿਨ ਪੀੜਤ ਲੋਕਾਂ ਵੱਲੋਂ ਮੰਤਰੀ ਦਾ ਬੂਹਾ ਖੜਕਾਉਣ ਤੋਂ ਬਾਅਦ ਨਗਰ ਕੌਂਸਲ ਦੇ ਅਧਿਕਾਰੀ ਅਤੇ ਦਫ਼ਤਰੀ ਸਟਾਫ਼ ਛੁੱਟੀ ਵਾਲੇ ਦਿਨ ਡਿਊਟੀ ’ਤੇ ਹਾਜ਼ਰ ਹੋ ਗਿਆ ਅਤੇ ਉਕਤ ਏਰੀਆ ਵਿੱਚ ਸਾਰੀਆਂ ਸਟਰੀਟ ਲਾਈਟਾਂ ਜੱਗ ਗਈਆਂ। ਜਦੋਂਕਿ ਇਸ ਤੋਂ ਪਹਿਲਾਂ ਕੋਈ ਅਧਿਕਾਰੀ ਪੀੜਤ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਅੰਗਦ ਦੇਵ ਨਗਰ ਦੇ ਵਸਨੀਕ ਚਰਨਜੀਤ ਕੌਰ, ਪ੍ਰਤਾਪ ਚੰਦ, ਸਿੰਮੀ ਰਾਣੀ, ਗੁੱਡੀ ਦੇਵੀ ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਦੀਆਂ ਸਟਰੀਟ ਲਾਈਟਾਂ ਪਿਛਲੇ ਡੇਢ ਮਹੀਨੇ ਤੋਂ ਬੰਦ ਸੀ। ਜਿਹਨਾਂ ਦੀ ਸ਼ਿਕਾਇਤ ਕਈ ਵਾਰੀ ਨਗਰ ਕੌਂਸਲ ਖਰੜ ਨੂੰ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਈ। ਅੱਜ ਹੀ ਉਹਨਾਂ ਨੇ ਇਹਨਾਂ ਸਟਰੀਟ ਲਾਈਟਾਂ ਬੰਦ ਰਹਿਣ ਦੀ ਸ਼ਿਕਾਇਤ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੀਤੀ ਸੀ ਅਤੇ ਦੁਪਹਿਰ ਤੱਕ ਸਟਰੀਟ ਲਾਈਟਾਂ ਚਾਲੂ ਹੋ ਗਈਆਂ ਅਤੇ ਸ਼ਾਮ ਨੂੰ ਪੂਰੇ ਮੁਹੱਲੇ ਵਿੱਚ ਚਾਣਨ ਹੋ ਗਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…