nabaz-e-punjab.com

ਕਣਕ ਦੀ ਭਰਵੀਂ ਫਸਲ ਹੋਣ ਕਾਰਨ ਐਤਕੀਂ ਮੁਹਾਲੀ ਦੀਆਂ ਮੰਡੀਆਂ ਵਿੱਚ 1 ਲੱਖ 25 ਹਜਾਰ 634 ਮੀਟ੍ਰਿਕ ਟਨ ਕਣਕ ਪੁੱਜੀ: ਡੀਸੀ

ਪਿਛਲੇ ਸਾਲ ਨਾਲੋ 12 ਹਜਾਰ 443 ਮੀਟ੍ਰਿਕ ਟਨ ਕਣਕ ਦੀ ਹੋਈ ਮੰਡੀਆਂ ਵਿਚ ਵੱਧ ਆਮਦ

ਜ਼ਿਲ੍ਹੇ ਨੇ ਕੇਂਦਰੀ ਅਨਾਜ ਭੰਡਾਰ ਲਈ 01 ਲੱਖ 03 ਹਜ਼ਾਰ 259 ਮੀਟ੍ਰਿਕ ਟਨ ਕਣਕ ਦਾ ਪਾਇਆ ਯੋਗਦਾਨ

ਮੰਡੀਆਂ ਵਿਚ ਕਣਕ ਦੀ ਢੁਆਈ ਦਾ 100 ਫੀਸਦੀ ਕੰਮ ਮੁਕੰਮਲ,, ਕਿਸਾਨਾਂ ਨੂੰ 216 ਕਰੋੜ 79 ਲੱਖ ਦੀ ਕੀਤੀ ਅਦਾਇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਇਸ ਸਾਲ ਕਣਕ ਦੀ ਭਰਵੀਂ ਫਸਲ ਹੋਣ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ 01 ਲੱਖ 25 ਹਜ਼ਾਰ 634 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ ਜਦਕਿ ਕਿ ਪਿਛਲੇ ਸੀਜ਼ਨ ਦੌਰਾਨ ਮੰਡੀਆਂ ਵਿੱਚ 01 ਲੱਖ 13 ਹਜਾਰ 191 ਮੀਟ੍ਰਿਕ ਟਨ ਕਣਕ ਪੁੱਜੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਕਣਕ ਦਾ ਵੱਧ ਉਤਪਾਦਨ ਹੋਣ ਕਾਰਨ ਇਸ ਵਾਰ ਮੰਡੀਆਂ ਵਿਚ 12 ਹਜ਼ਾਰ 443 ਮੀਟ੍ਰਿਕ ਟਨ ਕਣਕ ਵੱਧ ਪੁੱਜੀ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਣਕ ਦੀ ਖਰੀਦ ਲਈ ਕੀਤੇ ਪੁਖਤਾ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਕਣਕ ਵੇਚਣ ਲਈ ਕਿਸੇ ਕਿਸਮ ਦੀ ਕੋਈ ਮੁਸਕਿਲ ਪੇਸ਼ ਨਹੀਂ ਆਈ ਅਤੇ ਕਣਕ ਦੀ ਖਰੀਦ ਦਾ ਕੰਮ ਸਮੁੱਚੇ ਸੀਜ਼ਨ ਦੋਰਾਨ ਤਸੱਲੀ ਬਖਸ ਰਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਢੁਆਈ ਦਾ ਕੰਮ ਵੀ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਮੰਡੀਆਂ ਵਿਚੋਂ ਇਸ ਸਾਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਸਟੇਟ ਪੁਲ ਲਈ 22 ਹਜਾਰ 375 ਮੀਟ੍ਰਿਕ ਟਨ ਅਤੇ ਸੈਟਰਲ ਪੂਲ ਕੇਂਦਰੀ ਅਨਾਜ ਭੰਡਾਰ ਲਈ 01 ਲੱਖ 03 ਹਜ਼ਾਰ 259 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 216 ਕਰੋੜ 79 ਲੱਖ ਰੁਪਏ ਦੀ ਕਣਕ ਦੀ ਅਦਾਇਗੀ ਕੀਤੀ ਗਈ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ 12 ਮੰਡੀਆਂ ਵਿਚੋਂ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰ ਹਾਉਸ ਕਾਰਪੋਰੇਸ਼ਨ, ਪੰਜਾਬ ਐਗਰੋ, ਅਤੇ ਭਾਰਤੀ ਖੁਰਾਕ ਨਿਗਮ ਵਲੋਂ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਪਨਗ੍ਰੇਨ ਨੇ 25 ਹਜਾਰ 120 ਮੀਟ੍ਰਿਕ ਟਨ, ਮਾਰਕਫੈਡ ਨੇ 24 ਹਜ਼ਾਰ 099 ਮੀਟ੍ਰਿਕ ਟਨ, ਪਨਸਪ 21 ਹਜ਼ਾਰ 613 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਨੇ 11 ਹਜ਼ਾਰ 792, ਪੰਜਾਬ ਐਗਰੋ ਨੇ 20 ਹਜ਼ਾਰ 096 ਅਤੇ ਐਫ.ਸੀ.ਆਈ ਨੇ 22 ਹਜ਼ਾਰ 851 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 63 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
ਇਸੇ ਤਰ੍ਹਾਂ ਸਰਕਾਰੀ ਖਰੀਦ ਏਜੰਸੀ ਪਨਗੇ੍ਰਨ ਨੇ ਕਿਸਾਨਾਂ ਦੀ ਖਰੀਦੀ ਕਣਕ ਦੀ 43 ਕਰੋੜ 58 ਲੱਖ,ਰੁਪਏ ਦੀ ਅਦਾਇਗੀ ਅਤੇ ਮਾਰਕਫੈੱਡ ਨੇ 41 ਕਰੋੜ 81 ਲੱਖ, ਪਨਸਪ ਨੇ 37 ਕਰੋੜ 50 ਲੱਖ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 20 ਕਰੋੜ 46 ਲੱਖ, ਪੰਜਾਬ ਐਗਰੋ ਨੇ 34 ਕਰੋੜ 87 ਲੱਖ , ਐਫ.ਸੀ.ਆਈ. ਨੇ 39 ਕਰੋੜ 65 ਲੱਖ ਰੁਪਏ ਦੀ ਕਣਕ ਦੀ ਅਦਾਇਗੀ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…