ਖਰੜ ਕੌਸਲ ਦੀ ਪ੍ਰਧਾਨ ਦੀ ਗੈਰਮੌਜੂਦਗੀ ਵਿੱਚ ਜੂਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਕੀਤੀ ਮੀਟਿੰਗ

ਨਕਸਾ ਫੀਸ ਘੱਟ ਕਰਨ ਦਾ ਏਜੰਡਾ 11 ਮਿਉਂਸਪਲ ਕੌਂਸਲਰਾਂ ਵੱਲੋਂ ਨਾਲ ਪਾਸ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਮਈ:
ਖਰੜ ਨਗਰ ਕੌਂਸਲ ਦੀ ਅੱਜ ਮੀਟਿੰਗ ਜੂਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਾਊਸ ਵਿੱਚ ਹਾਜ਼ਰ 11 ਕੌਂਸਲਰਾਂ ਵੱਲੋਂ ਕਮਰਸ਼ੀਅਲ ਨਕਸ਼ਾਂ ਫੀਸਾਂ ਘਟਾਉਣ ਦਾ ਮਤਾ ਨਾਲ ਪਾਸ ਕਰ ਦਿੱਤਾ ਗਿਆ। ਜਦਕਿ ਕੌਂਸਲ ਪ੍ਰਧਾਨ ਅੰਜੂ ਚੰਦਰ ਵੱਲੋਂ ਆਪਣੀ ਤਬੀਅਤ ਖਰਾਬ ਹੋਣ ਸਬੰਧੀ ਇੱਕ ਪੱਤਰ ਭੇਜ ਕੇ ਇਸ ਮੀਟਿੰਗ ਨੂੰ ਰੱਦ ਕਰਨ ਲਈ ਕਿਹਾ ਸੀ ਪਰ ਹਾਜ਼ਰ ਕੌਂਸਲਰਾਂ ਨੇ ਕੌਂਸਲ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਸ਼ੁਰੂ ਕਰਕੇ ਕਮਰਸ਼ੀਅਲ ਨਕਸ਼ਾ ਫੀਸਾਂ ਘਟਾਉਣ ਸਬੰਧੀ ਮਤਾ ਪਾਸ ਕਰ ਦਿੱਤਾ ।ਇਸ ਮੀਟਿੰਗ ਵਿੱਚ ਨਗਰ ਕੌਂਸਲ ਪ੍ਰਧਾਨ, ਹਲਕਾ ਵਿਧਾਇਕ ਕੰਵਰ ਸੰਧੂ ਅਤੇ 15 ਕੌਂਸਲਰ ਗੈਰ ਹਾਜ਼ਰ ਸਨ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੇ ਨਗਰ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਵੱਲੋਂ ਤਬੀਅਤ ਖਰਾਬ ਹੋਣ ਸਬੰਧੀ ਭੇਜੇ ਪੱਤਰ ਦਾ ਹਵਾਲਾ ਦਿੰਦਿਆਂ ਮੀਟਿੰਗ ਰੱਦ ਕਰਨ ਸਬੰਧੀ ਦੱਸਿਆ ਗਿਆ ਪਰ ਹਾਊਸ ਵਿੱਚ ਹਾਜ਼ਰ ਮੈਂਬਰਾਂ ਨੇ ਕੋਰਮ ਪੁਰਾ ਹੋਣ ਦੀ ਗੱਲ ਆਖਦਿਆਂ ਜੂਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਕੌਂਸਲਰ ਕੁਲਦੀਪ ਸਿੰਘ ਵੱਲੋਂ ਕਮਰਸ਼ੀਅਲ ਨਕਸ਼ਾਂ ਫੀਸਾਂ ਘਟਾਉਣ ਦਾ ਮਤਾ ਟੇਬਲ ਆਈਟਮ ਦੇ ਤੌਰ ’ਤੇ ਪੇਸ਼ ਕੀਤਾ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਪਾਸ ਕਰ ਦਿੱਤਾ। ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਇਨਾਂ ਨਕਸ਼ਿਆਂ ਦੇ ਰੇਟ ਵਧਾਉਣ ਤੋਂ ਪਹਿਲਾਂ ਜੋ ਰੇਟ ਤਹਿ ਸੀ ਉਸ ਵਿੱਚ ਮਾਮੁਲੀ ਵਾਧਾ ਕਰਕੇ ਰੇਟ ਤਹਿ ਕਰ ਦਿੱਤੇ ਜਾਣ । ਬਾਕੀ ਸਾਰੇ ਮਤੇ ਪੈਡਿੰਗ ਰੱਖੇ ਗਏ। ਮੀਟਿੰਗ ਖਤਮ ਹੋਣ ਤੋਂ ਬਾਅਦ ਕਮਲ ਕਿਸ਼ੌਰ ਸ਼ਰਮਾਂ ਨੇ ਆਖਿਆ ਕਿ ਕੌਂਸਲ ਅਧਿਕਾਰੀਆਂ ਨੇ ਸਰਕਾਰ ਵੱਲੋਂ ਰੇਟ ਘਟਾਉਣ ਲਈ ਭੇਜਿਆ ਪੱਤਰ 7-8 ਮਹੀਨੇ ਜਾਣਬੁੱਝ ਕੇ ਦੱਬੀ ਰੱਖਿਆ। ਪਰ ਪ੍ਰਧਾਂਨ ਨੂੰ ਐਮਰਜੇਸੀ ਮੀਟਿੰਗ ਸੱਦ ਕਿ ਉਕਤ ਮਤੇ ਨੂੰ ਪਾਸ ਕਰ ਦੇਣਾ ਚਾਹੀਦਾ ਸੀ ।ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੇ ਆਖਿਆ ਕਿ ਉਹ ਇਸ ਮੀਟਿੰਗ ਦੀ ਕਾਰਵਾਈ ਸਰਕਾਰ ਨੂੰ ਭੇਜਣਗੇ ਤੇ ਸਰਕਾਰ ਦੇ ਹੂਕਮਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਕੌਂਸਲਰ ਕੁਲਦੀਪ ਸਿੰਘ, ਪ੍ਰਗਟ ਸਿੰਘ, ਦਰਸ਼ਨ ਸਿੰਘ ਸ਼ਿਵਜੋਤ, ਮੇਜਰ ਸਿੰਘ, ਮਾਨ ਸਿੰਘ, ਜਗਜੀਤ ਸਿੰਘ, ਮਲਾਗਰ ਸਿੰਘ, ਦਵਿੰਦਰ ਸਿੰਘ ਬੱਲਾ, ਕਰਨੈਲ ਸਿੰਘ ਕੈਲੀ, ਬਲਵਿੰਦਰ ਕੌਰ ਅਤੇ ਕੌਂਸਲ ਸਟਾਫ਼ ਹਾਜ਼ਰ ਸੀ ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…