Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਫੈਲੇ ਨਸ਼ਿਆਂ ਨੂੰ ਰੋਕਣ ਲਈ ਧਰਮ ਪ੍ਰਚਾਰਕ, ਐਸਜੀਪੀਸੀ ਮੈਂਬਰਾਂ ਤੇ ਮੁਲਾਜ਼ਮਾਂ ਦਾ ਹੋਵੇ ਡੋਪ ਟੈਸਟ: ਸੰਤ ਸਮਾਜ ਨਵੀਂ ਧਾਰਮਿਕ ਜਥੇਬੰਦੀ ਪੰਥਕ ਅਕਾਲੀ ਲਹਿਰ ਦੀ ਮੀਟਿੰਗ ਹੋਈ, ਵਿਸ਼ੇਸ਼ ਸੰਪਰਦਾਵਾਂ ਦੇ ਪ੍ਰਚਾਰਕ ਵੀ ਪਹੁੰਚੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ: ਸੰਤ ਸਮਾਜ ਨਾਲ ਸਬੰਧਤ ਰਹੀਆਂ ਸਖਸੀਅਤਾ ਬਾਬਾ ਸਰਬਜੋਤ ਸਿੰਘ ਬੇਦੀ ਬਾਬਾ ਸੇਵਾ ਸਿੰਘ ਰਾਮਪੁਰਖੈੜੇ ਵਾਲੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਬਾਬਾ ਲਖਬੀਰ ਸਿੰਘ ਰਤਵਾੜੇ ਵਾਲਿਆਂ ਵੱਲੋ ਸਿੱਖ ਨੋਜੁਆਨ ਪ੍ਰਚਾਰਕਾਂ ਦੇ ਬਣਾਏ ਜਾ ਰਹੇ ਪ੍ਰਚਾਰਕ ਦਲ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨਵੀ ਜੱਥੇਬੰਦੀ ਦੇ ਐਲਾਨ ਸਬੰਧੀ ਰੂਪਰੇਖਾ ਤਿਆਰ ਕੀਤੀ ਗਈ ਜਿਸ ਵਿੱਚ ਇਸ ਜੱਥੇਬੰਦੀ ਦਾ ਪੰਜਾਬ ਤੋ ਬਾਹਰ ਤੱਕ ਫੈਲਾਅ ਕਰਨ ਸਬੰਧੀ ਵੀਚਾਰਾਂ ਹੋਈਆਂ ਪੰਜਾਬ ਦੇ ਜਿਲਾ ਪੱਧਰੀ ਸੰਗਠਨ ਢਾਚਾ ਬਣਾਉਣ ਸਬੰਧੀ ਚਰਚੇ ਹੋਏ ਅਗਲੇ ਇਕ ਮਹੀਨੇ ਵਿੱਚ ਸਾਰਾ ਕੰਮ ਨੇਪਰੇ ਚਾੜਕੇ ਬਕਾਇਦਾ ਐਲਾਨ ਕਰ ਦਿੱਤਾ ਜਾਵੇਗਾ। ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਸਥਾਂ ਨੂੰ ਰਜਿ ਕਰਵਾਉਣ ਸਬੰਧੀ ਸਾਰੀ ਕਾਰਵਾਈ ਮੁੰਕਮਲ ਹੋ ਚੁੱਕੀ ਹੈ ਇਸ ਲਈ ਹੁਣ ਪੰਜਾਬ ਭਰ ਵਿੱਚ ਗੁਰਮਤਿ ਪ੍ਰਚਾਰ ਅਤੇ ਦੂਜਾ ਖਾਸਕਰਕੇ ਪੰਜਾਬ ਦੀ ਜੁਆਨੀ ਨੂੰ ਖਤਮ ਕਰ ਰਹੇ ਨਸ਼ਿਆ ਨੂੰ ਰੋਕਣ ਲਈ ਇਹ ਸੰਸਥਾ ਠੋਸ ਕਦਮ ਚੁੱਕੇਗੀ ਇਸ ਸੰਸਥਾ ਵਿੱਚ ਨਿਰੋਲ ਗੁਰਮਤਿ ਦੇ ਧਾਰਨੀ ਪ੍ਰਚਾਰਕ ਲਰੇ ਜਾਣਗੇ ਹੁਣ ਤੱਕ 60 ਪ੍ਰਚਾਰਕ ਇਸਦੇ ਨਾਲ ਜੁੜ ਗਏ ਹਨ ਅਗਲੇ ਮਹੀਨੇ ਤੱਕ 100 ਤੋ ਉਪਰ ਦੇ ਕਰੀਬ ਅਸੀ ਐਲਾਨ ਕਰਨ ਜਾ ਰਹੇ ਹਾਂ। ਦੂਜਾ ਉਹਨਾਂ ਕਿਹਾ ਅੱਜ ਦੀ ਮੀਟਿੰਗ ਵਿੱਚ ਪੰਜਾਬ ਵਿੱਚ ਫੈਲੇ ਨਸ਼ਿਆ ਦੇ ਦਰਿਆਂ ਨੂੰ ਰੋਕਣ ਲਈ ਗੰਭੀਰ ਵੀਚਾਰਾਂ ਕੀਤੀਆਂ ਗਈਆਂ ਰਾਜਨੀਤਕ ਆਗੂਆਂ ਵੱਲੋ ਡੋਪ ਟੈਸਟ ਲਈ ਆਉਣ ਸਵਾਗਤਯੋਗ ਗੱਲ ਹੈ ਕਿਉਂਕਿ ਇਸ ਨਾਲ ਪੂਰਾ ਨਿਤਾਰਾ ਹੋ ਜਾਵੇਗਾ। ਪੰਜਾਬ ਵਿੱਚ ਨਸ਼ਿਆ ਸਬੰਧੀ ਅਸਲ਼ੀ ਤਸਵੀਰ ਕੀ ਹੈ ਕਿਉਕਿ ਇਹ ਸਪੱਸਟ ਹੈ ਹੁਣ ਤੱਕ ਦੇ ਤੱਥਾ ਤੋ ਕਿ ਪੰਜਾਬ ਵਿੱਚ ਨਸ਼ੇ ਵਾੜਨ ਵਿੱਚ ਪੁਲਿਸ ਮਹਿਮਕੇ ਰਾਜਨੀਤਕ ਲੋਕਾਂ ਤੇ ਉਗਲਾਂ ਉੱਠਦੀਆਂ ਰਹੀਆਂ ਇਸ ਗੱਲ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ। ਦੂਜਾ ਹੁਣ ਡੋਪ ਟੈਸਟ ਚੱਲੀ ਮੁਹਿੰਮ ਵਿੱਚ ਅੱਜ ਉਹਨਾਂ ਅਹਿਮ ਮੰਗ ਕਰਦਿਆ ਕਿਹਾ ਧਾਰਮਿਕ ਲੋਕਾਂ ਨੂੰ ਵੀ ਅੱਗੇ ਆਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਇਸ ਲਈ ਪ੍ਰਚਾਰਕ ਕਰਨ ਵਾਲੇ ਪ੍ਰਚਾਰਕ ਰਾਗੀ ਢਾਡੀ ਵੱਖੋ ਵੱਖ ਅਸਥਾਨਾ ਨਾਲ ਜੁੜੇ ਹੋਏ ਲੋਕ ਤੇ ਵਿਸੇਸ ਕਰਕੇ ਸ੍ਰੋਮਣੀ ਕਮੇਟੀ ਦੇ ਸਾਰੇ ਮੈਬਰ ਅਤੇ ਮੁਲਜਾਮਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ ਕਿਉਕਿ ਕਈ ਇਲਾਕੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਨਸ਼ੇ ਦੇ ੳਾਦੀ ਹੋਣ ਦੇ ਇਲਜਾਮ ਲੱਗਦੇ ਰਹੇ ਕਈ ਮੁਲਜਾਮਾਂ ਤੇ ਸਰਾਬ ਅਦਿਕ ਸੇਵਨ ਦਾ ਪ੍ਰਚਾਰ ਹੁੰਦਾ ਇਹ ਸਾਰੀ ਸਥਿਤੀ ਸਿੱਖ ਪੰਥ ਦੇ ਸਾਹਮਣੇ ਆ ਜਾਵੇਗੀ ਕਿ ਅਸਲੀਅਤ ਕੀ ਹੈ। ਨਾਲ ਹੀ ਉਹਨਾਂ ਸਪੱਸਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਸਬੰਧੀ ਠੋਸ ਸਖਤ ਕਾਨੂੰਨ ਬਣੇ ਉਸ ਸਬੰਧੀ ਸਾਡਾ ਫੈਸਲਾ ਹੋਇਆਂ ਕਿ ਅਸੀ ਕਾਨੂੰਨੀ ਤੌਰ ਅਤੇ ਸਰਕਾਰਾਂ ਤੇ ਦਬਾਅ ਬਣਾਵਾਗੇ ਕਿਉਂਕਿ ਵਾਰ ਵਾਰ ਹੋ ਰਹੀ ਬੇਅਦਵੀ ਨਾਲ ਸਿੱਖ ਪੰਥ ਨੂੰ ਨਮੋਸ਼ੀ ਚੱਲਣੀ ਪੈਂਦੀ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਤੋ ਗੁਰੂ ਸਾਹਿਬ ਦੇ ਬੇਅਦਵੀ ਦੇ ਦੋਸ਼ੀਆਂ ਤੇ ਸਖ਼ਤ ਕਾਨੂੰਨੀ ਕਾਰਵਾਰੀ ਕਰਕੇ ਸਿੱਖ ਪੰਥ ਦੇ ਸਾਹਮਣੇ ਨੰਗੇ ਕਰਨ ਦੀ ਪੁਰਜੋਰ ਮੰਗ ਕੀਤੀ। ਮੀਟਿੰਗ ਵਿੱਚ ਬਾਬਾ ਸੁਖਵੰਤ ਸਿੰਘ ਜਨਰਲ ਸਕੱਤਰ, ਨਿਰਮਲ ਭੇਖ ਭਾਰਤ ਬਾਬਾ ਮਹਿੰਦਰ ਸਿੰਘ ਭੜੀ ਦਮਦਮੀ ਟਕਸਾਲ, ਬਾਬਾ ਉਮਰਾਓ ਸਿੰਘ ਲੰਬਿਆ ਵਾਲੇ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਗਿਆਨੀ ਅਵਤਾਰ ਸਿੰਘ ਬੱਸੀ ਪਠਾਣਾ ਗਿਆਨੀ ਸਿਮਰਜੋਤ ਸਿੰਘ ਭੜੀ ਗਿਆਨੀ ਕਰਨੈਲ ਸਿੰਘ ਨਿਹੰਗ ਸਿੰਘ ਜਗਾਧਰੀ ਅਦਿਕ ਆਗੂ ਹਾਜ਼ਰ ਸਨ। ਇਹ ਵੀ ਸਪੱਸ਼ਟ ਹੈ ਅਉਣ ਵਾਲੇ ਦਿਨਾਂ ਵਿੱਚ ਭਾਈ ਰਣਜੀਤ ਸਿੰਘ ਵੱਲੋਂ ਬਣਾਈ ਗਈ ਪੰਥਕ ਅਕਾਲੀ ਲਹਿਰ ਨੂੰ ਬਹੁਤ ਵੱਡੇ ਪੱਧਰ ’ਤੇ ਹੁੰਗਾਰਾ ਮਿਲੇਗਾ ਕਿਉਂਕਿ, ਇਸ ਸੰਸਥਾ ਦੇ ਆਗੂ ਭਾਈ ਰਣਜੀਤ ਸਿੰਘ ਨਾਲ ਕਾਫੀ ਸਾਥ ਦੇ ਰਹੇ ਹਨ ਪਰ ਇਸ ਸੰਸਥਾ ਰਾਹੀਂ ਗੁਰਮਤਿ ਪ੍ਰਚਾਰ ਮੁਹਿੰਮ ਦਾ ਵੱਡਾ ਹੁੰਲਾਰਾ ਦਿੱਤਾ ਜਾਵੇਗਾ। ਦੂਜੇ ਪਾਸੇ ਬਾਬਾ ਬੇਦੀ ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਦੇ ਇਸ ਪ੍ਰਚਾਰਕ ਦਲ ਦੀ ਵਾਗਡੋਰ ਸੰਭਾਲਣਗੇ ਬਲਕਿ ਆਉਣ ਵਾਲੇ ਦਿਨਾ ਵਿੱਚ ਹੋਰ ਵੀ ਸੰਪ੍ਰਾਵਾਂ ਨਾਲ ਸਬੰਧਤ ਪ੍ਰਚਾਰਕ ਨਾਲ ਜੋੜੇ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ