Nabaz-e-punjab.com

ਆਰੀਅਨਜ਼ ਕਾਲਜ ਵੱਲੋਂ ਸਕਾਲਰਸ਼ਿਪ ਹੈਲਪਲਾਈਨ ਨੰਬਰ 1800-123-3633 ਜਾਰੀ

ਆਰੀਅਨਜ਼ ਵਿੱਚ ਸਕਾਲਰਸ਼ਿਪ ਲਈ 15 ਜੂਨ ਤੱਕ ਦਿੱਤੀਆਂ ਜਾ ਸਕਦੀਆਂ ਅਰਜ਼ੀਆਂ: ਡਾ. ਅੰਸ਼ੂ ਕਟਾਰੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਇੰਜੀਨੀਅਰਿੰਗ, ਲਾਅ, ਪ੍ਰਬੰਧਨ, ਖੇਤੀਬਾੜੀ, ਨਰਸਿੰਗ, ਫਾਰਮੇਸੀ, ਐਜੂਕੇਸ਼ਨ ਆਦਿ ਵਿਭਾਗਾਂ ਵਿਚ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਅਧੀਨ ਦਾਖਲੇ ਸ਼ੁਰੂ ਹੋ ਚੁੱਕੇ ਹਨ। ਆਰੀਅਨਜ਼ ਗਰੁੱਪ ਵਿਚ ਸਕਾਲਰਸ਼ਿਪ ਅਧੀਨ ਅਰਜ਼ੀ ਦੇਣ ਲਈ ਆਖਰੀ ਤਾਰੀਖ 15 ਜੂਨ ਹੈ। ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਆਰੀਅਨਜ਼ ਟੋਲ ਫ੍ਰੀ ਹੈਲਪਲਾਈਨ ਨੰਬਰ 1800-123-3633 ‘ਤੇ ਮਿਸਡ ਕਾਲ ਦੇ ਸਕਦੇ ਹਨ ਜਾਂ www.aryans.edu.in ਤੇ ਅਰਜ਼ੀ ਦੇ ਸਕਦੇ ਹਨ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਯੋਗ ਅਤੇ ਲੋੜਵੰਦ ਵਿਦਿਆਰਥੀ ਐਮ.ਆਰ ਕਟਾਰੀਆ ਮੈਮੋਰੀਅਲ ਸਕਾਲਰਸ਼ਿਪ, ਰੌਸ਼ਾਨ ਸਕਾਲਰਸ਼ਿਪ ਸਕੀਮ, ਡਾ. ਕਿਰਨ ਬੇਦੀ ਸਕਾਲਰਸ਼ਿਪ ਸਕੀਮ, ਬੇਟੀ ਬਚਾਓ, ਬੇਟੀ ਪੜਾਓ ਸਕੀਮ, ਡਾ. ਕਲਾਮ ਮੈਮੋਰੀਅਲ ਸਕਾਲਰਸ਼ਿਪ ਸਕੀਮ ਆਦਿ ਲਈ ਅਰਜ਼ੀ ਦੇ ਸਕਦੇ ਹਨ। ਸਕਾਲਰਸ਼ਿਪ ਅਧੀਨ ਐਸਸੀ, ਐਸਟੀ, ਓਬੀਸੀ ਦੇ ਵਿਦਿਆਰਥੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਚੰਡੀਗੜ-ਪਟਿਆਲਾ ਹਾਈਵੇ ਤੇ ਬਨੂੜ-ਰਾਜਪੁਰਾ ਦੇ ਵਿਚਕਾਰ ਸਥਿਤ ਹੈ। 3,000 ਤੋਂ ਵੱਧ ਵਿਦਿਆਰਥੀ ਪਹਿਲਾਂ ਹੀ ਕੈਂਪਸ ਵਿੱਚ ਪੜ੍ਹ ਰਹੇ ਹਨ, ਜਿਸ ਵਿੱਚ 1500 ਤੋਂ ਵੱਧ ਵਿਦਿਆਰਥੀ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਅਧੀਨ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਹੁਣ ਆਰੀਅਨਜ਼ ਗਰੁੱਪ ਆਪਣੇ 12ਵੇਂ ਅਕਾਦਮਿਕ ਸੈਸ਼ਨ ਵਿੱਚ ਦਾਖ਼ਲਾ ਹੋ ਚੁੱਕਿਆ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…