nabaz-e-punjab.com

ਰਿਆਤ ਬਾਹਰਾ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਦੀ ਸਮਰ ਸਿਖਲਾਈ ਸੈਮੀਨਾਰ ਲਈ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਬੀਏ ਐੱਲਐਲਬੀ ਚੌਥੇ ਸਮੈਸਟਰ ਦੇ ਵਿਦਿਆਰਥੀ ਸ਼ੁਭਪ੍ਰੀਤ ਝਾਂਜੀ ਅਤੇ ਰਿਆਤ ਸਕੂਲ ਆਫ ਲਾਅ ਰੈਲਮਾਜਰਾ ਦੇ ਬੀਕਾਮ ਐੱਲਐਲਬੀ ਦੇ 8ਵੇਂ ਸਮੈਸਟਰ ਦੇ ਵਿਦਿਅਿਾਰਥੀ ਤੁਸ਼ਾਰ ਚੋਪੜਾ ਨੂੰ ਸਟੋਰਸ ਇੰਸਟੀਚਿਊਟ ਫਾਰ ਡਿਸਪਿਊਟ ਰੈਜੋਲੂਸ਼ਨ, ਪੈਪਰਡਾਈਨ ਯੂਨੀਵਰਸਿਟੀ, ਯੂਐਸਏ ਵੱਲੋਂ 11 ਜੁਲਾਈ ਤੋਂ 1 ਅਗਸਤ, 2018 ਤੱਕ ਆਯੋਜਿਤ ਹੋਣ ਵਾਲੇ ਸਮਰ ਸਿਖਲਾਈ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸਿਖਰਲੇ ਸਥਾਨ ’ਤੇ ਸਟੋਰਸ ਇੰਸਟੀਚਿਊਟ ਫਾਰ ਡਿਸਪਿਊਟ ਰੈਜੋਲੂਸ਼ਨ ਦੁਨੀਆਂ ਦੇ ਮਸ਼ਹੂਰ ਮਲੀਬੂ ਬੀਚ ’ਤੇ ਸਥਿਤ ਹੈ, ਜੋ ਕਿ ਡਿਸਪਿਊਟ ਰੈਜੋਲੂਸ਼ਨ ਦੇ ਖੇਤਰ ਵਿਚ ਦੁਨੀਆਂ ਦੇ ਪ੍ਰਮੁੱਖ ਸਿੱਖਿਆ ਪ੍ਰੋਗਰਾਮਾਂ ਨੂੰ ਪੇਸ਼ ਕਰਦੀ ਹੈ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਤਜਵੀਜ਼ ਦੇ ਤਹਿਤ ਯੂਨੀਵਰਸਿਟੀ ਸਕੂਲ ਆਫ਼ ਲਾਅ, ਇੰਟਰਨੈਸ਼ਨਲ ਕੋਲੈਬੋਰੇਸ਼ਨ ਸੈੱਲ, ਪੈਪਰਡਾਈਨ ਯੂਨੀਵਰਸਿਟੀ ਸਕੂਲ ਆਫ ਲਾਅ ਮਲੀਬੂ, ਸੀ.ਏ.9026 ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਹੈ। ਇਹ ਸਹਿਯੋਗ ਪ੍ਰੋ. ਡਾ. ਦਲਜੀਤ ਸਿੰਘ, ਵਾਈਸ-ਚਾਂਸਲਰ, ਰਿਆਤ-ਬਾਹਰਾ ਯੂਨੀਵਰਸਟੀ, ਪ੍ਰੋ .(ਡਾ) ਐਮਐਸ ਬੈਂਸ, ਡੀਨ, ਯੂਨੀਵਰਸਿਟੀ ਸਕੂਲ ਆਫ ਲਾਅ, ਰਿਆਤ-ਬਾਹਰਾ ਯੂਨੀਵਰਸਿਟੀ ਅਤੇ ਪ੍ਰੋ . ਸੁਖਸਿਮਰਨਜੀਤ, ਸਟਰਾਸ ਇੰਸਟੀਚਿਊਟ ਆਫ ਡਿਸਪਿਊਟ ਰੈਜ਼ੋਲੂਸ਼ਨ, ਸਕੂਲ ਆਫ ਲਾਅ, ਪੈਪਰਡਾਈਨ ਯੂਨੀਵਰਸਿਟੀ, ਯੂਐਸਏ ਦੁਆਰਾ ਬਣਾਏ ਗਏ ਅਰਥਪੂਰਨ ਕੋਸ਼ਿਸ਼ਾਂ ਦਾ ਨਤੀਜਾ ਹੈ। “ਯੂ ਐੱਸ ਲਾਅ ਅਤੇ ਲੀਗਲ ਰਾਈਟਿੰਗ ਸੈਮੀਨਾਰ“ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕੀ ਕਾਨੂੰਨੀ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਅੰਗਰੇਜ਼ੀ ਭਾਸ਼ਾ ਅਤੇ ਕਾਨੂੰਨੀ ਪੇਸ਼ੇ ਵਿਚ ਮੁਹਾਰਤ ਹਾਸਲ ਕਰੇਗਾ।ਇਸ ਮੌਕੇ ਯੂਨੀਵਰਸਿਟੀ ਅਥਾਰਟੀ ਵੱਲੋਂ ਫੈਕਲਟੀ ਕੋਆਰਡੀਨੇਟਰਾਂ, ਡਾ. ਜਸਦੀਪ ਕੌਰ, ਲਾਅ ਯੂਨੀਵਰਸਿਟੀ ਦੇ ਅਸਸਿਟੈਂਟ ਪ੍ਰੋਫੈਸਰ, ਰਿਆਤ-ਬਾਹਰਾ ਯੂਨੀਵਰਸਿਟੀ ਅਤੇ ਡਾ. ਰਾਧਿਕਾ ਦੇਵ ਵਰਮਾ, ਕਾਨੂੰਨ ਦੇ ਐਸੋਸੀਏਟ ਪ੍ਰੋਫੈਸਰ, ਯੂਨੀਵਰਸਿਟੀ ਦੇ ਸਕੂਲ ਆਫ ਲਾਅ, ਰਿਆਤ-ਬਾਹਰਾ ਯੂਨੀਵਰਸਟੀ ਦੀ ਸ਼ਲਾਘਾ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…