nabaz-e-punjab.com

2022 ਤੱਕ ਪੰਜਾਬ ਵਿੱਚ ਲੱਗਣਗੇ 20 ਹਜਾਰ ਸੋਲਰ ਪੰਪ: ਕਾਂਗੜ

ਕਿਹਾ , ਸਿੰਚਾਈ ਦੇ ਖੇਤਰ ਵਿੱਵ ਕ੍ਰਾਂਤੀਕਾਰੀ ਬਦਲਾਅ ਹੈ ਸੋਲਰ ਜਲ ਯੋਜਨਾਂ
ਸਰਕਾਰ ਦੀ ਇਸੇ ਵਿੱਤੀ ਸਾਲ 2018-19 ਵਿੱਚ 2800 ਸੋਲਰ ਪੰਪ ਲਗਾਉਣ ਦੀ ਯੋਜਨਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 01 ਜੁਲਾਈ:
ਪੰਜਾਬ ਐਨਰਜੀ ਡਿਪਲਮੈਂਟ ਏਜੰਸੀ ( ਪੇਡਾ ) ਸੋਰ ਊੁਰਜਾ ਸਯੰਤਰ, ਸੋਰ ਸਟਰੀਟ ਲਾਈਟਸ, ਸੋਰ ਜਲ ਤਾਪ ਪ੍ਰਣਾਲੀ, ਬਾਇਓਮਾਸ ਪਾਵਰ ਪਲਾਂਟ ਅਤੇ ਮਿੰਨੀ ਹਾਈਡਲ ਪ੍ਰੋਜੈਕਟ ਸਥਾਪਤ ਕਰਕੇ ਨਵੇਂੇ ਸਰੋਤਾਂ ਅਤੇ ਸੂਰਜ ਹਵਾ ਵਾਇਓਮਾਸ ਅਤੇ ਪਾਣੀ ਤੋ ਊਰਜਾ ਦਾ ਉਪਯੋਗ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ, ਇਸ ਦੇ ਇਲਾਵਾ ਰਾਜ ਦੀ ਊਰਜਾ ਮੰਗ ਨੂੰ ਪੂਰਾ ਕਰਨ ਦੇ ਲਈ ਯੋਜਨਾਵਾਂ ਚੱਲ ਰਹੀਆ ਹਨ, ਇਸ ਕੜੀ ਵਿੱਚ ਸਿੰਚਾਈ ਖੇਤਰ ਵਿੱਚ ਕ੍ਰਾਤੀਕਾਰੀ ਬਦਲਾਅ ਦੇ ਲਈ ਜਲ ਪੰਪਿੰਗ ਦੀ ਯੋਜਨਾ ਦੀ ਦਿਸ਼ਾ ਵਿੱਚ ਕੰਮ ਕੀਤਾ ਗਿਆ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਪ੍ਰਦੇਸ਼ ਵਿੱਚ ਵੱਡੇ ਪੱਧਰ ‘ਤੇ ਸੋਲਰ ਜਲ ਪੰਪਿੰਗ ਯੋਜਨਾ ਦੇ ਤਹਿਤ ਸੋਲਰ ਪੰਪ ਲਗਾਏ ਜਾਣਗੇ । ਇਹ ਜਾਣਕਾਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ ।ਉਨ•ਾਂ ਕਿਹਾ ਕਿ ਮੌਜੂਦਾ ਸਰਕਾਰ ਨੇ 18 ਮਾਰਚ 2017 ਨੂੰ
ਆਯੋਜਿਤ ਪਹਿਲੀ ਬੈਠਕ ਵਿੱਚ ਮੰਤਰੀ ਪ੍ਰੀਸ਼ਦ ਦੁਆਰਾ ਵੱਲੋਂ 80 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰਨ ਦਾ ਫੈਸਲਾ ਕਰ ਸੋਰ ਪੰਪਿੰਗ ਯੋਜਨਾ ਨੂੰ ਵੱਡੇ ਪੈਮਾਨੇ ਤੇ ਲਾਗੂ ਕਰਨ ਦਾ ਫੈਸਲਾ ਲਿਆ ਸੀ ।ਤੇਰ•ਵੀਂ ਪੰਜ ਸਾਲਾ ਯੋਜਨਾ ਦੌਰਾਨ ਸੂਬੇ ਵਿੱਚ 20,000 ਸੋਰ ਪੰਪ ਲਗਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ । ਵਿੱਤ ਵਰੇ 2018-19 ਦੇ ਦੌਰਾਨ 2, 3 ਅਤੇ 5 ਐਚਪੀ ਸਮਰੱਥਾ ਦੇ 2800 ਸੋਰ ਪੰਪਾ ਨੂੰ ਫੰਡਿੰਗ ਪੈਟਰਨ ਤਹਿਤ ਸਥਾਪਿਤ ਕੀਤਾ ਜਾਵੇਗਾ , ਜਿਸ ਦੇ ਤਹਿਤ ਕੇਂਦਰੀ ਪ੍ਰਜੋਯਿਤ , ਰਾਜ ਪ੍ਰਜੋਯਿਤ ਅਤੇ ਲਾਭਪਾਤਰੀ ਦਾ ਅਨੁਪਾਤ ਤੈਅ ਕੀਤਾ ਗਿਆ ਹੈ । ਜਿਸ ਵਿੱਚ ਪ੍ਰਦੇਸ਼ ਵਲੋ 50 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ । ਕਾਂਗੜ ਨੇ ਕਿਹਾ ਕਿ ਸੌਰ ਜਲ ਪੰਪਿੰਗ ਯੋਜਨਾ ਰਾਜ ਸਰਕਾਰ ਤੇ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਹੈ ਤੇ ਨਾਲ ਹੀ ਵਾਤਾਵਰਣ ਅਨੁਕੂਲ ਵੀ ਹੈ। ਉਨ•ਾਂ ਦੱਸਿਆ ਕਿ ਸੋਰ ਪੰਪਾਂ ਦੀ ਸਥਾਪਨਾ ਦੇ ਲਈ ਕਿਸਾਨਾਂ ਤੋਂ ਬਿਨੇ ਪੱਤਰ ਲੈਣ ਦੀ ਪ੍ਰਕ੍ਰਿਆ ਸ਼ੁਰੂ ਹੈ । ਸ਼੍ਰੀ ਕਾਂਗੜ ਨੇ ਕਿਹਾ ਕਿ ਸੂਬੇ ਵਿੱਚ ਨਵਿਆਉਣਯੋਗ ਊਰਜਾ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵਧਾਈ ਜਾ ਰਹੀ ਹੈ ਅਤੇ ਲੋਕ ਬੜੇ ਹੀ ਉਤਸ਼ਾਹ ਨਾਲ ਸੋਰ ਪ੍ਰੋਜੈਕਟਾਂ ਨੂੰ ਅਪਣਾ ਰਹੇ ਹਨ।
ਪੇਡਾ ਦੇ ਸੀ. ਈ. ਓ. ਐਨ. ਪੀ. ਐਸ. ਰੰਧਾਵਾ ਨੇ ਕਿਹਾ ਕਿ ਨਵੇ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ( ਐਮ ਐਨ ਆਰ ਈ ), ਭਾਰਤ ਸਰਕਾਰ ਵਲੋਂ 2000-2001 ਤੋ ਪੇਂਡੂ ਖੇਤਰ ਦੀ ਸਿੰਚਾਈ ਲਈ ਸੋਰ ਊਰਜਾ ਦੇ ਪ੍ਰਯੋਗ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ । ਐਮ. ਐਨ. ਆਈ. ਭਾਰਤ ਸਰਕਾਰ ਇੱਕ ਐਚ. ਪੀ ( ਹਾਰਸ ਪਾਵਰ ) ਤੇ 30 ਪ੍ਰਤੀਸ਼ਤ ਸਬਸਿਡੀ, ਦੋ ਅਤੇ ਤਿੰਨ ਐਚ . ਪੀ ‘ਤੇ 25 ਪ੍ਰਤੀਸ਼ਤ ਅਤੇ ਪੰਜ ਐਚ . ਪੀ ਸਮਰੱਥਾ ਵਾਲੇ ਪੰਪ ‘ਤੇ 20 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰ ਰਹੀ ਹੈ ।ਇਹ ਯੋਜਨਾ ਵੱਖਰੇ– ਵੱਖਰੇ ਰਾਜਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ ਅਤੇ ਦੇਸ਼ ਵਿੱਚ ਹੁਣ ਤੱਕ 1.50 ਲੱਖ ਸੋਰ ਪੰਪ ਲਗਾਏ ਗਏ ਹਨ । ਪੰਜਾਬ ਸਰਕਾਰ ਨੇ ਇਸ ਯੋਜਨਾ ਨੂੰ ਸਾਲ 2000-2001 ਦੇ ਦੌਰਾਨ ਲਾਂਚ ਕੀਤਾ ਸੀ ਅਤੇ 2003-04 ਤੱਕ 1850 ਸੋਰ ਪੰਪ ਸਥਾਪਿਤ ਕੀਤੇ ਗਏ ਸੀ ।ਇਨ•ਾਂ ਸਾਲਾ ਦੌਰਾਨ ਐਮ. ਐਨ. ਆਰ. ਈ . ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਯੋਜਨਾਂ ਅਧੀਨ ਕੀਤੇ ਕੰਮ ਤੇ 80 ਪ੍ਰਤੀਸ਼ਤ ਤੇ 10 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕੀਤੀ, ਬਾਕੀ 10 ਪ੍ਰਤੀਸ਼ਤ ਲਾਗਤ ਕਿਸਾਨਾਂ ਨੇ ਲਗਾਈ ਹੈ । 2010-11 ਦੇ ਦੌਰਾਨ ਭਾਰਤ ਸਰਕਾਰ ਨੇ ਸਬਸਿਡੀ 30 ਪ੍ਰਤੀਸ਼ਤ ਤੱਕ ਵਧਾ ਦਿੱਤੀ ਤੇ ਸਾਲ 2013-14 ਤੱਕ ਦੋ ਐਚ. ਪੀ ਸਮਰੱਥਾ ਦੇ 105 ਪੰਪ ਲਗਾਏ ਗਏ । ਉਨ•ਾਂ ਦੱਸਿਆ ਕਿ 2001 ਤੋਂ ਲੈ ਕੇ 2014 ਤੱਕ ਸੂਬੇ ਵਿੱਚ ਕੁੱਲ 1955 ਪੰਪ ਸਥਾਪਿਤ ਕੀਤੇ ਜਾ ਚੁੱਕੇ ਹਨ। 2017 ਤੋਂ ਲੈ ਕੇ 2022 ਤੱਕ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਇਸ ਯੋਜਨਾਂ ਨੂੰ ਵੱਡੇ ਪੱਧਰ ‘ਤੇ ਰਾਜ ਵਿੱਚ ਚਲਾਇਆ ਜਾਵੇਗਾ

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੋਹਾਣਾ: ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਸੋਹਾਣਾ: ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ…