Share on Facebook Share on Twitter Share on Google+ Share on Pinterest Share on Linkedin ਰੇਲਵੇ ਅੰਡਰ ਕਾਜਵਿਆਂ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦਾ ਐਸ.ਡੀ.ਅੈਮ. ਨੇ ਦੌਰਾ ਕਰਕੇ ਲਿਆ ਜਾਇਜ਼ਾ ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਜੁਲਾਈ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵਲੋਂ ਸਬ ਡਵੀਜ਼ਨ ਖਰੜ ਤਹਿਤ ਪੈਦੇ ਰੇਲਵੇ ਅੰਡਰ ਕਾਜ਼ਵਿਆਂ ਦੇ ਪਾਣੀ ਨਿਕਾਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਦੌਰਾ ਕਰਕੇ ਜਾਇਜ਼ਾ ਲਿਆ। ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਪਿੰਡ ਘੜੂੰਆਂ-ਮਾਛੀਪੁਰ ਰੋਡ , ਪਿੰਡ ਮਗਰ-ਤੋਲੇਮਾਜਰਾ ਰੋਡ ਤੇ ਰੇਲਵੇ ਅੰਡਰ ਕਾਜ਼ਵੇ ਦੇ ਪਾਣੀ ਨਿਕਾਸ ਲਈ ਬੀ.ਡੀ.ਪੀ.ਓ.ਖਰੜ, ਰੰਧਾਵਾ ਰੋਡ, ਬਡਾਲਾ ਰੋਡ ਦੇ ਜੋ ਰੇਲਵੇ ਅੰਡਰ ਕਾਜ਼ਵੇ ਹਨ ਉਨ•ਾਂ ਦੇ ਪਾਣੀ ਦੇ ਨਿਕਾਸ ਲਈ ਨਗਰ ਕੌਸਲ ਖਰੜ, ਕੁਰਾਲੀ-ਬਡਾਲੀ ਰੋਡ ਤੇ ਗੁਸਾਈਂ ਵਾਲੇ ਮੰਦਰ ਨੇੜੇ ਅੰਡਰ ਰੇਲਵੇ ਕਾਜ਼ਵਿਆਂ ਦੇ ਪਾਣੀ ਦੇ ਨਿਕਾਸੀ ਲਈ ਨਗਰ ਕੌਸਲ ਕੁਰਾਲੀ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇਨ•ਾਂ ਰੇਲਵੇ ਅੰਡਰ ਕਾਜ਼ਵਿਆਂ ਤੇ ਬਰਸਾਤ ਦਾ ਪਾਣੀ ਭਰਨ ਤੇ ਇੰਜਨ-ਪੰਪ ਰਾਹੀ ਪਾਣੀ ਕੱਢਣ ਲਈ ਤੁਰੰਤ ਪੁਖਤਾ ਪ੍ਰਬੰਧ ਕਰਨ ਅਤੇ ਨਾਲ ਹੀ ਹਦਾਇਤ ਕੀਤੀ ਕਿ ਇਨ•ਾਂ ਕਾਜਵਿਆਂ ਵਿਚ ਬਰਸਾਤ ਦਾ ਪਾਣੀ ਜਮਾਂ ਨਾ ਹੋਣ ਦਿੱਤਾ ਜਾਵੇ ਤਾਂ ਕਿ ਆਵਾਜਾਂਈ ਵਿਚ ਕੋਈ ਰੁਕਾਵਟ ਪੇਸ਼ ਨਾ ਆਵੇ। ਉਨ੍ਰਾਂ ਦੱਸਿਆ ਕਿ ਕੌਸਲ ਅਤੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਏਰੀਆਂ ਤਹਿਤ ਆਉਦੇ ਇਨ•ਾਂ ਰੇਲਵੇ ਅੰਡਰ ਕਾਜ਼ਵਿਆਂ ਦੇ ਪਾਣੀ ਦੇ ਨਿਕਾਸ ਲਈ ਜਿਥੇ ਅਜੇ ਤੱਕ ਇੰਜਨ ਪੰਪ ਨਹੀਂ ਲਗਾਏ ਉਹ ਤੁਰੰਤ ਲਗਾ ਦੇਣ। ਇਸ ਮੌਕੇ ਨਗਰ ਕੌਸਲ ਖਰੜ ਦੇ ਐਸ.ਡੀ.ਓ. ਹਰਪ੍ਰੀਤ ਸਿੰਘ, ਪਿਆਰਾ ਸਿੰਘ ਸਮੇਤ ਹੋਰ ਅਧਿਕਾਰੀ, ਕਰਮਚਾਰੀ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ