ਸੀਜੀਸੀ ਝੰਜੇੜੀ ਦੇ 148 ਵਿਦਿਆਰਥੀਆਂ ਨੇ ਆਈਆਈਟੀ ਮੁੰਬਈ ਤੇ ਸਵੈਮ ਵੱਲੋਂ ਕਰਵਾਏ ਕੋਰਸ ਪਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੇ 148 ਵਿਦਿਆਰਥੀਆਂ ਨੇ ਆਈਆਈਟੀ ਮੁੰਬਈ ਅਤੇ ਸਵੈਮ ਵੱਲੋਂ ਕਰਵਾਏ ਗਏ ਕੋਰਸਾਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਪੇਸ਼ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਝੰਜੇੜੀ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹੋਏ ਅਤੇ ਪ੍ਰੋਫੈਸ਼ਨਲ ਜਾਣਕਾਰੀ ਵਧਾਉਣ ਦੇ ਮੰਤਵ ਨਾਲ ਕੈਂਪਸ ਵਿੱਚ ਸੈਂਟਰ ਆਫ਼ ਐਕਸੀਲੈਂਸ ਤਿਆਰ ਕੀਤੇ ਗਏ ਸਨ।
ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਨਵੀ ਦਿੱਲੀ ਦੀ ਸਰਪ੍ਰਸਤੀ ਹੇਠ ਇਹ ਸੈਂਟਰ ਆਈਆਈਟੀ ਮੁੰਬਈ, ਆਈਆਈਟੀ ਸਮੇਤ ਭਾਰਤ ਦੀ ਮੁੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਸਨ। ਜਿਸ ਵਿੱਚ ਕੇਂਦਰੀ ਮਨੁੱਖੀ ਸ੍ਰੋਤ ਮੰਤਰਾਲੇ ਅਤੇ ਆਈਆਈਟੀ ਮੁੰਬਈ ਦੇ ਸਹਿਯੋਗ ਨਾਲ ਕਰਵਾਏ ਗਏ ਇਨ੍ਹਾਂ ਕੋਰਸਾਂ ਵਿੱਚ ਵਿਦਿਆਰਥੀ ਆਨ ਲਾਈਨ ਰਜਿਸਟਰ ਹੋ ਕੇ ਆਧੁਨਿਕ ਵਿਸ਼ਿਆਂ ਤੇ ਆਪਣੀ ਇੱਛਾ ਅਨੁਸਾਰ ਕੋਰਸ ਜੁਆਇਨ ਕਰਦੇ ਹਨ।
ਇਸ ਸਬੰਧੀ ਉਨ੍ਹਾਂ ਨੂੰ ਆਨਲਾਈਨ ਦਿੱਤੇ ਗਏ ਨੋਟਸ ਰਾਹੀ ਉਨ੍ਹਾਂ ਵੱਲੋਂ ਐਸਾਈਂਮੈਂਟ ਦੇਣ ਦੇ ਨਾਲ ਨਾਲ ਕਿਸੇ ਵੀ ਤਰਾਂ ਦੀ ਜਾਣਕਾਰੀ ਮਸ਼ਹੂਰ ਸਿੱਖਿਆਂ ਸ਼ਾਸਤਰੀਆਂ ਵੱਲੋਂ ਆਨਲਾਈਨ ਦਿਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦਾ ਆਨ ਲਾਈਨ ਟੈੱਸਟ ਹੁੰਦਾ ਹੈ। ਜਿਸ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਹੀ ਚੁਣਿਆਂ ਜਾਂਦਾ ਹੈ। ਇਸ ਵਾਰ ਕਰਵਾਏ ਗਏ ਆਨ ਲਾਈਨ ਟੈੱਸਟ ਵਿਚ ਸੀਜੀਸੀ ਦੇ 79 ਵਿਦਿਆਰਥੀ ਫੋਸ ਵਿਚ ਪਾਸ ਆਊਟ ਰਹੇ ਜਿਨ੍ਹਾਂ ਨੂੰ ਆਈਆਈਟੀ ਮੁੰਬਈ ਵੱਲੋਂ ਮਾਨਤਾ ਦਿੱਤੀ ਗਈ। ਜਦੋਂਕਿ 69 ਵਿਦਿਆਰਥੀ ਏਆਈਸੀਟੀਈ ਦੀ ਸਵੈਮ ਸਕੀਮ ਵਿੱਚ ਪਾਸ ਆਊਟ ਹੋਏ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਮਨੁੱਖੀ ਸ੍ਰੋਤ ਮੰਤਰਾਲੇ ਅਤੇ ਆਈਆਈਟੀ ਵੱਲੋਂ ਕੀਤੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੈਸ਼ਨ ਦੌਰਾਨ ਸੀਜੀਸੀ ਝੰਜੇੜੀ ਦੇ ਵਿਦਿਆਰਥੀ ਅਤਿ ਆਧੁਨਿਕ ਜਾਣਕਾਰੀ ਬਹੁਤ ਥੋੜੇ ਸਮੇਂ ਵਿੱਚ ਹਾਸਲ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਵਿਸ਼ਵ ਪੱਧਰ ’ਤੇ ਆਈਟੀ ਦੇ ਖੇਤਰ ਵਿੱਚ ਜਿਸ ਤਰ੍ਹਾਂ ਨਾਲ ਕ੍ਰਾਂਤੀਕਾਰੀ ਬਦਲਾਓ ਆ ਰਹੇ ਹਨ। ਉਸ ਦੀ ਜਾਣਕਾਰੀ ਆਪਣੇ ਵਿਦਿਆਰਥੀਆਂ ਨੂੰ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਸੀਜੀਸੀ ਝੰਜੇੜੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ. ਬਾਂਸਲ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…