Share on Facebook Share on Twitter Share on Google+ Share on Pinterest Share on Linkedin 3582 ਅਧਿਆਪਕਾਂ ਦੇ ਵਫ਼ਦ ਨੇ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ: 3582 ਅਧਿਆਪਕ ਯੂਨੀਅਨ ਦਾ ਇੱਕ ਵਫ਼ਦ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਮਿਲਿਆ ਅਤੇ ਆਪਣੀ ਮੰਗਾਂ ਸਬੰਧੀ ਮੰਤਰੀ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਵਫ਼ਦ ਨੇ ਸਿੱਖਆ ਵਿਭਾਗ ਵਲੋਂ ਕੀਤੀ ਜਾ ਰਹੀ ਮਾਸਟਰ ਕਾਡਰ ਦੀ ਭਰਤੀ ਵਿੱਚ ਖਾਲੀ ਬਚਦੀਆਂ ਅਸਾਮੀਆਂਨੂੰ ਡੀ ਰਿਜ਼ਰਵ ਕਰਨ ਦੀ ਮੰਗ ਕੀਤੀ। ਵਫ਼ਦ ਅਨੁਸਾਰ ਇਸ ਪ੍ਰਤੀ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਹੈ। ਸਿੱਖਿਆ ਮੰਤਰੀ ਨੂੰ ਮਿਲੇ ਵਫ਼ਦ ਵਿੱਚ ਸ਼ਾਮਲ ਯਸ਼ਪਾਲ ਬਾਰੀਆ, ਰਾਜਵੰਤ ਕੌਰ, ਹੀਰਾ ਲਾਲ, ਮੇਜਰ ਸਿੰਘ, ਰਮਨਦੀਪ ਸਿੰਘ, ਰਮਨਜੀਤ ਕੌਰ, ਦੀਪਿਕਾ, ਮਨਪ੍ਰੀਤ ਸਿੰਘ, ਜਸਵੀਰ, ਰਜਨੀ ਮਿਗਲਾਨੀ ਅਤੇ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਇਸ ਮੌਕੇ ਆਪਣੇ ਓਐਸਡੀ ਨੂੰ ਇਸ ਸੰਬੰਧੀ ਫਾਈਲ ਭੇਜਣ ਲਈ ਕਿਹਾ ਅਤੇ ਵਫਦ ਨੂੰ ਭਰੋਸਾ ਦਿੱਤ ਕਿ ਮਾਸਟਰ ਕਾਡਰ 2012 ਦੀਆਂ ਅਸਾਮੀਆਂ ਦੀ ਭਰਤੀ ਤੋੱ ਬਾਅਦ ਜਿੰਨੀਆਂ ਵੀ ਅਸਾਮੀਆਂ ਬਚਣਗੀਆਂ ਉਥੇ ਯੋਗ ਉਮੀਦਵਾਰਾਂ ਨੂੰ ਛੇਤੀ ਤੋੱ ਛੇਤੀ ਨਿਯੁਕਤ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ