ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿੱਚ ਨਰਸਿੰਗ ਹਫ਼ਤਾ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਨਰਸਿੰਗ ਸੰਸਥਾਪਕ ਫਲੋਰੈਂਸ ਨਾਇਟੈਂਗਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ, ਮੁਹਾਲੀ ਵਿੱਚ ਨਰਸਿੰਗ ਵਿਦਿਆਰਥਣਾਂ ਵੱਲੋਂ ਮਿਤੀ 12 ਮਈ 2018 ਤੋਂ 18 ਮਈ 2018 ਤੱਕ ਨਰਸਿੰਗ ਹਫਤੇ ਦਾ ਆਯੋਜਨ ਕੀਤਾ ਗਿਆ। 12 ਮਈ ਨੂੰ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ ਰਜਿੰਦਰ ਕੌਰ ਢੱਡਾ ਅਤੇ ਵਾਈਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਵੱਖ-ਵੱਖ ਨਰਸਿੰਗ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ।
ਨਰਸਿੰਗ ਹਫਤੇ ਦੇ ਦੂਸਰੇ ਦਿਨ ਨਰਸਿੰਗ ਵਿਦਿਆਰਥਣਾਂ ਦੇ ਮੰਨੋਰਜਨ ਲਈ ਕਾਲਜ ਦੀ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਵੀ ਆਰ ਮਾਲ ਵਿੱਚ ਦਾਨਾ ਪਾਣੀ ਫਿਲਮ ਦਿਖਾਉਣ ਦਾ ਆਯੋਜਨ ਕੀਤਾ ਗਿਆ। ਤੀਸਰੇ ਦਿਨ ਕਾਲਜ ਦੇ ਕਰਮਚਾਰੀਆਂ ਲਈ ਇਕ ਸਿਹਤ ਸੰਬੰਧੀ ਚੈਕਅਪ ਲਗਾਇਆ ਗਿਆ। ਇਸੇ ਦਿਨ ਕਾਲਜ ਵਿੱਚ ਖੇਡ ਮੁਕਾਬਲਾ ਵੀ ਕਰਵਾਈਆ ਗਿਆ ਜਿਸ ਵਿੱਚ ਵੱਖ-ਵੱਖ ਇਨਡੋਰ ਅਤੇ ਆਉਟਡੋਰ ਮੁਕਾਬਲੇ ਕਰਵਾਏ ਗਏ।ਨਰਸਿੰਗ ਹਫਤੇ ਦੇ ਚੌਥੇ ਦਿਨ ਕਾਲਜ ਵਿੱਚ ਉਪਨ ਟੈਲੰਟ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੀ ਨ੍ਰਿਤ, ਕਵਿਤਾ ਗਾਉਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ।
ਪੰਜਵੇਂ ਦਿਨ ਫੂਡ ਮਾਰਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਭਾਂਤ-ਭਾਂਤ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਤਿਆਰ ਕੀਤੇ ਜੋ ਸੁਆਦ ਦੇ ਨਾਲ ਨਾਲ ਪੋਸ਼ਟਿਕ ਤੱਤਾਂ ਨਾਲ ਵੀ ਭਰਪੂਰ ਸੀ। ਨਰਸਿੰਗ ਹਫਤੇ ਦੇ ਅਖੀਰਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਮੈਨੇਜਮੈਂਟ ਵੱਲੋਂ ਇਨਾਮ ਵੰਡੇ ਗਏੇ। ਇਸ ਮੌਕੇ ਤੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਵੱਲੋਂ ਪੰਜਾਬ ਭਰ ਵਿੱਚ ਸਲਾਨਾ ਪ੍ਰੀਖਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਰੂਪੀ ਚੈੱਕ ਭੇਂਟ ਕਰਕੇ ਉਹਨਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਤੇ ਬੀ. ਐਸ. ਸੀ ਭਾਗ ਚੌਥੇ ਦੀ ਵਿਦਿਆਰਥਣ ਤਰਨਜੀਤ ਕੌਰ ਨੇ ਬਹੁਤ ਹੀ ਵਧਿਆ ਪ੍ਰਫੋਰਮੈਂਸ ਦਿੱਤੀ ਤੇ ਦਰਸ਼ਕਾਂ ਨੇ ਇਸ ਦਾ ਬਹੁਤ ਆਨੰਦ ਮਾਨੀਆ।
ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੇ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੇ ਐਮਐਸਸੀ ਨਰਸਿੰਗ ਕੋਰਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੰਜਾਬ ਭਰ ਵਿੱਚੋਂ ਤੀਜੇ ਸਥਾਨ ਤੇ ਰਹਿਣ ਵਾਲੀ ਰੀਤਿਕਾ ਕੰਵਰ ਨੂੰ 11,000 ਦੀ ਰਾਸ਼ੀ ਇਨਾਮ ਵੱਜੋਂ ਦਿੱਤੀ। ਫਾਈਨੈਂਸ ਡਾਇਰੈਕਟਰ ਜਪਨਪੀਤ ਕੌਰ ਵੱਲੋਂ ਸਪੋਰਟਸ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦਿੱਛੇ ਗਏ।
ਪੀਐਨਆਰਸੀ ਵਿੱਚੋਂ ਟਾਪਰ ਰਹੇ ਵਿਦਿਆਰਥੀਆਂ ਨੂੰ ਅਕੈਡਮਿਕ ਡਾਇਰੈਕਟਰ ਰਵਨੀਤ ਕੌਰ ਵਾਲੀਆ ਵੱਲੋਂ ਇਨਾਮ ਦਿੱਤੇ ਗਏ। ਡਾਇਰੈਕਟਰ ਐਡਮਿਨ ਤੇਗਬੀਰ ਸਿੰਘ ਵਾਲੀਆ ਨੇ ਵੀ ਪੰਜਾਬ ਸਟੇਟ ਵਿੱਚੋਂ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾਈਟੀਸ਼ਨ ਸਰਵਜੀਤ ਕੌਰ, ਅਸੀਸਟੈਂਟ ਪ੍ਰੋਫੈਸਰ ਪਰਮਪ੍ਰੀਤ ਕੌਰ ਦੀ ਅਗਵਾਈ ਹੇਠ ਮੈਨੇਜਮੈਂਟ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਸੁਆਦ ਭੋਜਨ ਦਾ ਪ੍ਰਬੰਧ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…