Share on Facebook Share on Twitter Share on Google+ Share on Pinterest Share on Linkedin ਯੂਨੀਵਰਸਲ ਗਰੁੱਪ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੇਂ ਕੋਰਸਾਂ ਦੀ ਸ਼ੁਰੂਆਤ ਯੂਨੀਵਰਸਲ ਗਰੁੱਪ ਵਿਦਿਆਰਥੀਆਂ ਦੀ ਸੰਪੂਰਨ ਸ਼ਖ਼ਸੀਅਤ ਉਸਾਰੀ ਲਈ ਵਚਨਬੱਧ: ਡਾ. ਗੁਰਪ੍ਰੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ: ਯੂਨੀਵਰਸਲ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਸਰਬਪੱਖੀ ਵਿਕਾਸ ਵੀ ਕਰ ਰਿਹਾ ਹੈ। ਹੁਣ ਇਸ ਗਰੁੱਪ ਵੱਲੋਂ ਕੁਝ ਹੋਰ ਨਵੇਂ ਕੋਰਸ ਲਾਂਚ ਕੀਤੇ ਗਏ ਹਨ। ਜਿਸ ਦਾ ਲਾਭ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੇਗਾ। ਸ਼ੁਰੂ ਕੀਤੇ ਗਏ ਨਵੇਂ ਕੋਰਸਾਂ ਵਿੱਚ ਡਿਪਲੋਮਾ ਇੰਨ ਐਗਰੀਕਲਚਰ, ਬੈਚਲਰ ਆਫ਼ ਵਕੈਸ਼ਨਲ, ਡਿਪਲੋਮਾ ਇਨ ਵਕੈਸ਼ਨਲ ਅਤੇ ਸਕਿੱਲ ਡਿਪਲੋਮਾ ਜ਼ਿਕਰਯੋਗ ਹਨ। ਇਸ ਮੌਕੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂ ਕੀਤੇ ਗਏ ਕੋਰਸਾਂ ਵਿੱਚ ਡਿਪਲੋਮਾ ਇੰਨ ਐਗਰੀਕਲਚਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਬੈਚਲਰ ਆਫ ਵਕੈਸ਼ਨਲ ਨੂੰ ਪੀ.ਟੀ.ਯੂ ਤੋਂ ਜਦੋਂਕਿ ਡਿਪਲੋਮਾ ਇਨ ਵਕੈਸ਼ਨਲ ਅਤੇ ਸਕਿੱਲ ਡਿਪਲੋਮਾ ਨੂੰ ਪੀ.ਐਸ.ਬੀ.ਟੀ.ਈ ਤੋਂ ਮਾਨਤਾ ਪ੍ਰਾਪਤ ਹੈ। ਜਿਨ੍ਹਾਂ ਦੀ ਮਨਜੂਰੀ ਏ.ਆਈ.ਸੀ.ਟੀ ਤੋਂ ਪ੍ਰਾਪਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਸ਼ਵੀਕਰਨ ਤੇ ਬਾਜ਼ਾਰੀਕਰਨ ਦੀਆਂ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਵਿੱਚ ਜਿੱਥੇ ਵੱਖ-ਵੱਖ ਮਾਹਿਰ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣਗੇ, ਉ¤ੱਥੇ ਉਦਯੋਗਾਂ ਦੇ ਵਿਸ਼ੇਸ਼ ਮਾਹਿਰ ਵੀ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਕਾਲਜ ਵਿੱਚ ਆਉਣਗੇ। ਸ੍ਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕੋਰਸ ਜਿੱਥੇ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਯੋਗ ਬਣਾਉਣਗੇ, ਉਥੇ ਉਨ੍ਹਾਂ ਨੂੰ ਇੰਡਸਟਰੀ ਦੀਆਂ ਜ਼ਰੂਰਤਾਂ ਅਨੁਸਾਰ ਕੁਸ਼ਲ ਅਤੇ ਹੁਨਰਮੰਦ ਮੁਲਾਜ਼ਮ ਬਣਨ ਦੇ ਵੀ ਯੋਗ ਵੀ ਬਣਾਉਣਗੇ। ਉਨ੍ਹਾਂ ਕਿਹਾ ਯੂਨੀਵਰਸਲ ਗਰੁੱਪ ਵਿਦਿਆਰਥੀਆਂ ਦੀ ਸੰਪੂਰਨ ਸ਼ਖ਼ਸੀਅਤ ਉਸਾਰੀ ਲਈ ਵਚਨਬੱਧ ਸੰਸਥਾ ਹੈ ਅਤੇ ਗਰੁੱਪ ਹਮੇਸ਼ਾ ਤੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਸਰਬਪੱਖੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਇਸ ਸੰਸਕਾਨ ’ਚੋਂ ਸਿਖਿਆ ਹਾਸਲ ਕਰਨ ਵਾਲੇ ਅਤੇ ਪਾਸ ਆਊਟ ਵਿਦਿਆਰਥੀ ਸਿਰਫ਼ ਗਿਆਨ ਨਾਲ ਭਰਪੂਰ ਹੀ ਨਹੀਂ ਹੁੰਦੇ, ਸਗੋਂ ਉਹ ਇੱਕ ਵਧੀਆ ਨਾਗਰਿਕ ਵਜੋਂ ਵੀ ਸਥਾਪਿਤ ਸਾਬਤ ਹੋਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ