Share on Facebook Share on Twitter Share on Google+ Share on Pinterest Share on Linkedin ਕੁਲਜੀਤ ਬੇਦੀ ਦੇ ਯਤਨਾਂ ਸਦਕਾ ਸਫ਼ਾਈ ਠੇਕੇਦਾਰ ਵੱਲੋਂ ਮਾਰਕੀਟਾਂ ਦੇ ਪਿੱਛੇ ਵੀ ਸਫ਼ਾਈ ਦਾ ਕੰਮ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਫ਼ਾਈ ਵਿਵਸਥਾ ਦਾ ਪ੍ਰਬੰਧ ਦੇਖਣ ਵਾਲੀ ਕੰਪਨੀ ਲਾਇਨਜ ਸਰਵਿਸ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੇ ਪਿਛਲੇ ਪਾਸੇ ਵੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਕੰਪਨੀ ਦੀ ਬੀਟ ਵਿੱਚ ਇਹ ਕੰਮ ਨਹੀਂ ਸੀ ਪਰ ਹੁਣ ਇਹ ਕੰਮ ਵੀ ਇਸ ਕੰਪਨੀ ਦੀ ਬੀਟ ਵਿੱਚ ਇਹ ਕੰਮ ਪਾ ਦਿੱਤਾ ਗਿਆ ਹੈ। ਅੱਜ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਜੇਸੀਬੀ ਮਸ਼ੀਨ ਲਗਵਾ ਕੇ ਫੇਜ਼-3ਬੀ2 ਦੀ ਮਾਰਕੀਟ ਦੇ ਪਿਛਲੇ ਪਾਸੇ ਸਫ਼ਾਈ ਕਰਵਾਉਣ ਦੇ ਨਾਲ ਨਾਲ ਟੁੱਟ ਭੱਜ ਦੀ ਰਿਪੇਅਰ ਵੀ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀ ਦੇ ਜੀਐਮ ਗੁਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਮਿਲੀਆਂ ਬੀਟਾਂ ਵਿੱਚ ਪਹਿਲਾਂ ਮਾਰਕੀਟਾਂ ਦਾ ਪਿਛਲਾ ਹਿੱਸਾ ਨਹੀਂ ਸੀ ਪਰ ਨਗਰ ਨਿਗਮ ਦੀ ਪਿਛਲੇ ਸਮੇਂ ਦੌਰਾਨ ਹੋਈ ਮੀਟਿੰਗ ਵਿੱਚ ਮਤਾ ਪਾਸ ਕਰਕੇ ਹੁਣ ਇਹ ਕੰਮ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਕਾਰਨ ਕੰਪਨੀ ਦੀਆਂ 27 ਬੀਟਾਂ ਵੱਧ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਫੇਜ਼-7 ਵਿੱਚ ਮਾਰਕੀਟ ਦੇ ਪਿਛਲੇ ਪਾਸੇ ਸਫਾਈ ਕਰਵਾ ਦਿੱਤੀ ਗਈ ਹੈ। ਫੇਜ਼-5 ਵਿੱਚ ਵੀ ਮਾਰਕੀਟ ਦੇ ਪਿੱਛੇ ਪਿਆ ਦੁਕਾਨਦਾਰਾਂ ਦਾ ਸਮਾਨ ਚੁਕਣ ਲਈ ਦੁਕਾਨਦਾਰਾਂ ਨੂੰ ਕਿਹਾ ਗਿਆ ਹੈ ਤਾਂ ਕਿ ਉੱਥੇ ਸਫਾਈ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀ ਫੇਜ਼-9,10,11 ਦੀ ਸਫਾਈ ਦਾ ਕੰਮ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਜੇਸੀਬੀ ਮਸੀਨ ਨਾਲ ਕੰਮ ਕਰਵਾਉਣਾ ਅਤੇ ਟੁੱਟ ਭੱਜ ਦੀ ਰਿਪੇਅਰ ਕਰਵਾਉਣਾ ਨਗਰ ਨਿਗਮ ਦਾ ਕੰਮ ਹੁੰਦਾ ਹੈ ਪਰ ਪਹਿਲੀ ਵਾਰ ਕੰਪਨੀ ਇਹ ਕੰਮ ਖੁਦ ਕਰ ਰਹੀ ਹੈ ਅਤੇ ਅੱਗੇ ਤੋੱ ਕੰਪਨੀ ਵਲੋੱ ਜੇਸੀਬੀ ਮਸ਼ੀਨ ਲਿਆਉਣ ਦੀ ਥਾਂ ਸਫਾਈ ਦਾ ਹੀ ਕੰਮ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਾਰਕੀਟਾਂ ਦੇ ਪਿਛਲੇ ਪਾਸੇ ਸਫਾਈ ਕਰਨ ਲਈ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਇਆ ਗਿਆ ਸੀ, ਜਿਸ ਨੂੰ ਸਰਕਾਰ ਨੇ ਪਾਸ ਕਰ ਦਿੱਤਾ ਹੈ। ਹੁਣ ਮਾਰਕੀਟਾਂ ਦਾ ਪਿਛਲਾ ਹਿੱਸਾ ਵੀ ਸਹੀ ਤਰੀਕੇ ਨਾਲ ਸਾਫ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਆਪਣੇ ਵਾਰਡ ਦੇ ਲੋਕਾਂ ਦੀ ਭਲਾਈ ਲਈ ਅਤੇ ਵਾਰਡ ਦੀ ਸਾਫ਼ ਸਫ਼ਾਈ ਕਰਵਾਉਣ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ। ਇਸ ਮੌਕੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸਫ਼ਾਈ ਵਿਵਸਥਾ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਹੁਣ ਸਫ਼ਾਈ ਕੰਪਨੀ ਨੂੰ ਮਾਰਕੀਟਾਂ ਦੇ ਪਿਛਲੇ ਪਾਸੇ ਦੀ ਸਫ਼ਾਈ ਕਰਨ ਦਾ ਕੰਮ ਵੀ ਦੇ ਦਿੱਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ