Share on Facebook Share on Twitter Share on Google+ Share on Pinterest Share on Linkedin ਹਰਜੀਤ ਸਿੰਘ ਗਰੇਵਾਲ ਮੁੜ੍ਹ ਪੀ.ਆਰ.ਐਸ.ਆਈ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਚੁਣੇ ਗਏ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ 1 ਜੁਲਾਈ : ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀ.ਆਰ.ਐਸ.ਆਈ) ਦੇ ਚੰਡੀਗੜ੍ਹ ਚੈਪਟਰ ਦੇ ਸਾਲਾਨਾ ਆਮ ਇਜਲਾਸ ਦੌਰਾਨ ਹੋਈ ਚੋਣ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੂੰ ਮੁੜ੍ਹ ਦੋ ਸਾਲਾਂ ਲਈ ਨਿਰਵਿਰੋਧ ਚੇਅਰਮੈਨ ਚੁਣ ਲਿਆ ਗਿਆ। ਇਸੇ ਦੌਰਾਨ ਕਾਰਜਕਾਰਨੀ ਦੇ ਸੱਤ ਮੈਂਬਰ ਵੀ ਨਿਰਵਿਰੋਧ ਚੁਣੇ ਗਏ। ਇਸ ਮੌਕੇ ਰਿਟਰਨਿੰਗ ਅਧਿਕਾਰੀ ਸੁਭਾਸ਼ ਮੌਂਗਾ ਨੇ ਉਮੀਦਵਾਰਾਂ ਵੱਲੋਂ ਦਾਖ਼ਲ ਨਾਮਜ਼ਦਗੀ ਪੱਤਰਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਚੰਡੀਗੜ੍ਹ ਚੈਪਟਰ ਦੀ ਸੱਤ ਮੈਂਬਰੀ ਕਾਰਜਕਾਰਨੀ ਕਮੇਟੀ ਲਈ ਅੰਤਿਮ ਸੂਚੀ ਅਨੁਸਾਰ ਕੁੱਲ ਸੱਤ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ ਜਿਸ ਕਰਕੇ ਕਾਰਜਕਾਰਨੀ ਕਮੇਟੀ ਲਈ ਸਾਰੇ ਉਮੀਦਵਾਰ ਨਿਰਵਿਰੋਧ ਚੁਣ ਲਏ ਗਏ। ਚੋਣ ਅਜਲਾਸ ਦੌਰਾਨ ਕਾਰਜਕਾਰਨੀ ਮੈਂਬਰ ਆਰ.ਕੇ ਕਪਲਾਸ਼ ਨੇ ਹਰਜੀਤ ਸਿੰਘ ਗਰੇਵਾਲ ਦਾ ਨਾਂ ਚੇਅਰਮੈਨ ਲਈ ਪੇਸ਼ ਕੀਤਾ ਜਿਸ ਦੀ ਤਾਇਦ-ਮਜ਼ੀਦ ਸਮੂਹ ਮੈਂਬਰਾਂ ਵੀ ਕੀਤੀ। ਇਸ ਚੋਣ ਉਪਰੰਤ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਬਾਕੀ ਅਹੁਦੇਦਾਰਾਂ ਨੂੰ ਚੁਣਨ ਦੇ ਅਧਿਕਾਰ ਚੇਅਰਮੈਨ ਗਰੇਵਾਲ ਨੂੰ ਦਿੱਤੇ। ਉਨ੍ਹਾਂ ਨੇ ਆਪਣੀ ਪੁਰਾਣੀ ਟੀਮ ਵਿਚੋਂ ਹੀ ਚੰਡੀਗੜ੍ਹ ਖੱਪਤਕਾਰ ਐਸੋਸੀਏਸ਼ਨ ਦੇ ਚੇਅਰਮੈਨ ਆਰ.ਕੇ ਕਪਲਾਸ਼ ਨੂੰ ਵਾਈਸ ਚੇਅਰਮੈਨ ਅਤੇ ਬਰਫ਼ਬਾਰੀ ਤੇ ਹਿਮਲਿੰਗ ਅਧਿਐਨ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਡਾ ਜਿੰਮੀ ਕਾਂਸਲ ਨੂੰ ਜਨਰਲ ਸਕੱਤਰ ਚੁਣਿਆ। ਇਨ੍ਹਾਂ ਤੋਂ ਇਲਾਵਾ ਹਰਜਿੰਦਰ ਕੁਮਾਰ ਨੂੰ ਵਿੱਤ ਸਕੱਤਰ, ਏ.ਪੀ.ਆਰ.ਓ. ਰਘਵੀਰ ਚੰਦ ਸ਼ਰਮਾ ਤੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਹਰਿਆਣਾ ਰਾਜ ਸਿੰਘ ਕਾਦੀਆਨ ਨੂੰ ਸੰਯੁਕਤ ਸਕੱਤਰ ਜਦਕਿ ਬਲਜੀਤ ਸਿੰਘ ਸੈਣੀ ਚੈਪਟਰ ਦੇ ਮੈਂਬਰ ਕਾਰਜਕਾਰਨੀ ਮੈਂਬਰ ਬਣਾਏ ਗਏ। ਇਨ੍ਹਾਂ ਤੋਂ ਇਲਾਵਾ ਪੀ.ਆਰ.ਐਸ.ਆਈ ਦੀ ਨੈਸ਼ਨਲ ਕੌਂਸਲ ਲਈ ਵੀ ਤਿੰਨ ਮੈਂਬਰਾਂ ਦੀ ਨਾਮਜ਼ਦਗੀ ਕੀਤੀ ਗਈ ਜਿਨ੍ਹਾਂ ਵਿਚ ਉੱਪ ਸਕੱਤਰ (ਮੀਡੀਆ) ਪਾਵਰਕਾਮ ਹਰਪ੍ਰੀਤ ਸਿੰਘ ਔਲਖ, ਸਾਬਕਾ ਡਿਪਟੀ ਡਾਇਰੈਕਟਰ ਡਾ. ਉਮਾ ਸ਼ਰਮਾ ਤੇ ਬਰਫ਼ਬਾਰੀ ਤੇ ਹਿਮਲਿੰਗ ਅਧਿਐਨ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਅਸ਼ਵਾਘੋਸ਼ ਗੰਜੂ ਅਤੇ ਸ਼ਾਮਲ ਹਨ। ਇਸੇ ਦੌਰਾਨ ਲੋਕ ਸੰਪਰਕ ਵਿਭਾਗ ਹਰਿਆਣਾ ਦੇ ਵਧੀਕ ਡਾਇਰੈਕਟਰ ਰਾਜੀਵ ਖੋਸਲਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੱਤਰਕਾਰਤਾ ਤੇ ਜਨ ਸੰਪਰਕ ਵਿਭਾਗ ਦੀ ਪ੍ਰੋਫ਼ੈਸਰ ਡਾ. ਬਿੰਦੂ ਸ਼ਰਮਾ ਨੂੰ ਚੰਡੀਗੜ੍ਹ ਚੈਪਟਰ ਦੀ ਕਾਰਜਕਾਰਨੀ ਵਿੱਚ ਮੈਂਬਰ ਕੋਆਪਟ ਕੀਤਾ ਗਿਆ। ਇਸ ਚੋਣ ਉਪਰੰਤ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਸਮੂਹ ਮੈਂਬਰਾਂ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਪਿਛਲੇ ਦੋ ਸਾਲਾਂ ਦੀ ਪ੍ਰਗਤੀ ਰਿਪੋਰਟ ਵੀ ਸਾਂਝੀ ਕੀਤੀ ਜਦਕਿ ਵਾਈਸ ਚੇਅਰਮੈਨ ਆਰ.ਕੇ. ਕਪਲਾਸ਼ ਨੇ ਚੈਪਟਰ ਦਾ ਲੇਖਾ-ਜੋਖਾ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਮੈਂਬਰਾਂ ਨੇ ਵੀ ਚੰਡੀਗੜ੍ਹ ਚੈਪਟਰ ਵੱਲੋਂ ਆਉਂਦੇ ਦਿਨ੍ਹਾਂ ‘ਚ ਵੱਖ-ਵੱਖ ਵਿਸ਼ਿਆਂ ਉਤੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਅਤੇ ਕਾਰਜਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਚੰਡੀਗੜ੍ਹ ਚੈਪਟਰ ਦੇ ਸਾਲਾਨਾ ਅਜਲਾਸ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਪੀ.ਆਰ.ਐਸ.ਆਈ ਦੀ ਨੈਸ਼ਨਲ ਕੌਂਸਲ ਵੱਲੋਂ ਪਹਿਲਾਂ ਥਾਪੀ ਗਈ ਐਡਹਾਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਇਸ ਸਲਾਨਾ ਅਜਲਾਸ ਵਿਚ ਬਿਨਾਂ ਸ਼ਰਤ ਸ਼ਾਮਲ ਹੁੰਦਿਆਂ ਸਮੁੱਚੀ ਚੋਣ ਪ੍ਰਕਿਰਿਆ ਵਿਚ ਵੀ ਹਾਜਰੀ ਭਰੀ। ਇੰਨਾਂ ਮੈਂਬਰਾਂ ਦੇ ਇਸ ਸਲਾਨਾ ਮੀਟਿੰਗ ਵਿਚ ਬਿਨਾਂ ਸ਼ਰਤ ਸ਼ਾਮਿਲ ਹੋਣ ‘ਤੇ ਚੇਅਰਮੈਨ ਗਰੇਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਭਵਿੱਖ ਵਿਚ ਵੀ ਨਵੀਂ ਚੁਣੀ ਟੀਮ ਅਤੇ ਸਮੁੱਚੇ ਚੈਪਟਰ ਨੂੰ ਸਮਰਪਿਤ ਹੁੰਦਿਆਂ ਉਸਾਰੂ ਸਹਿਯੋਗ ਦਿੰਦੇ ਰਹਿਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਭੁਪਿੰਦਰ ਸਿੰਘ ਬੱਤਰਾ, ਪੀ.ਆਈ.ਬੀ. ਦੇ ਜਾਇੰਟ ਡਾਇਰੈਕਟਰ ਪਵਿੱਤਰ ਸਿੰਘ, ਪਾਵਰਕਾਮ ਦੇ ਅਧੀਨ ਸਕੱਤਰ ਪ੍ਰੈਸ ਮਨਮੋਹਨ ਸਿੰਘ, ਕੁਵਿੱਕ ਰਿਲੇਸ਼ਨਜ਼ ਪ੍ਰਾਈਵੇਟ ਲਿਮ. ਦੇ ਮੁੱਖ ਪ੍ਰਬੰਧਕੀ ਨਿਰਦੇਸ਼ਕ ਪੀ.ਕੇ. ਖੁਰਾਣਾ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਏ.ਪੀ.ਆਰ.ਓ. ਰਮਨ ਬਜਾਜ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ