ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 6 ਜੂਨ ਨੂੰ ਕੱਢਿਆ ਜਾਵੇਗਾ ਗੁਰੂ ਗ੍ਰੰਥ ਗੁਰੂ ਪੰਥ ਆਜ਼ਾਦ ਮਾਰਚ: ਪੀਰਮੁਹੰਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਂਜੂਨ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆ ਦੀ ਯਾਦ ਵਿੱਚ ਗੁਰਦੁਆਰਾ ਸਾਰਾਗੜੀ ਸਾਹਿਬ ਤੋ ਅੰਮ੍ਰਿਤਸਰ ਤੋਂ 6 ਜੂਨ ਨੂੰ ਸਵੇਰੇ 7 ਵਜੇ ਗੁਰੂ ਗ੍ਰੰਥ ਗੁਰੂ ਪੰਥ ਅਜਾਦ ਖਾਲਸਾ ਮਾਰਚ ਸ਼ੁਰੂ ਹੋਕੇ ਪੈਦਲ ਹੀ 8 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇਗਾ ਉਥੇ ਸ਼ਹੀਦੀ ਯਾਦਗਾਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਮੂਹ ਸਿੱਖ ਕੌਮ ਦੀ ਨੌਜਵਾਨ ਪੀੜੀ ਨੂੰ ਇਸ ਮਾਰਚ ਵਿੱਚ ਵਧ ਚੜਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਬੀਤੇ 34 ਸਾਲਾ ਦੌਰਾਨ ਸਿੱਖ ਕੌਮ ਦਾ ਭਿਆਨਕ ਨੁਕਸਾਨ ਹੋਇਆ ਹੈ ਮੌਕੇ ਦੀ ਹਕੂਮਤ ਨੇ ਅਤੇ ਪਹਿਲੀਆ ਸਰਕਾਰਾ ਨੇ ਸਿੱਖ ਕੌਮ ਨੂੰ ਇਨਸਾਫ਼ ਨਹੀ ਦਿੱਤਾ। ਉਹਨਾਂ ਸਮੂਹ ਪੰਥਕ ਧਿਰਾ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਕਾਇਮ ਕਰਨ ਲਈ ਸਮੁੱਚੇ ਗਿਲੇ ਸਿਕਵੇ ਭੁੱਲਾ ਕੇ ਪੰਥਕ ਸੋਚ ਵਿਚਾਰ ਨਾਲ ਸਿੱਖ ਕੌਮ ਦੀ ਚੜਦੀਕਲਾ ਲਈ ਯਤਨਸ਼ੀਲ ਹੋਣ।
ਕਰਨੈਲ ਸਿੰਘ ਪੀਰਮੁਹਮੰਦ ਨੇ ਸਿਲਾਂਗ ਮੇਘਾਲਿਆ ਵਿਖੇ ਸਿੱਖ ਪ੍ਰੀਵਾਰਾ ਉਪਰ ਹਮਲਾ ਕਰਨ ਅਤੇ ਗੁਰਦੁਆਰਾ ਡਾਗਮਾਰ ਸਾਹਿਬ ਤੇ ਕਬਜਾ ਕਰਨ ਦੀ ਘਟਨਾ ਦਾ ਸਖਤ ਨੋਟਿਸ ਲੈਦਿਆ ਕਿਹਾ ਕਿ 34 ਸਾਲਾ ਬਾਅਦ ਵੀ ਫਿਰਕਾਪ੍ਰਸਤ ਹਕੂਮਤ ਦੀ ਵੋਟ ਰਾਜਨੀਤੀ ਸਿੱਖਾ ਨੂੰ ਬਹੁਗਿਣਤੀ ਹੱਥੋ ਅਪਮਾਨਿਤ ਕਰਾ ਰਹੀ ਹੈ ਉਹਨਾ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਉਹ ਪੂਰੀ ਦ੍ਰਿੜਤਾ ਨਾਲ ਹਾਲਾਤਾ ਦਾ ਮੁਕਾਬਲਾ ਕਰੇ ਅੱਜ ਜੀਰਕਪੁਰ ਦੇ ਨਜ਼ਦੀਕ ਪਿੰਡ ਸਰਸੀਨੀ ਵਿਖੇ ਸ਼ਹੀਦੀ ਸਮਾਗਮ ਵਿੱਚ ਪਹੁੰਚ ਕੇ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਸੰਗਤਾ ਨੂੰ ਅਪੀਲ ਕੀਤੀ ਕਿ ਉਹ ਡੇਰਾਵਾਦ ਦਾ ਖਹਿੜਾ ਛੱਡਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ। ਇਸ ਮੌਕੇ ਪੰਥਕ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 6 ਜੂਨ ਨੂੰ ਸ਼ਹੀਦਾ ਦੀ ਯਾਦ ਵਿੱਚ ਕੱਢੇ ਜਾ ਰਹੇ ਮਾਰਚ ਵਿੱਚ ਉਹ ਆਪਣੇ ਜਥੇ ਅਤੇ ਸੰਗਤਾ ਦੇ ਵੱਡੇ ਕਾਫਲੇ ਨਾਲ ਸ਼ਾਮਲ ਹੋਣਗੇ ਉਹਨਾ ਸਮੂਹ ਸਿੱਖ ਸੰਗਤਾ ਨੂੰ ਵੀ ਇਸ ਮਾਰਚ ਵਿੱਚ ਵੱਧ ਚੜਕੇ ਸ਼ਾਮਲ ਹੋਣ ਲਈ ਅਪੀਲ ਕੀਤੀ ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਜਗਰੂਪ ਸਿੰਘ, ਮੀਤ ਪ੍ਰਧਾਨ ਜਸਬੀਰ ਸਿੰਘ ਸੰਧੂ, ਰਮੇਸ਼ ਮੈਗੀ, ਤੇਜਿੰਦਰ ਸਿੰਘ ਰਾਜਪੁਰਾ ਸਮੇਤ ਕਈ ਹੋਰ ਪੰਥਕ ਸੇਵਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …