Share on Facebook Share on Twitter Share on Google+ Share on Pinterest Share on Linkedin ਆਂਗਨਵਾੜੀ ਵਰਕਰਾਂ ਨੇ ਨਸ਼ਿਆਂ ਦੇ ਖ਼ਿਲਾਫ਼ ਐਸਡੀਐਮ ਦਫ਼ਤਰ ਦੇ ਬਾਹਰ ਦਿੱਤਾ ਵਿਸ਼ਾਲ ਰੋਸ ਧਰਨਾ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 3 ਜੁਲਾਈ: ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਖਰੜ ਅਤੇ ਮਾਜਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਦੀ ਰਹਿਨੁਮਾਈ ਵਿੱਚ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਖ਼ਿਲਾਫ਼ ਐਸਡੀਐਮ ਖਰੜ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਨੇ ਦੱਸਿਆ ਕਿ ਐਸਡੀਐਮ ਦਾ ਦਫ਼ਤਰ ਤੋਂ ਬਾਹਰ ਫੀਲਡ ਵਿੱਚ ਹੋਣ ਕਾਰਨ ਪੰਜਾਬ ਸਰਕਾਰ ਦੇ ਨਾਂਅ ਤੇ ਮੰਗ ਪੱਤਰ ਥਾਣਾ ਸਿਟੀ ਖਰੜ ਦੇ ਐਸ.ਐਚ.ਓ ਕਮਲਜੀਤ ਸਿੰਘ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰੋਸ ਰੈਲੀ ਕੱਢੀ ਗਈ ਤੇ ਹੱਥਾਂ ਵਿੱਚ ਨਸ਼ਿਆਂ ਦੇ ਖ਼ਿਲਾਫ਼ ਬੈਨਰ ਫੜੇ ਹੋਏ ਸਨ। ਉਨ੍ਹਾਂ ਨਸ਼ਿਆਂ ਨੂੰ ਰੋਕਣ ਤੋਂ ਅਸਮਰਥ ਰਹੀਆਂ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਦੀ ਨਲਾਇਕੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਨੂੰ ਬਲਾਕ ਖਰੜ ਦੀ ਪ੍ਰਧਾਨ ਰਜਵੰਤ ਕੌਰ ਬੱਲੋਮਾਜਰਾ, ਜਸਵੀਰ ਕੌਰ ਭਾਗੋਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨੀਤੂ ਰਾਣੀ ਜਕੜਮਾਜਰਾ, ਮਨਜੀਤ ਕੌਰ, ਹਰਦੀਪ ਕੌਰ, ਸੁਰਿੰਦਰ ਕੌਰ, ਰਾਜਰਾਣੀ, ਮੇਹਰ ਕੌਰ, ਭਿੰਦਰ ਕੌਰ, ਹੀਨਾ ਕੁਰਾਲੀ, ਜਸਵਿੰਦਰ ਕੌਰ, ਸਨਦੀਪ ਕੌਰ, ਸੁਦਰਸ਼ਨ ਕੌਰ, ਕਮਲਜੀਤ ਕੌਰ ਕੰਸਾਲਾ ਸਮੇਤ ਹੋਰ ਆਂਗਨਵਾੜੀ ਵਰਕਰ ਅਤੇ ਹੈਲਪਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ