ਪੰਜਾਬੀ ਫਿਲਮ ‘ਆਟੇ ਦੀ ਚਿੜੀ’ ਦੀ ਸਟਾਰ ਕਾਸਟ ਸ਼ੂਟਿੰਗ ਲਈ ਕੈਨੇਡਾ ਰਵਾਨਾ

ਪੰਜਾਬੀ ਫਿਲਮਾਂ ਨੇ ਬਾਲੀਵੁੱਡ ਵੱਲ ਭੱਜ ਰਹੇ ਦਰਸ਼ਕਾਂ ਦੀ ਘਰ ਵਾਪਸੀ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਇਸ ਸਾਲ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਆਟੇ ਦੀ ਚਿੜੀ ਦੀ ਸਟਾਰ ਕਾਸਟ ਅੱਜ ਫਿਲਮ ਦੀ ਸ਼ੂਟਿੰਗ ਕਰਨ ਲਈ ਕੈਨੇਡਾ ਰਵਾਨਾ ਹੋ ਗਈ ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਸਥਾਨਕ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਬਲੌਂਗੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫਿਲਮ ਦੀ ਕਾਸਟ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬੀ ਫਿਲਮਾਂ ਨੇ ਮੌਜ਼ੂਦਾ ਦੌਰ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਛੋਹ ਕੇ ਬਾਲੀਵੁੱਡ ਵੱਲ ਭੱਜ ਰਹੇ ਦਰਸ਼ਕਾਂ ਦੀ ਘਰ ਵਾਪਸੀ ਕਰਵਾਈ ਹੈ ਅਤੇ ਪੰਜਾਬੀ ਸਿਨੇਮਾ ਨੇ ਲਗਾਤਾਰ ਕਈ ਹਿੱਟ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੌਜ਼ੂਦਾ ਦੌਰ ਦੀਆਂ ਪੰਜਾਬੀ ਫਿਲਮਾਂ ਵਿੱਚ ਕਹਾਣੀ, ਡਾਇਲਾਗ, ਕਮੇਡੀ, ਵਧੀਆ ਸੰਗੀਤ, ਗੱਲ ਕੀ ਹਰ ਮਸਾਲਾ ਹੁੰਦਾ ਹੈ।
ਫਿਲਮ ਦੀ ਸਟਾਰ ਕਾਸਟ ਵਿੱਚ ਕਮੇਡੀ ਕਲਾਕਾਰ ਬੀ.ਐਨ ਸ਼ਰਮਾ, ਸਰਦਾਰ ਸੋਹੀ, ਨਿਸ਼ਾ ਬਾਨੋ ਅਤੇ ਬਾਲ ਕਲਾਕਾਰ ਅਨਮੋਲ ਵਰਮਾ ਹਾਜ਼ਰ ਸਨ। ਫਿਲਮ ਦੇ ਸੰਬੰਧ ਵਿੱਚ ਗੱਲ ਕਰਦੇ ਹੋਏ ਕਮੇਡੀ ਕਲਾਕਾਰ ਬੀ.ਐਨ ਸ਼ਰਮਾ ਨੇ ਕਿਹਾ ਕਿ ਕਾਮੇਡੀ ਲਈ ਵਧੀਆ ਸਕ੍ਰਿਪਟ ਹੋਣੀ ਲਾਜ਼ਮੀ ਹੈ, ਤਾਂ ਹੀ ਕਲਾਕਾਰ ਕਮੇਡੀ ਰਾਹੀੱ ਭਖਦੇ ਮਸਲਿਆਂ ਤੇ ਚੰਗਾ ਵਿਅੰਗ ਕਰ ਸਕਦਾ ਹੈ। ਸਰਦਾਰ ਸੋਹੀ ਨੇ ਫਿਲਮ ਦੇ ਸੰਬੰਧ ਵਿੱਚ ਗੱਲ ਕਰਦੇ ਦੱਸਿਆ ਕਿ ਇਸ ਫਿਲਮ ਦੀ ਅੱਧੀ ਸ਼ੂਟਿੰਗ ਪੰਜਾਬ ਅਤੇ ਅੱਧੀ ਸ਼ੂਟਿੰਗ ਕਨੇਡਾ ਦੀ ਹੈ।
ਪਿਛਲੀਆਂ ਅਨੇਕਾਂ ਫਿਲਮਾਂ ਵਿੱਚ ਬਤੌਰ ਬਾਲ ਕਾਲਕਾਰ ਹਾਜਰੀ ਲਵਾ ਚੁੱਕਾ ਅਨਮੋਲ ਵਰਮਾ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਇਆ ਅਤੇ ਕਿਹਾ ਕਿ ਉਹ ਫਿਲਮ ਵਿੱਚ ਆਪਣੀ ਭੈਣ ਲਈ ਆਟੇ ਦੀ ਚਿੜੀ ਲੱਭਣ ਲਈ ਜਾਂਦਾ ਹੈ ਪ੍ਰੰਤੂ ਪੰਜਾਬ ਵਿੱਚੋੱ ਉਸਨੂੰ ਆਟੇ ਦੀ ਚਿੜੀ ਨਹੀੱ ਲੱਭਦੀ। ਅਦਾਕਾਰੀ ਅਤੇ ਗਾਇਕੀ ਦਾ ਸੁਮੇਲ ਰੱਖਣ ਵਾਲੀ ਨਿਸ਼ਾ ਬਾਨੋ ਨੇ ਕਿਹਾ ਕਿ ਭਾਵੇਂ ਇਸ ਫਿਲਮ ਵਿੱਚ ਉਸਨੇ ਕੋਈ ਗੀਤ ਨਹੀਂ ਗਾਇਆ, ਪ੍ਰੰਤੂ ਆਪਣੇ ਕਿਰਦਾਰ ਨੂੰ ਲੈ ਕੇ ਉਹ ਬਹੁਤ ਗੰਭੀਰ ਹੈ। ਇਸ ਫਿਲਮ ਨੂੰ ਤੇਗਬੀਰ ਸਿੰਘ ਵਾਲੀਆ ਵੱਲੋਂ ਪ੍ਰਡਿਊਸ ਕੀਤਾ ਜਾ ਰਿਹਾ ਹੈ ਜਦੋਕਿ ਉਪਰੋਕਤ ਕਲਾਕਾਰਾਂ ਤੋਂ ਇਲਾਵਾ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਮੁੱਖ ਭੂਮਿਕਾ ਵਿੱਚ ਅਤੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਰਬਿਲਾਸ ਸੰਘਾ ਸਹਿ ਕਲਾਕਾਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇਸ ਮੌਕੇ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਫਿਲਮ ਦਾ ਵਿਸ਼ਾ ਬਹੁਤ ਹੀ ਵਧੀਆ ਅਤੇ ਚੰਗਾ ਸੰਦੇਸ਼ ਦੇਣ ਵਾਲਾ ਹੈ ਅਤੇ ਆਲੋਪ ਹੋ ਚੁੱਕੇ ਪੰਜਾਬੀ ਸਭਿਆਚਾਰ ਨੂੰ ਅਵਾਜ਼ਾਂ ਮਾਰਦਾ ਨਜ਼ਰ ਆਉਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …