ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਮਨਾਇਆ ‘ਸੰਸਾਰ ਤੰਬਾਕੂ ਰਹਿਤ ਦਿਹਾੜਾ’

ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਦੇ ਆਡੀਟੋਰੀਅਮ ਵਿੱਚ ਹੋਇਆ ਇੱਕ ਪ੍ਰਭਾਵਸ਼ਾਲੀ ਸਮਾਰੋਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਤੰਬਾਕੂ ਵਿਰੁੱਧ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ‘ਸੰਸਾਰ ਤੰਬਾਕੂ ਰਹਿਤ ਦਿਹਾੜਾ’ ਜੋਸ਼ੋ ਖਰੋਸ਼ ਨਾਲ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰੀਟਾ ਭਾਰਦਵਾਜ ਸਿਵਲ ਸਰਜਨ ਮੁਹਾਲੀ ਸ਼ਾਮਲ ਹੋਈ। ਪ੍ਰੋਗਰਾਮ ਵਿੱਚ ਮੁਹਾਲੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਪਿਆਂ ਸਮੇਤ ਸ਼ਿਰਕਤ ਕੀਤੀ ਅਤੇ ਤੰਬਾਕੂ ਦੀ ਵਰਤੋਂ ਕਰਨ ਦੇ ਨੁਕਸਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਉਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਹਨਾਂ ਨੇ ਸੰਸਥਾ ਵੱਲੋਂ ਕਰਵਾਏ ਪੇਟਿੰਗ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਸਨ। ਇਸ ਮੌਕੇ ਸੰਸਥਾ ਵੱਲੋਂ 22ਵਾਂ ਸੋਵੀਨਰ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੁਹਾਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ।
ਇਸ ਮੌਕੇ ਡਾ. ਰੀਟਾ ਭਾਰਦਵਾਜ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇ ਵਿਚ ਤੰਬਾਕੂ ਨਾ ਸਿਰਫ ਮੁਨੱਖੀ ਸਿਹਤ ਲਈ ਇਕ ਚੌਣੀਤੀ ਹੈ ਬਲਕਿ ਇਹ ਸਮਾਜਿਕ ਵਿਕਾਸ ਲਈ ਵੀ ਇਕ ਚੌਣੀਤੀ ਹੈ। ਉਹਨਾਂ ਕਿਹਾ ਕਿ ਤੰਬਾਕੂ ਨਾ ਸਿਰਫ ਮੁਨੱਖੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਉਸ ਦੇ ਨਾਲ ਇਹ ਆਰਥਿਕ ਰੂਪ ਤੇ ਵੀ ਸਮਾਜ ਨੂੰ ਕਮਜ਼ੋਰ ਕਰਦਾ ਹੈ ਅਤੇ ਵਾਤਾਵਰਣ ਨੂੰ ਵੀ ਦੂਸ਼ਿਤ ਕਰਦਾ ਹੈ। ਉਹਨਾਂ ਸੰਸਥਾ ਦੀ ਸੰਸਥਾਪਕ ਸਵ. ਅਮਤੇਸ਼ਵਰ ਕੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸਮਾਜ ਨੂੰ ਵੱਡੀ ਦੇਣ ਹੈ।
ਇਸ ਮੌਕੇ ਸੰਸਥਾ ਦੀ ਪ੍ਰਧਾਨ ਅਤੇ ਵਾਰਡ ਨੰਬਰ 29 ਤੋਂ ਮਿਊੰਸਪਲ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਸ ਸਾਲ ‘ਸੰਸਾਰ ਤੰਬਾਕੂ ਰਹਿਤ ਦਿਹਾੜੇ ’ਤੇ ਵਿਸ਼ਵ ਸਿਹਤ ਸੰਗਠਨ ਵੱਲੋਂ ‘ਤੰਬਾਕੂ ਤੇ ਕਾਰਡੀਓਵੈਸਕੁਲਰ ਰੋਗ’ ਰੱਖਿਆ ਗਿਆ ਹੈ ਕਿਉਂਕਿ ਹਰ ਸਾਲ ਪੂਰੀ ਦੁਨੀਆਂ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲਿਆਂ ਬਿਮਾਰੀਆਂ ਕਰਕੇ 60 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜਿਸ ’ਚੋਂ 20 ਲੱਖ ਮੋਤਾ ਕਾਰਡੀਓਵੈਸਕੁਲਰ ਰੋਗਾਂ ਕਰਕੇ ਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੇ ਕਾਫੀ ਸਾਲਾਂ ਤੋਂ ਸੰਸਥਾ ਵਲੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਤੰਬਾਕੂ ਕੰਟਰੋਲ ’ਤੇ ਕਾਮ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਤੋਂ ਸੰਸਥਾ ਨੇ ਹਰਿਆਣਾ ਵਿੱਚ ਵੀ ਤੰਬਾਕੂ ਕੰਟਰੋਲ ਤੇ ਸਿਹਤ ਵਿਭਾਗ ਹਰਿਆਣਾ ਨਾਲ ਮਿਲ ਕੇ ਕਰ ਕਰਨਾ ਸ਼ੁਰੂ ਕੀਤਾ ਹੈ। ਤੰਬਾਕੂ ਕੰਟਰੋਲ ਪ੍ਰੋਗਰਾਮ ਪੰਜਾਬ ਦੀ ਸਟੇਟ ਨੋਡਲ ਅਫ਼ਸਰ ਡਾ. ਅਰੀਤ ਕੌਰ ਨੇ ਇਸ ਮੌਕੇ ਕਿਹਾ ਕਿ ਹਰ ਸਾਲ ਭਾਰਤ ਵਿੱਚ ਦਸ ਲੱਖ ਲੋਕਾਂ ਦੇ ਮੌਤ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲਿਆਂ ਬਿਮਾਰੀਆਂ ਕਰਕੇ ਹੁੰਦੀ ਹੈ ਅਤੇ ਇਹਨਾਂ ਮੋਤਾ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਤੰਬਾਕੂ ਦੀ ਵਰਤੋਂ ਨੂੰ ਕਟ ਕੀਤਾ ਜਾ ਸਕੇ। ਉਹਨਾਂ ਖਾਸ ਤੋਰ ਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਉਹ ਤੰਬਾਕੂ ਤੋਂ ਦੂਰ ਰਹਿਣ ਕਿਉਂਕਿ ਇਹ ਬਾਕੀ ਦੇ ਨਸ਼ਿਆਂ ਲਈ ਰਾਹ ਖੋਲ੍ਹਦਾ ਹੈ।
ਇਸ ਮੌਕੇ ਡਾ. ਰਾਕੇਸ਼ ਗੁਪਤਾ,ਚੀਫ ਕੈਮੀਕਲ ਐਗਸਾਮੀਨਰ ਪੰਜਾਬ ਨੇ ਕਿਹਾ ਕਿ ਪੰਜਾਬ ਵਿਚ ਲੱਗਭਗ 26 ਲੱਖ ਲੋਗ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਦੇ ਹਨ। ਜਿਹੜੀ ਕਿ ਆਪਣੇ ਆਪ ਵਿਚ ਇਕ ਚੌਣੀਤੀ ਹੈ। ਉਹਨਾਂ ਨਾਲ ਹੀ ਕਿਹਾ ਕਿ ਹਰ ਰੋਜ ਭਾਰਤ ਵਿਚ 3500 ਅਤੇ ਪੰਜਾਬ ਵਿਚ 70 ਲੋਕਾਂ ਦੀ ਮੌਤ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲਿਆਂ ਬਿਮਾਰੀਆਂ ਕਰਕੇ ਹੁੰਦੀ ਹੈ। ਅੰਤ ਵਿੱਚ ਸੰਸਥਾ ਦੀ ਮੀਤ ਪ੍ਰਧਾਨ ਸੁਰਜੀਤ ਕੌਰ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਸੰਸਥਾ ਪੰਜਾਬ ਅਤੇ ਭਾਰਤ ਨੂੰ ਤੰਬਾਕੂ ਮੁਕਤ ਬਣਾਉਣ ਵਿੱਚ ਜ਼ਰੂਰ ਕਾਮਯਾਬ ਹੋਵੇਗੀ।
ਇਸ ਮੌਕੇ ਡਾ ਰਾਜਪਾਲ ਸੇਖੋਂ, ਸਟੇਟ ਨੋਡਲ ਅਫਸਰ ਤੰਬਾਕੂ ਕੰਟਰੋਲ ਪ੍ਰੋਗਰਾਮ ਹਰਿਆਣਾ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਕੱਤਰ ਵਿਪਿਨ ਨਾਗੀ, ਉਪ ਪ੍ਰਧਾਨ ਬੀਬੀ ਸੁਰਜੀਤ ਕੌਰ, ਮੀਡੀਆ ਸਲਾਹਕਾਰ ਹਾਕਮ ਸਿੰਘ ਜਵੰਧਾ, ਚੰਦਰਕਾਂਤਾ ਜਖ਼ਮੀ ਡਾਇਰੈਕਟਰ ਮੁਹਾਲੀ ਚੈਪਟਰ, ਜੁਆਇੰਟ ਸੈਕਟਰੀ ਵਿਪਿਨ ਬਜਾਜ, ਮਨਪ੍ਰੀਤ ਕੌਰ ਡਾਇਰੈਕਟਰ ਆਪ੍ਰੇਸ਼ਨਜ਼, ਈਰਾ ਸੂਰੀ ਮੈਂਬਰ ਐਡਵਾਈਜ਼ਰੀ ਆਦਿ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …